ਬੇਹੱਦ ਫ਼ਾਇਦੇਮੰਦ ਹੈ ਸੇਬ ਦਾ ਸਿਰਕਾ

ਸੇਬ ਦਾ ਸਿਰਕਾ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਐਪਲ ਸਾਈਡਰ ਵਿਨੇਗਰ ਵੀ ਕਿਹਾ ਜਾਂਦਾ ਹੈ। ਇਸ ਦੇ ਇੰਨੇ ਜ਼ਿਆਦਾ ਫ਼ਾਇਦੇ ਹਨ ਕਿ ਵਧੇਰੇ ਲੋਕ ਇਸ ਦੀ ਖਾਣੇ ‘ਚ ਵਰਤੋਂ ਕਰਦੇ ਹਨ। ਚਮੜੀ ਦੀਆਂ ਸਮੱਸਿਆਵਾਂ, ਵਾਲਾਂ ਦੀਆਂ ਸਮੱਸਿਆਵਾਂ ਅਤੇ ਮੋਟਾਪਾ ਦੂਰ ਕਰਨ ਲਈ ਸੇਬ ਦਾ ਸਿਰਕਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਦੀ ਸਭ ਤੋਂ ਜ਼ਿਆਦਾ ਵਰਤੋਂ ਮੋਟਾਪਾ ਘੱਟ ਕਰਨ ਲਈ ਕੀਤੀ ਜਾਂਦੀ ਹੈ। ਇਸ ‘ਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਪਾਚਨ ਨੂੰ ਤੰਦਰੁਸਤ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਸੇਬ ਦੇ ਸਿਰਕੇ ਦੇ ਫ਼ਾਇਦੇ ਅਤੇ ਇਸ ਨੂੰ ਲੈਣ ਦਾ ਸਹੀ ਢੰਗ।
ਭਾਰ ਘੱਟ ਕਰਨ ਲਈ ਫ਼ਾਇਦੇਮੰਦ – ਸੇਬ ਦੇ ਸਿਰਕੇ ਦੀ ਵਰਤੋਂ ਕਰਨ ਨਾਲ ਮੋਟਾਪਾ ਬਹੁਤ ਜਲਦ ਘੱਟ ਹੋ ਜਾਂਦਾ ਹੈ ਕਿਉਂਕਿ ਇਸ ਨਾਲ ਕੈਲੋਰੀਜ਼ ਬਹੁਤ ਜ਼ਿਆਦਾ ਬਰਨ ਹੁੰਦੀਆਂ ਹਨ ਜਿਸ ਕਰ ਕੇ ਢਿੱਡ ਦੀ ਚਰਬੀ ਬਹੁਤ ਜਲਦੀ ਘੱਟ ਹੋ ਜਾਂਦੀ ਹੈ। ਮੋਟਾਪਾ ਘੱਟ ਕਰਨ ਦੇ ਲਈ ਰੋਜ਼ਾਨਾ ਇੱਕ ਗਿਲਾਸ ਕੋਸੇ ਪਾਣੀ ‘ਚ ਦੋ ਚੱਮਚੇ ਸੇਬ ਦੇ ਸਿਰਕੇ ਦੇ ਮਿਲਾ ਕੇ ਖ਼ਾਲੀ ਢਿੱਡ ਪੀਓ।
ਸ਼ੂਗਰ ਲਈ ਲਾਹੇਵੰਦ – ਸੇਬ ਦੇ ਸਿਰਕੇ ‘ਚ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਜੋ ਸ਼ੂਗਰ ਨੂੰ ਕੰਟਰੋਲ ਰੱਖਣ ਲਈ ਮਦਦਗਾਰ ਹੁੰਦੇ ਹਨ। ਇਹ ਸ਼ੂਗਰ ਲੈਵਲ ਨੂੰ ਘੱਟ ਕਰਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਦੇ ਲਈ ਇੱਕ ਗਿਲਾਸ ਸਾਦੇ ਪਾਣੀ ‘ਚ ਦੋ ਚੱਮਚੇ ਸੇਬ ਦਾ ਸਿਰਕਾ ਮਿਲਾ ਕੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਦਿਨ ‘ਚ ਦੋ ਵਾਰ ਵਰਤੋਂ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨੀ ਬਹੁਤ ਜ਼ਿਆਦਾ ਫ਼ਾਇਦੇਮੰਦ ਮੰਨੀ ਜਾਂਦੀ ਹੈ।
ਢਿੱਡ ਫ਼ੁੱਲਣ ਦੀ ਸਮੱਸਿਆ – ਸੇਬ ਦੇ ਸਿਰਕੇ ਦੀ ਵਰਤੋਂ ਕਰਨ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਹ ਸਾਡੇ ਖਾਣੇ ਨੂੰ ਬਹੁਤ ਜਲਦੀ ਹਜ਼ਮ ਕਰਦਾ ਹੈ। ਜਿਸ ਨਾਲ ਢਿੱਡ ਫ਼ੁੱਲਣ ਅਤੇ ਬਦਹਜ਼ਮੀ ਜਿਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਢਿੱਡ ਫ਼ੁੱਲਣ ਦੀ ਸਮੱਸਿਆ ਤੋਂ ਆਰਾਮ ਪਾਉਣ ਲਈ ਇੱਕ ਗਿਲਾਸ ਪਾਣੀ ‘ਚ ਦੋ ਚੱਮਚੇ ਸੇਬ ਦੇ ਸਿਰਕਾ ਦੇ ਮਿਲਾ ਕੇ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਵਰਤੋਂ ਕਰੋ। ਖਾਧਾ ਹੋਇਆ ਸਾਰਾ ਖਾਣਾ ਹਜ਼ਮ ਹੋ ਜਾਵੇਗਾ।
ਪਿੰਪਲਜ਼ ਦੀ ਸਮੱਸਿਆ – ਸੇਬ ਦੇ ਸਿਰਕੇ ਦਾ ਇਸਤੇਮਾਲ ਪਿੰਪਲਜ਼ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ਕਿਉਂਕਿ ਇਹ ਪਿੰਪਲਜ਼ ਬੈਕਟੀਰੀਆ ਦੇ ਕਾਰਨ ਹੁੰਦੇ ਹਨ। ਸੇਬ ਦੇ ਸਿਰਕੇ ‘ਚ ਮੌਜੂਦ ਗੁਣ ਇਨਫ਼ੈਕਸ਼ਨ ਨੂੰ ਫ਼ੈਲਣ ਤੋਂ ਰੋਕਦੇ ਹਨ ਅਤੇ ਚਮੜੀ ਦੇ PH ਲੈਵਲ ਨੂੰ ਕੰਟਰੋਲ ਰੱਖਦੇ ਹਨ। ਇਸ ਲਈ ਚਿਹਰੇ ਤੇ ਪਿੰਪਲਜ਼, ਦਾਗ਼-ਧੱਬੇ ਦੂਰ ਕਰਨ ਲਈ ਸੇਬ ਦਾ ਸਿਰਕਾ ਬਹੁਤ ਜ਼ਿਆਦਾ ਲਾਭਕਾਰੀ ਹੈ। ਪਿੰਪਲਜ਼ ਦੂਰ ਕਰਨ ਲਈ ਦੋ ਤਿੰਨ ਬੂੰਦਾਂ ਸੇਬ ਦੇ ਸਿਰਕੇ ਨੂੰ ਥੋੜ੍ਹੇ ਜਿਹੇ ਪਾਣੀ ‘ਚ ਮਿਲਾ ਕੇ ਚਿਹਰੇ ‘ਤੇ ਲਗਾਓ ਅਤੇ ਕੁੱਝ ਸਮੇਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
ਸਿੱਕਰੀ ਦੀ ਸਮੱਸਿਆ – ਵਾਲਾਂ ‘ਚ ਸਿਕਰੀ ਦੀ ਸਮੱਸਿਆ ਹੋਣ ਅਤੇ ਸੇਬ ਦਾ ਸਿਰਕਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ‘ਚ ਮੌਜੂਦ ਐਸਿਡ ਸਿੱਕਰੀ ਨੂੰ ਵਧਣ ਤੋਂ ਰੋਕਦੇ ਹਨ ਅਤੇ ਵਾਲਾਂ ‘ਚ ਮੌਜੂਦ ਜ਼ਿਆਦਾ ਤੇਲ ਦੀ ਮਾਤਰਾ ਨੂੰ ਘੱਟ ਕਰਦਾ ਹੈ। ਸਿਕਰੀ ਅਤੇ ਔਇਲੀ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਦੋ ਗਿਲਾਸ ਪਾਣੀ ‘ਚ ਦੋ ਚਮਚੇ ਸੇਬ ਦੇ ਸਿਰਕਾ ਦੇ ਮਿਲਾ ਕੇ ਸਿਰ ਦੀ ਚਮੜੀ ਅਤੇ ਵਾਲਾਂ ਦੀਆਂ ਜੜ੍ਹਾਂ ਚ ਲਗਾਓ। ਇਸ ਤਰ੍ਹਾਂ ਹਫ਼ਤੇ ‘ਚ ਦੋ ਵਾਰ ਇਸ ਦੀ ਵਰਤੋਂ ਕਰੋ।
ਕੋਲੈਸਟਰੋਲ ਲਈ ਫ਼ਾਇਦੇਮੰਦ – ਸੇਬ ਦਾ ਸਿਰਕਾ ਕੋਲੈਸਟਰੋਲ ਅਤੇ ਦਿਲ ਨਾਲ ਜੁੜੀਆਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਇਸ ਨਾਲ ਸਾਡਾ ਖ਼ੂਨ ਪਤਲਾ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਕੋਲੈਸਟਰੋਲ ਦੀ ਸਮੱਸਿਆ ਦੂਰ ਕਰਨ ਲਈ ਇੱਕ ਗਿਲਾਸ ਸਾਦੇ ਪਾਣੀ ‘ਚ ਦੋ ਚਮਚ ਸੇਬ ਦਾ ਸਿਰਕਾ ਮਿਲਾ ਕੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਦਿਨ ‘ਚ ਦੋ ਵਾਰ ਵਰਤੋਂ ਕਰੋ।
ਖ਼ਾਂਸੀ-ਜ਼ੁਕਾਮ ਦੀ ਸਮੱਸਿਆ – ਖਾਂਸੀ-ਜ਼ੁਕਾਮ ਅਤੇ ਗਲੇ ‘ਚ ਖਰਾਸ਼ ਦੀ ਸਮੱਸਿਆ ਹੋਣ ਤੇ ਸੇਬ ਦਾ ਸਿਰਕਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ‘ਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਗਲੇ ਦੀ ਖਰਾਸ਼ ਨੂੰ ਬਹੁਤ ਜਲਦ ਦੂਰ ਕਰਦੇ ਹਨ। ਗਲੇ ਦੀ ਖਰਾਸ਼ ਅਤੇ ਖ਼ਾਂਸੀ-ਜ਼ੁਕਾਮ ਦੂਰ ਕਰਨ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਕੋਸੇ ਪਾਣੀ ‘ਚ ਇੱਕ ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀਓ।
ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।