ਸਾਲ 2018 ‘ਚ ਪਾਕਿਸਤਾਨ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਅਲੀ ਜ਼ਫ਼ਰ ‘ਤੇ ਗਾਇਕਾ ਅਤੇ ਅਦਾਕਾਰਾ ਮੀਸ਼ਾ ਸ਼ਫ਼ੀ ਨੇ ਯੌਨ ਸ਼ੋਸ਼ਨ ਦਾ ਦੋਸ਼ ਲਾਇਆ ਸੀ। ਇਹ ਮਾਮਲਾ ਅਦਾਲਤ ਤਕ ਪਹੁੰਚਿਆ, ਪਰ ਅਦਾਲਤ ਨੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਮੀਸ਼ਾ ਅਲੀ ਨੇ ਮਾਮਲਾ ਦਰਜ ਕਰਵਾਇਆ। ਹੁਣ ਇਸ ਮਾਮਲੇ ਤੋਂ ਬਾਅਦ ਮੀਸ਼ਾ ਨੂੰ ਤਿੰਨ ਸਾਲ ਦੀ ਸਜ਼ਾ ਹੋ ਗਈ ਹੈ। ਦਰਅਸਲ ਸਾਰੇ ਦੋਸ਼ਾਂ ਦੇ ਰੱਦ ਹੋਣ ਤੋਂ ਬਾਅਦ ਅਲੀ ਨੇ ਮੀਸ਼ਾ ਖ਼ਿਲਾਫ਼ ਮਾਨਹਾਨੀ ਦਾ ਦਾਅਵਾ ਠੋਕਿਆ ਸੀ ਜਿਸ ‘ਤੇ ਗਾਇਕਾ ਨੂੰ ਇਹ ਸਜ਼ਾ ਸੁਣਾਈ ਗਈ ਹੈ। ਉੱਧਰ ਇਸ ਸਜ਼ਾ ਤੋਂ ਬਾਅਦ ਮੀਸ਼ਾ ਦਾ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਸ ਨੇ ਸਿਸਟਮ ਅਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਕਿਹਾ, ”ਇਸ ਤਰ੍ਹਾਂ ਦੇ ਮਾਮਲੇ ‘ਚ ਕਿਸ ਮਹਿਲਾ ਨੂੰ ਕਿਸ ਕੀਮਤ ‘ਤੇ ਇਨਸਾਫ਼ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੀਸ਼ਾ ਦੇ ਵਕੀਲ ਇਸ ਫ਼ੈਸਲੇ ਨੂੰ ਚਣੌਤੀ ਦੇਣ ਦੀ ਪਲੈਨਿੰਗ ਕਰ ਰਹੇ ਹਨ।
ਦੱਸ ਦੇਈਏ ਕਿ ਮੀਸ਼ਾ ਨੇ ਸਾਲ 2018 ‘ਚ ਅਲੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਗਾਇਕਾ ਨੇ ਉਨ੍ਹਾਂ ਨੂੰ ਆਪਣੇ ਘਰ ਦੇ ਰਿਕਾਰਡਿੰਗ ਸਟੂਡਿਓ ‘ਚ ਉਸ ਦਾ ਯੌਣ ਸ਼ੋਸ਼ਣ ਕੀਤਾ ਸੀ। ਉਨ੍ਹਾਂ ਕਿਹਾ ਸੀ, ”ਉਹ ਆਪਣੇ ਪਤੀ ਨਾਲ ਅਲੀ ਜ਼ਫ਼ਰ ਦੇ ਸਹੁਰੇ ‘ਚ ਕਿਸੇ ਪ੍ਰੋਗਰਾਮ ਦੌਰਾਨ ਮਿਲਣ ਗਈ ਸੀ।”
ਜਿਥੇ ਅਲੀ ਨੇ ਉਸ ਨੂੰ ਘਰ ਦੇ ਕਿਸੇ ਕਮਰੇ ‘ਚ ਲਿਜਾ ਕਿ ਉਸ ਦਾ ਯੌਣ ਸ਼ੋਸ਼ਣ ਕੀਤਾ ਸੀ। ਉੱਧਰ ਜਦੋਂ ਮੀਸ਼ਾ ਸ਼ਫ਼ੀ ਵਲੋਂ ਲਗਾਏ ਗਏ ਸਾਰੇ ਦੋਸ਼ ਰੱਦ ਹੋ ਗਏ ਤਾਂ ਉਸ ਨੇ ਅਲੀ ਤੋਂ ਮੈਸੇਜ ਰਾਹੀਂ ਮਾਫ਼ੀ ਮੰਗ ਲਈ ਸੀ। ਇਲ ਗੱਲ ਦੀ ਜਾਣਕਾਰੀ ਅਲੀ ਨੇ ਦਿੱਤੀ। ਉਨ੍ਹਾਂ ਕਿਹਾ ਸੀ – ਮੀਸ਼ਾ ਨੇ ਨਿੱਜੀ ਤੌਰ ‘ਤੇ ਉਸ ਤੋਂ ਮੈਸੇਜ ਰਾਹੀਂ ਮਾਫ਼ੀ ਮੰਗੀ ਹੈ, ਪਰ ਮੈਂ ਉਸ ਨੂੰ ਓਦੋਂ ਤਕ ਮੁਆਫ਼ ਨਹੀਂ ਕਰ ਸਕਦਾ ਜਦੋਂ ਤਕ ਉਹ ਜਨਤਕ ਤੌਰ ‘ਤੇ ਮਾਫ਼ੀ ਨਹੀਂ ਮੰਗ ਲੈਂਦੀ।”











