ਕਈ ਵਾਰ ਜ਼ਿਆਦਾ ਥਕਾਵਟ ਦੀ ਕਾਰਨ ਚੱਕਰ ਆਉਣ ਲੱਗਦੇ ਹਨ, ਪਰ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਚੱਕਰ ਆਉਂਦੇ ਹਨ ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਰੋਜ਼ਾਨਾ ਬਿਨਾਂ ਕਿਸੇ ਕਾਰਨ ਤੋਂ ਚੱਕਰ ਆਉਣੇ ਭਾਵੇਂ ਤੁਹਾਨੂੰ ਸਾਧਾਰਨ ਲੱਗਦੇ ਹਨ, ਪਰ ਇਹ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦੇ ਹਨ। ਜਦੋਂ ਸਾਡੇ ਸ਼ਰੀਰ ‘ਚ ਅੱਖਾਂ, ਦਿਮਾਗ਼, ਕੰਨ, ਪੈਰ ਜਾਂ ਫ਼ਿਰ ਰੀੜ੍ਹ ਦੀ ਹੱਡੀ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ ਆਉਣ ਲੱਗਦੇ ਹਨ। ਇਸ ਨਾਲ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ। ਇਸ ਲਈ ਇਸ ਸਮੱਸਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਸਮੱਸਿਆਵਾਂ ਜਿਨ੍ਹਾਂ ‘ਚ ਚੱਕਰ ਆਉਾਂਦੇਹਨ ਅਤੇ ਚੱਕਰ ਆਉਣੇ ਇਨ੍ਹਾਂ ਗੰਭੀਰ ਬੀਮਾਰੀਆਂ ਦਾ ਸੰਕੇਤ ਹੁੰਦਾ ਹੈ।
ਕਿਉਂ ਆਉਂਦੇ ਹਨ ਚੱਕਰ – ਦਰਅਸਲ ਜਦੋਂ ਅੱਖਾਂ, ਦਿਮਾਗ਼, ਕੰਨ, ਪੈਰਾਂ ਅਤੇ ਰੀੜ੍ਹ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ, ਅੱਖਾਂ ਦੇ ਅੱਗੇ ਹਨ੍ਹੇਰਾ ਛਾ ਜਾਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਅਜਿਹੇ ‘ਚ ਇਸ ਨੂੰ ਹਲਕੇ ‘ਚ ਲੈਣਾ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਕਈ ਵਾਰ ਚੱਕਰ ਆਉਣਾ ਤਨਾਅ, ਮਾਈਗ੍ਰੇਨ, ਬ੍ਰੇਨ ਜਾਂ ਕੰਨ ਦਾ ਟਿਊਮਰ, ਤੰਤਰਿਕਾ ਤੰਤਰ ‘ਚ ਪ੍ਰੌਬਲਮ ਦਾ ਸੰਕੇਤ ਵੀ ਹੋ ਸਕਦਾ ਹੈ। ਅਜਿਹੇ ‘ਚ ਇਸ ਨੂੰ ਨਜ਼ਰ-ਅੰਦਾਜ਼ ਬਿਲਕੁਲ ਵੀ ਨਾ ਕਰੋ।
ਨਸਾਂ ਦੀ ਕਮਜ਼ੋਰੀ – ਨਸਾਂ ‘ਚ ਕਮਜ਼ੋਰੀ ਹੋਣ ਕਾਰਨ ਨਸਾਂ ਵਿੱਚ ਦਰਦ ਅਤੇ ਸੋਜ ਹੋਣ ਲੱਗਦੀ ਹੈ। ਇਸ ਦੇ ਨਾਲ ਚੱਕਰ ਆਉਣ ਲੱਗਦੇ ਹਨ। ਇਸ ਤਰ੍ਹਾਂ ਦੀ ਸਮੱਸਿਆ ਹੋਣ ‘ਤੇ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਮਾਈਗ੍ਰੇਨ ਦੀ ਸਮੱਸਿਆ – ਬਹੁਤ ਵਾਰ ਚੱਕਰ ਆਉਣੇ ਤਨਾਅ, ਦਿਮਾਗ਼ ਜਾਂ ਫ਼ਿਰ ਕੰਨ ਦਾ ਟਿਊਮਰ ਅਤੇ ਮਾਈਗ੍ਰੇਨ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਰੋਜ਼ਾਨਾ ਬਹੁਤ ਜ਼ਿਆਦਾ ਚੱਕਰ ਆਉਣੇ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ।
ਦਿਮਾਗ਼ ਤਕ ਔਕਸੀਜਨ ਦਾ ਨਾ ਪਹੁੰਚਣਾ – ਸਾਡੇ ਦਿਮਾਗ਼ ਨੂੰ ਔਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਹ ਖ਼ੂਨ ਰਾਹੀਂ ਦਿਮਾਗ਼ ਤਕ ਪਹੁੰਚਦੀ ਹੈ, ਪਰ ਕਈ ਵਾਰ ਖ਼ੂਨ ਦੇ ਥੱਕੇ ਬਣਨ ਅਤੇ ਖ਼ਰਾਬ ਬਲੱਡ ਸਰਕੂਲੇਸ਼ਨ ਦੇ ਕਾਰਨ ਦਿਮਾਗ਼ ਤਕ ਸਹੀ ਮਾਤਰਾ ‘ਚ ਔਕਸੀਜਨ ਨਹੀਂ ਪਹੁੰਚਦੀ। ਇਸ ਨਾਲ ਚੱਕਰ ਅਤੇ ਬੇਹੋਸ਼ੀ ਜਿਹੀ ਸਮੱਸਿਆ ਹੋਣ ਲੱਗਦੀ ਹੈ।
ਕੰਨ ਵਿੱਚ ਇਨਫ਼ੈਕਸ਼ਨ ਹੋਣੀ – ਜਦੋਂ ਸਾਡੇ ਕੰਨ ‘ਚ ਇਨਫ਼ੈਕਸ਼ਨ ਹੋ ਲੱਗਦੀ ਹੈ ਜਾਂ ਫ਼ਿਰ ਸੁਣਨ ‘ਚ ਦਿੱਕਤ ਹੋਣ ਕਾਰਨ ਵੀ ਚੱਕਰ ਆਉਣ ਲੱਗਦੇ ਹਨ। ਇਸ ਲਈ ਚੱਕਰ ਆਉਣ ਦਾ ਮੁੱਖ ਕਾਰਨ ਕੰਨਾਂ ਦੀ ਇਨਫ਼ੈਕਸ਼ਨ ਵੀ ਹੋ ਸਕਦਾ ਹੈ।
ਸ਼ਰੀਰ ‘ਚ ਪਾਣੀ ਦੀ ਕਮੀ ਹੋਣੀ – ਜੋ ਲੋਕ ਘੱਟ ਮਾਤਰਾ ‘ਚ ਪਾਣੀ ਪੀਂਦੇ ਹਨ, ਉਨ੍ਹਾਂ ਨੂੰ ਵੀ ਜ਼ਿਆਦਾਤਰ ਚੱਕਰ ਆਉਣੇ, ਲਗਾਤਾਰ ਸਿਰਦਰਦ ਰਹਿਣਾ ਅਤੇ ਅੱਖਾਂ ਅੱਗੇ ਧੁੰਦਲਾਪਣ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗਾਂ ਅਤੇ ਸ਼ੂਗਰ ਦੇ ਮਰੀਜ਼ਾਂ ‘ਚ ਜ਼ਿਆਦਾ ਹੁੰਦੀ ਹੈ।
ਸ਼ਰੀਰ ‘ਚ ਸੈੱਲਜ਼ ਘੱਟ ਹੋਣੇ – ਸ਼ਰੀਰ ‘ਚ ਕਮਜ਼ੋਰੀ, ਖ਼ੂਨ ਦੀ ਕਮੀ ਜਾਂ ਫ਼ਿਰ ਸੈੱਲਜ਼ ਘੱਟ ਹੋਣ ਦੇ ਕਾਰਨ ਵੀ ਚੱਕਰ ਆਉਣ ਲੱਗਦੇ ਹਨ। ਇਸ ਤਰ੍ਹਾਂ ਦੀ ਸਮੱਸਿਆ ਹੋਣ ‘ਤੇ ਤੁਹਾਨੂੰ ਹੈਲਦੀ ਡਾਈਟ ਜਿਵੇਂ ਫ਼ਲ, ਸਬਜ਼ੀਆਂ, ਕੀਵੀ, ਅਨਾਰ ਅਤੇ ਨਾਰੀਅਲ ਪਾਣੀ ਵੱਧ ਤੋਂ ਵੱਧ ਦੇਣਾ ਚਾਹੀਦਾ ਹੈ।










