ਕਈ ਵਾਰ ਗਲ਼ਤ ਖਾਣ-ਪੀਣ ਕਾਰਨ ਅਸੀਂ ਬੀਮਾਰੀਆਂ ਦੀ ਲਪੇਟ ‘ਚ ਆ ਜਾਂਦੇ ਹਾਂ। ਅੱਜਕੱਲ੍ਹ ਲੋਕ ਆਪਣੀ ਜ਼ਿੰਦਗੀ ‘ਚ ਇੰਨੇ ਰੁੱਝੇ ਹੋਏ ਹਨ ਕਿ ਉਹ ਆਪਣੀ ਸਿਹਤ ਦਾ ਵੀ ਧਿਆਨ ਵੀ ਨਹੀਂ ਰੱਖ ਪਾਉਾਂਦੇ। ਰੁੱਝੇਵੇਂ ਵਾਲੀ ਜ਼ਿੰਦਗੀ ਦੇ ਚਲਦੇ ਲੋਕ ਕਦੇ-ਕਦੇ ਡਾਕਟਰ ਦੇ ਕੋਲ ਵੀ ਨਹੀਂ ਜਾਂਦੇ ਅਤੇ ਘਰੇਲੂ ਨੁਸਖ਼ੇ ਅਪਣਾ ਲੈਂਦੇ ਹਨ। ਇੱਥੇ ਅਸੀਂ ਤੁਹਾਨੂੰ ਇੱਕ ਅਜਿਹੀ ਆਯੁਰਵੈਦਿਕ ਵਸਤੂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਨਿਜਾਤ ਪਾ ਸਕਦੇ ਹੋ। ਲੌਂਗ ਇੱਕ ਅਜਿਹੀ ਚੀਜ਼ ਹੈ ਜੋ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਫ਼ਾਇਦੇ ਦਿੰਦਾ ਹੈ। ਲੌਂਗਾਂ ਦਾ ਤੇਲ ਸਦੀਆਂ ਤੋਂ ਐਂਟੀ-ਸੈਪਟਿਕ ਯਾਨੀ ਸੱਟ ਲੱਗਣ ‘ਤੇ ਜ਼ਖਮ ‘ਤੇ ਲਗਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।
ਸੌਣ ਤੋਂ ਪਹਿਲਾਂ ਕਰੋ ਦੋ ਲੌਂਗਾਂ ਦੀ ਵਰਤੋਂ – ਲੌਂਗ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀ-ਜ਼ੁਕਾਮ ‘ਚ ਵੀ ਇਹ ਬਹੁਤ ਹੀ ਲਾਭਦਾਇਕ ਸਿੱਧ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਦੋ ਲੌਂਗ ਖਾਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਢਿੱਡ ‘ਚ ਦਰਦ, ਸਿਰ ਦਰਦ, ਗਲੇ ਦਾ ਦਰਦ ਜਾਂ ਫ਼ਿਰ ਸ਼ਰੀਰ ਦੇ ਕਿਸੇ ਵੀ ਹਿੱਸੇ ਦਾ ਦਰਦ ਕੁੱਝ ਹੀ ਦਿਨਾਂ ‘ਚ ਗ਼ਾਇਬ ਹੋ ਜਾਵੇਗਾ।
ਵਾਲ਼ਾਂ ਦੀ ਵਧਾਏ ਖੂਬਸੂਰਤੀ – 10 ਤੋਂ 12 ਲੌਂਗ ਪਾਣੀ ‘ਚ ਉਬਾਲ ਕੇ ਲੌਂਗਾਂ ਵਾਲੀ ਚਾਹ ਬਣਾ ਲਵੋ। ਇਸ ਪਾਣੀ ਨੂੰ ਠੰਡਾ ਕਰ ਕੇ ਵਾਲ਼ ਕਲਰ ਕਰਨ ਅਤੇ ਸ਼ੈਂਪੂ ਕਰਨ ਤੋਂ ਬਾਅਦ ਸਿਰ ‘ਚ ਲਗਾਓ। ਇਸ ਨਾਲ ਤੁਹਾਡੇ ਵਾਲ਼ਾਂ ਦੀ ਖ਼ੂਬਸੂਰਤੀ ਹੋਰ ਵੀ ਵਧੇਗੀ।
ਫ਼ੰਗਲ ਇਨਫ਼ੈਕਸ਼ਨ – ਜ਼ਹਿਰੀਲੇ ਕੀੜੇ ਦੇ ਕੱਟਣ ‘ਤੇ ਜਾਂ ਸੱਟ ਲੱਗਣ ‘ਤੇ ਜ਼ਖਮ ਹੋਣ ਅਤੇ ਫ਼ੰਗਲ ਇਨਫ਼ੈਕਸ਼ਨ ‘ਤੇ ਲੌਂਗਾਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਤੇਲ ਸਕਿਨ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ‘ਚ ਮਦਦਗਾਰ ਸਾਬਿਤ ਹੁੰਦਾ ਹੈ।
ਹੈਜ਼ੇ ਦੀ ਬੀਮਾਰੀ ਤੋਂ ਦਿਵਾਏ ਰਾਹਤ – ਲੌਂਗਾਂ ਦੇ ਤੇਲ ਨੂੰ ਹੱਥ ਦੀ ਤਲੀ ਉੱਪਰ ਪਾ ਕੇ ਖਾਣ ਨਾਲ ਹੈਜ਼ਾ ਵਰਗੀ ਖ਼ਤਰਨਾਕ ਬੀਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ।
ਮੂੰਹ ਦੀ ਬਦਬੂ ਤੋਂ ਮਿਲੇ ਰਾਹਤ – ਲੌਂਗ ਮੂੰਹ ਦੀ ਬਦਬੂ ਤੋਂ ਵੀ ਰਾਹਤ ਦਿਵਾਉਣ ‘ਚ ਸਹਾਇਕ ਹੁੰਦਾ ਹੈ। ਰੋਜ਼ਾਨਾ ਦੋ ਲੌਂਗ ਚੂਸਣ ਨਾਲ ਮੂੰਹ ‘ਚੋਂ ਆਉਣ ਬਦਬੂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਐਸੀਡਿਟੀ ਕਰੇ ਖ਼ਤਮ – ਲੌਂਗ ਐਸੀਡਿਟੀ ਲਈ ਵੀ ਫ਼ਾਇਦੇਮੰਦ ਹੁੰਦੇ ਹਨ। 100 ਗ੍ਰਾਮ ਪਾਣੀ ‘ਚ ਲੌਂਗ ਦਾ ਪਾਊਡਰ ਮਿਲਾ ਕੇ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਜੋੜਾਂ ਦੇ ਦਰਦ ਤੋਂ ਦਿਵਾਏ ਨਿਜ਼ਾਤ – ਲੌਂਗਾਂ ਦਾ ਤੇਲ ਜੋੜਾਂ ਦੇ ਦਰਦਾਂ ਨੂੰ ਦੂਰ ਕਰਨ ‘ਚ ਕਾਫ਼ੀ ਲਾਹੇਵੰਦ ਹੁੰਦਾ ਹੈ। ਰੋਜ਼ਾਨਾ ਲੌਂਗਾਂ ਦਾ ਤੇਲ ਲਗਾਉਣ ਨਾਲ ਜੋੜਾਂ ਦੇ ਦਰਦ ਤੋਂ ਨਿਜਾਤ ਮਿਲਦੀ ਹੈ।
ਸਿਰ ਦਰਦ ਕਰੇ ਦੂਰ – ਲੌਂਗ ਸਿਰ ਦਰਦ ਨੂੰ ਵੀ ਠੀਕ ਕਰਨ ‘ਚ ਮਦਦਗਾਰ ਸਾਬਿਤ ਹੁੰਦੇ ਹਨ। ਜਦੋਂ ਵੀ ਤੁਹਾਡੇ ਸਿਰ ‘ਚ ਦਰਦ ਹੋਵੇ ਤਾਂ ਤੁਸੀਂ ਦੋ ਲੌਂਗ ਕੋਸੇ ਪਾਣੀ ‘ਚ ਮਿਲਾ ਕੇ ਪੀ ਲਵੋ। ਅਜਿਹਾ ਕਰਨ ਨਾਲ ਸਿਰ ਦਰਦ ਤੋਂ ਨਿਜਾਤ ਮਿਲੇਗਾ।
ਗਲੇ ਦੀ ਖਾਰਸ਼ ਤੋਂ ਮਿਲੇ ਨਿਜ਼ਾਤ – ਗਲੇ ਦੀ ਖਾਰਸ਼ ਹੋਣ ‘ਤੇ ਇੱਕ ਲੌਂਗ ਖਾਣਾ ਚਾਹੀਦਾ ਹੈ ਜਾਂ ਫ਼ਿਰ ਥੋੜ੍ਹੀ ਦੇਰ ਲਈ ਜੀਭ ‘ਤੇ ਰੱਖੋ। ਇਸ ਨਾਲ ਗਲੇ ਦੀ ਖਾਰਸ਼ ਤੋਂ ਆਰਾਮ ਮਿਲੇਗਾ।
ਚਿਹਰੇ ਦੇ ਦਾਗ-ਧੱਬੇ ਕਰੇ ਦੂਰ – ਲੌਂਗਾਂ ਦੀ ਵਰਤੋਂ ਨਾਲ ਚਿਹਰੇ ਦਾ ਦਾਗ-ਧੱਬੇ ਅਤੇ ਮੂੰਹ ‘ਤੇ ਹੋਣ ਵਾਲੇ ਕਿੱਲਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਸਕਿਨ ਮੁਤਾਬਿਕ ਜਿਹੜੇ ਵੀ ਫ਼ੇਸਪੈਕ ਦੀ ਵਰਤੋਂ ਕਰਦੇ ਹੋ, ਉਸ ‘ਚ ਥੋੜ੍ਹਾ ਜਿਹਾ ਲੌਂਗਾਂ ਦਾ ਤੇਲ ਮਿਲਾ ਲਓ। ਇਸ ਨੂੰ ਹਫ਼ਤੇ ‘ਚ ਘੱਟੋ-ਘੱਟ ਦੋ ਵਾਰ ਲਗਾਓ। ਅਜਿਹਾ ਕਰਨ ਨਾਲ ਤੁਹਾਡਾ ਚਿਹਰਾ ਬਿਲਕੁਲ ਸਾਫ਼ ਹੋ ਜਾਵੇਗਾ ਅਤੇ ਸਾਰੇ ਦਾਗ-ਧੱਬੇ ਦੂਰ ਹੋ ਜਾਣਗੇ।
ਸਰਦੀ-ਜ਼ੁਕਾਮ ਤੋਂ ਦਿਵਾਏ ਨਿਜਾਤ – ਸਰਦੀ-ਜ਼ੁਕਾਮ ਲੱਗਣ ਨਾਲ ਇੱਕ ਚਮਚੇ ਸ਼ਹਿਦ ‘ਚ 4 ਤੋਂ 5 ਲੌਂਗ ਪੀਸ ਕੇ ਖਾਣ ਨਾਲ ਬੰਦ ਨੱਕ ਤੋਂ ਰਾਹਤ ਮਿਲਦੀ ਹੈ। ਅਜਿਹਾ ਕਰੀਬ ਚਾਰ ਦਿਨ ਰੋਜ਼ਾਨਾ ਕਰਨ ਨਾਲ ਸਰਦੀ-ਜ਼ੁਕਾਮ ਤੋਂ ਰਾਹਤ ਮਿਲਦੀ ਹੈ।










