ਆਈਕੌਨ ਸੰਜੇ ਦੱਤ ਨਾਲ ਕਿਸਿੰਗ ਸੀਨ ਕਰਨ ‘ਤੇ ਪੂਜਾ ਭੱਟ ਨੂੰ ਪਿਤਾ ਤੋਂ ਮਿਲੀ ਸੀ ਇਹ ਸਲਾਹ

ਮਸ਼ਹੂਰ ਫ਼ਿਲਮਕਾਰ ਅਤੇ ਅਦਾਕਾਰਾ ਪੂਜਾ ਭੱਟ ਜਲਦ ਹੀ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਬੰਬੇ ਬੇਗਮਜ਼ ‘ਚ ਨਜ਼ਰ ਆਉਣ ਵਾਲੀ ਹੈ। ਇਹ ਸੀਰੀਜ਼ OTT ਪਲੈਟਫ਼ੌਰਮ ਨੇਟਫ਼ਿਲਕਸ ਰਿਲੀਜ਼ ਹੋਵੇਗੀ। ਇਸ ਸੀਰੀਜ਼ ਦੀ ਰਿਲੀਜ਼ਿੰਗ ਤੋਂ ਪਹਿਲਾ ਪੂਜਾ ਜਮ ਕੇ ਇਸ ਦੀ ਪ੍ਰਮੋਸ਼ਨ ਵੀ ਕਰ ਰਹੀ ਹੈ। ਇਸ ਦੌਰਾਨ ਉਸ ਨੇ ਹਾਲ ਹੀ ਫ਼ਿਲਮ ‘ਚ ਆਪਣੇ ਕਿਸਿੰਗ ਸੀਨ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ।
ਦੱਸ ਦੇਈਏ ਪੂਜਾ ਨੇ ਪਹਿਲੀ ਵਾਰ ਸੁਪਰਸਟਾਰ ਸੰਜੇ ਦੱਤ ਦੇ ਨਾਲ ਫ਼ਿਲਮ ਸੜਕ ‘ਚ ਕਿਸਿੰਗ ਸੀਨ ਫ਼ਿਲਮਾਇਆ ਸੀ। ਹਾਲ ਹੀ ‘ਚ ਉਸ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਜਦੋਂ ਉਸ ਨੇ ਫ਼ਿਲਮ ‘ਚ ਸੰਜੇ ਦੱਤ ਦੇ ਨਾਲ ਪਹਿਲਾ ਕਿਸਿੰਗ ਸੀਨ ਕੀਤਾ ਤਾਂ ਉਹ ਕਾਫ਼ੀ ਨਰਵਸ ਹੋ ਗਈ ਸੀ ਤਾਂ ਉਸ ਦੇ ਪਿਤਾ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਨੇ ਉਸ ਨੂੰ ਇੱਕ ਅਜਿਹੀ ਸਲਾਹ ਦਿੱਤੀ ਸੀ ਕਿ ਜਿਸ ਨੂੰ ਉਹ ਹਮੇਸ਼ਾ ਯਾਦ ਕਰਦੀ ਹੈ।
ਅੱਗੇ ਪੂਜਾ ਨੇ ਕਿਹਾ, ”ਮੈਂ ਓਦੋਂ 17-18 ਸਾਲ ਦੀ ਹੋਵਾਂਗੀ। ਮੈਂ ਉਸ ਆਦਮੀ ਨੂੰ ਕਿੱਸ ਕਰਨ ਜਾ ਰਹੀ ਸੀ ਜਿਸ ਦੇ ਪੋਸਟਰ ਮੇਰੇ ਕਮਰੇ ‘ਚ ਲੱਗੇ ਹੋਏ ਸਨ। ਮੈਂ ਕਾਫ਼ੀ ਪਰੇਸ਼ਾਨ ਸੀ। ਉਸ ਸਮੇਂ ਮੇਰੇ ਪਿਤਾ ਨੇ ਮੈਨੂੰ ਕੁੱਝ ਅਜਿਹਾ ਕਿਹਾ ਸੀ ਜੋ ਮੈਨੂੰ ਜ਼ਿੰਦਗੀਭਰ ਯਾਦ ਰਿਹਾ। ਉਨ੍ਹਾਂ ਨੇ ਕਿਹਾ ਕਿ ਸੀ ਜੇਕਰ ਤੁਸੀਂ ਕਿਸਿੰਗ ਸੀਨ ਕਰਦੇ ਸਮੇਂ ਅਸ਼ਲੀਲ ਮਹਿਸੂਸ ਕਰਦੇ ਹੋ ਤਾਂ ਇਹ ਅਸ਼ਲੀਲ ਲੱਗੇਗਾ। ਇਸ ਲਈ ਤੁਹਾਨੂੰ ਕਿਸਿੰਗ ਅਤੇ ਲਵ ਮੇਕਿੰਗ ਸੀਨ ਨੂੰ ਬਹੁਤ ਹੀ ਮਸੂਮੀਅਤ ਨਾਲ ਪੇਸ਼ ਕਰਨਾ ਪਵੇਗਾ ਕਿਉਂਕਿ ਸੀਨ ਦਾ ਕਮਿਊਨਿਕੇਟ ਹੋਣਾ ਜ਼ਰੂਰੀ ਹੈ।” ਇਹ ਫ਼ਿਲਮ ਸੁਪਰਹਿੱਟ ਹੋਈ ਸੀ। ਪੂਜਾ ਦਾ ਇਹ ਖ਼ੁਲਾਸਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਕਾਰਨ ਬਣਿਆ ਹੋਇਆ ਹੈ।
ਦੱਸ ਦੇਈਏ ਕਿ ਪੂਜਾ ਵੈੱਬ ਸੀਰੀਜ਼ ਬੰਬੇ ਬੇਗਮਜ਼ ਰਾਹੀਂ 10 ਸਾਲ ਬਾਅਦ ਐਕਟਿੰਗ ਦੀ ਦੁਨੀਆਂ ‘ਚ ਕਮਬੈਕ ਕਰ ਰਹੀ ਹੈ। ਇਹ ਸੀਰੀਜ਼ ਕੱਲ ਭਾਵ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਵੈੱਬ ਸੀਰੀਜ਼ ਬੰਬੇ ਬੇਗਮਸ ‘ਚ ਪੂਜਾ ਭੱਟ ਤੋਂ ਇਲਾਵਾ ਅੰਮ੍ਰਿਤਾ ਸੁਭਾਸ਼, ਸ਼ਹਾਨਾ, ਗੋਸਵਾਮੀ, ਬਲਾਬਿਤਾ, ਬੋਰਠਾਕੁਰ ਅਤੇ ਆਧਿਆ ਆਨੰਦ ਸਮੇਤ ਕਈ ਕਲਾਕਾਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।