ਬੌਲੀਵੁਡ ਦੇ ਬਲਵਾਨ ਅਦਾਕਾਰ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈਟੀ ਬਤੌਰ ਅਦਾਕਾਰ ਆਪਣੀ ਪਾਰੀ ਸ਼ੁਰੂ ਕਰ ਲਈ ਬਿਲਕੁਲ ਤਿਆਰ ਹਨ। ਅਹਾਨ ਤੜਪ ਤੋਂ ਬਤੌਰ ਅਦਾਕਾਰ ਇਸ ਸਾਲ ਬੌਲੀਵੁਡ ‘ਚ ਡੈਬੀਊ ਕਰਨਗੇ। ਫ਼ਿਲਮ ਦਾ ਫ਼ਰਸਟ ਲੁੱਕ ਪੋਸਟਰ ਅਤੇ ਰਿਲੀਜ਼ ਡੇਟ ਮੰਗਲਵਾਰ ਨੂੰ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ਰਾਹੀਂ ਰੀਵੀਲ ਕੀਤਾ। ਅਕਸ਼ੈ ਪੋਸਟ ‘ਚ ਅਹਾਨ ਦੇ ਨਾਂ ਇੱਕ ਭਾਵੁਕ ਸੰਦੇਸ਼ ਵੀ ਲਿਖਿਆ।
ਤੜਪ ਦਾ ਨਿਰਦੇਸ਼ਨ ਮਿਲਨ ਲਥੂਰੀਆ ਨੇ ਕੀਤਾ ਹੈ ਜਦਕਿ ਨਿਰਮਾਤਾ ਸਾਜਿਦ ਨਾਡਿਆਵਾਲਾ ਹੈ। ਫ਼ਿਲਮ ‘ਚ ਅਹਾਨ ਨਾਲ ਤਾਰਾ ਸੁਤਾਰੀਆ ਫ਼ੀਮੇਲ ਲੀਡ ਰੋਲ ‘ਚ ਹੈ। ਪੋਸਟਰ ‘ਤੇ ਅਹਾਨ ਤਾਰਾ ਨੂੰ ਲਗਾਏ ਹੋਏ ਹਨ, ਪਰ ਅਹਾਨ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ। ਪੋਸਟਰ ਨਾਲ ਅਕਸ਼ੈ ਨੇ ਲਿਖਿਆ – ”ਅਹਾਨ, ਸਾਡੇ ਲਈ ਵੱਡਾ ਦਿਨ। ਮੈਨੂੰ ਅੱਜ ਵੀ ਤੁਹਾਡੇ ਪਿਤਾ ਸੁਨੀਲ ਸੈੱਟੀ ਦੀ ਪਹਿਲੀ ਫ਼ਿਲਮ ਬਲਵਾਨ ਦਾ ਪੋਸਟਰ ਯਾਦ ਹੈ ਅਤੇ ਅੱਜ ਮੈਂ ਤੁਹਾਡੀ ਪਹਿਲੀ ਫ਼ਿਲਮ ਦਾ ਪੋਸਟਰ ਪੇਸ਼ ਕਰ ਰਿਹਾ ਹਾਂ।”
90 ਤੋਂ ਬਾਅਦ ਦੇ ਦੌਰ ‘ਚ ਅਕਸ਼ੈ ਕੁਮਾਰ ਅਤੇ ਸੁਨੀਲ ਸ਼ੈਟੀ ਨੇ ਕਈ ਸਫ਼ਲ ਫ਼ਿਲਮਾਂ ‘ਚ ਇਕੱਠਿਆਂ ਕੰਮ ਕੀਤਾ ਸੀ। ਇਨ੍ਹਾਂ ‘ਚ ਵਕਤ ਹਮਾਰਾ ਹੈ, ਮੋਹਰਾ, ਹਮ ਹੈਂ ਬੇਮਿਸਾਲ, ਧੜਕਨ ਅਤੇ ਹੇਰਾਫ਼ੇਰੀ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ।
ਤੜਪ ਸਿਨੇਮਾਘਰਾਂ ‘ਚ 24 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਤੜਪ ਰੋਮੈਂਟਿਕ ਐਕਸ਼ਨ ਫ਼ਿਲਮ ਹੈ ਜੋ 2018 ਦੀ ਤੇਲਗੂ ਫ਼ਿਲਮ Rx 100 ਦਾ ਰੀਮੇਕ ਹੈ। Rx 100 ਨੂੰ ਰੀਮੇਕ ਕਰਨ ਦਾ ਐਲਾਨ ਮਾਰਚ 2019 ‘ਚ ਕੀਤਾ ਗਿਆ ਸੀ। ਨਾਡਿਆਵਾਲਾ ਗ੍ਰੈਂਡਸਨ ਦੇ ਟਵਿਟਰ ਐਕਾਊਂਟ ਤੋਂ ਅਹਾਨ ਦੇ ਲੁੱਕ ਦਾ ਪੋਸਟਰ ਸ਼ੇਅਰ ਕੀਤਾ ਗਿਆ ਹੈ ਜਿਸ ‘ਚ ਉਹ ਬਾਈਕ ‘ਤੇ ਲੇਟੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਲੁੱਕ ਕਾਫ਼ੀ ਰੱਫ਼ ਐਂਡ ਟੱਫ਼ ਹੈ। ਇਸ ਨਾਲ ਲਿਖਿਆ ਹੈ – NGE ਟੈਲੈਂਟ ਅਹਾਨ ਸ਼ੈਟੀ ਨੂੰ ਪੇਸ਼ ਕਰ ਰਹੇ ਹਨ। ਵੱਡੇ ਪਰਦੇ ‘ਤੇ ਤੁਹਾਡੇ ਜਾਦੂ ਦਾ ਇੰਤਜ਼ਾਰ ਹੈ।”












