ਬੌਲੀਵੁਡ ਅਦਾਕਾਰ ਜੌਨ ਐਬ੍ਰਾਹਮ ਨੇ ਆਪਣੀ ਆਗਾਮੀ ਫ਼ਿਲਮ ਏਕ ਵਿਲੇਨ ਰਿਟਰਨਜ਼ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਜੌਨ ਨੇ ਫ਼ਿਲਮ ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਉਹ ਪੂਰੀ ਤਰ੍ਹਾਂ ਨੰਗਾ ਬੈਠਾ ਹੋਇਐ ਅਤੇ ਸ਼ੂਟ ਤੋਂ ਪਹਿਲਾਂ ਆਪਣੇ ਕੱਪੜਿਆਂ ਦੇ ਆਉਣ ਦੀ ਉਡੀਕ ਕਰ ਰਿਹੈ। ਹਾਲਾਂਕਿ ਇਹ ਸੈੱਟ ਦੀ ਕੋਈ ਸਾਧਾਰਨ ਤਸਵੀਰ ਨਹੀਂ। ਇਸ ਤਸਵੀਰ ‘ਚ ਜੌਨ ਐਬ੍ਰਾਹਮ ਸਿਰਫ਼ ਇੱਕ ਸਿਰ੍ਹਾਣੇ ਨਾਲ ਖ਼ੁਦ ਨੂੰ ਢਕਣ ਦੀ ਕੋਸ਼ਿਸ਼ ਕਰਦੇ ਨਜਖਰ ਆ ਰਹੇ ਹਨ।
ਜੌਨ ਸੋਫ਼ੇ ‘ਤੇ ਬੈਠ ਕੇ ਕੈਮਰੇ ਵੱਲ ਦੇਖ ਕੇ ਮੁਸਕਰਾ ਰਿਹੈ ਅਤੇ ਉਸ ਨੇ ਆਪਣੀ ਗੋਦ ‘ਚ ਇੱਕ ਸਫ਼ੈਦ ਸਿਰ੍ਹਾਣਾ ਰੱਖਿਆ ਹੋਇਆ ਹੈ। ਇਸ ਤਸਵੀਰ ਨੂੰ ਸਾਂਝੀ ਕਰਦਿਆਂ ਜੌਨ ਐਬ੍ਰਾਹਮ ਨੇ ਲਿਖਿਆ, ”ਕੱਪੜਿਆਂ ਦੇ ਆਉਣ ਦਾ ਇੰਤਜਾਰ ਕਰ ਰਿਹਾ ਹਾਂ। ਸੈੱਟ ‘ਤੇ ਮੇਰੀ ਜ਼ਿੰਦਗੀ। ਤਸਵੀਰ ਦੇਖ ਕੇ ਜੌਨ ਦੇ ਪ੍ਰਸ਼ੰਸਕ ਵੀ ਖ਼ੁਦ ਨੂੰ ਰੋਕ ਨਹੀਂ ਸਕੇ ਅਤੇ ਉਨ੍ਹਾਂ ਨੇ ਕੌਮੈਂਟ ਬੌਕਸ ‘ਚ ਹਰ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਹੈ। ਕੁੱਝ ਘੰਟਿਆਂ ਅੰਦਰ ਹੀ ਇਸ ਤਸਵੀਰ ਨੂੰ ਲੱਖਾਂ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ।
ਜਿਥੇ ਕੁੱਝ ਲੋਕਾਂ ਨੇ ਜੌਨ ਦੀਆਂ ਇਹ ਤਸਵੀਰਾਂ ਦੇਖ ਕੇ ਉਸ ਦੇ ਮਸਲਜ਼ ਅਤੇ ਕਮਾਲ ਦੀ ਫ਼ਿਟਨੈੱਸ ਦੀ ਤਾਰੀਫ਼ ਕੀਤੀ ਹੈ ਉਥੇ ਕੁੱਝ ਅਜਿਹੇ ਵੀ ਹਨ ਜਿਨ੍ਹਾਂ ਨੇ ਉਸ ਦੇ ਇਸ ਲੁੱਕ ‘ਤੇ ਮਜ਼ੇ ਲਏ ਹਨ। ਇੱਕ ਯੂਜ਼ਰ ਨੇ ਲਿਖਿਆ, ”ਭਰਾ ਕੱਪੜੇ ਕਿਥੇ ਗਏ?” ਇੱਕ ਹੋਰ ਨੇ ਲਿਖਿਆ, ”ਮੇਰਾ ਭਰਾ ਮਾਡਲ ਹੈ।” ਇਸ ਤੋਂ ਇਲਾਵਾ ਤਮਾਮ ਯੂਜਰਜ਼ ਨੇ ਫ਼ਾਇਰ ਅਤੇ ਦਿਲ ਵਾਲੇ ਇਮੋਜੀ ਬਣਾਉਂਦਿਆਂ ਅਮੇਜ਼ਿੰਗ, ਸੁਪਰ ਅਤੇ ਹੈਂਡਸਮ ਵਰਗੇ ਸ਼ਬਦ ਲਿਖ ਕੇ ਜੌਨ ਦੀ ਇਸ ਤਸਵੀਰ ‘ਤੇ ਪ੍ਰਤੀਕਿਰਿਆ ਦਿੱਤੀ ਹੈ।












