ਲਸਣ ਦੇ ਛਿਲਕੇ ਦੇ ਫ਼ਾਇਦੇ

ਹਰ ਘਰ ‘ਚ ਲਸਣ ਦੀ ਵਰਤੋਂ ਕੀਤੀ ਜਾਂਦੀ ਹੈ। ਲਸਣ ਸਬਜ਼ੀ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਲਾਹੇਵੰਦ ਹੈ। ਇਸ ‘ਚ ਪੋਸ਼ਕ ਤੱਤ ਐਂਟੀ-ਔਕਸੀਡੈਂਟ ਗੁਣ ਹੋਣ ਨਾਲ ਇਮਿਊਨਿਟੀ ਸਟਰੌਂਗ ਹੋਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਫ਼ਿਟ ਐਂਡ ਫ਼ਾਈਨ ਰਹਿਣ ਲਈ ਮਾਹਿਰ ਖ਼ਾਸ ਤੌਰ ‘ਤੇ ਰੋਜ਼ਾਨਾ 3-4 ਲਸਣ ਦੀਆਂ ਕਲੀਆਂ ਖਾਣ ਦੀ ਸਲਾਹ ਦਿੰਦੇ ਹਨ। ਹਰ ਵਾਰ ਤੁਸੀਂ ਲਸਣ ਨੂੰ ਛਿੱਲ ਕੇ ਇਸ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹੋ ਪਰ ਅਸਲ ‘ਚ ਲਸਣ ਦੀ ਤਰ੍ਹਾਂ ਇਸ ਦੇ ਛਿਲਕੇ ਵੀ ਬੇਹੱਦ ਗੁਣਕਾਰੀ ਹੁੰਦੇ ਹਨ। ਜੀ ਹਾਂ, ਸ਼ਾਇਦ ਤੁਹਾਨੂੰ ਸੁਣਨ ‘ਚ ਥੋੜਾ ਅਜੀਬ ਲੱਗੇਗਾ ਪਰ ਲਸਣ ਦੇ ਛਿਲਕੇ ਸਿਹਤ ਦੇ ਨਾਲ-ਨਾਲ ਚਮੜੀ ਨਾਲ ਜੁੜੀਆਂ ਪਰੇਸ਼ਾਨੀਆਂ ਤੋਂ ਵੀ ਰਾਹਤ ਦਿਵਾਉਂਦੇ ਹਨ। ਆਓ ਇਸ ਆਰਟੀਕਲ ‘ਚ ਅਸੀਂ ਤੁਹਾਨੂੰ ਲਸਣ ਨਹੀਂ ਸਗੋਂ ਇਸ ਦੇ ਛਿਲਕਿਆਂ ਦੇ ਫ਼ਾਇਦੇ ਦੱਸਦੇ ਹਾਂ।
ਮੌਸਮੀ ਬੀਮਾਰੀਆਂ ਤੋਂ ਬਚਾਅ – ਸਰਦੀ, ਖ਼ਾਂਸੀ, ਜ਼ੁਕਾਮ ਅਤੇ ਮੌਸਮੀ ਬੀਮਾਰੀਆਂ ਤੋਂ ਨਿਜਾਤ ਦਿਵਾਉਣ ਲਈ ਲਸਣ ਦੇ ਛਿਲਕੇ ਫ਼ਾਇਦੇਮੰਦ ਹੁੰਦੇ ਹਨ। ਇਸ ਲਈ ਤੁਸੀਂ ਲਸਣ ਦੇ ਛਿਲਕਿਆਂ ਨੂੰ ਧੋ ਕੇ ਪਾਣੀ ‘ਚ ਉਬਾਲੋ। ਤਿਆਰ ਕਾੜ੍ਹੇ ਜਾਂ ਪਾਣੀ ਦੀ ਵਰਤੋਂ ਕਰਨ ਨਾਲ ਮੌਸਮੀ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
ਚਮੜੀ ‘ਤੇ ਹੋਣ ਵਾਲੀ ਖਾਰਸ਼ ਹੋਵੇਗੀ ਦੂਰ – ਚਮੜੀ ਦਾ ਰੁਖਾਪਨ ਵਧਣ ਨਾਲ ਖਾਰਸ਼ ਅਤੇ ਜਲਨ ਦੀ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਐਂਟੀ-ਬੈਕਟੀਰੀਅਲ, ਐਂਟੀ-ਫ਼ੰਗਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਲਸਣ ਦੇ ਛਿਲਕੇ ਕਾਫ਼ੀ ਲਾਹੇਵੰਦ ਹਨ। ਇਸ ਲਈ ਲਸਣ ਦੇ ਛਿਲਕਿਆਂ ਨੂੰ ਪਾਣੀ ‘ਚ ਉਬਾਲੋ। ਤਿਆਰ ਪਾਣੀ ਨੂੰ ਪ੍ਰਭਾਵਿਤ ਥਾਂ ‘ਤੇ ਲਗਾ ਕੇ ਥੋੜੀ ਦੇਰ ਬਾਅਦ ਤਾਜ਼ੇ ਪਾਣੀ ਨਾਲ ਇਸ ਨੂੰ ਧੋ ਲਓ।
ਪੈਰਾਂ ਦੀ ਸੋਜ ਹੋਵੇਗੀ ਘੱਟ – ਪੈਰਾਂ ‘ਚ ਸੋਜ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਵੀ ਇਸ ਦੀ ਵਰਤੋਂ ਕਰ ਸਕਦੇ ਹਨ। ਇਸ ਲਈ ਲਸਣ ਦੇ ਛਿਲਕਿਆਂ ਨੂੰ ਪਾਣੀ ‘ਚ ਉਬਾਲੋ। ਫ਼ਿਰ ਕੋਸੇ ਪਾਣੀ ਨੂੰ ਟਬ ‘ਚ ਪਾ ਕੇ ਇਸ ‘ਚ ਪੈਰ ਰੱਖੋ। ਇਸ ਨਾਲ ਪੈਰਾਂ ਦੀ ਸੋਜ ਅਤੇ ਦਰਦ ਦੀ ਸ਼ਿਕਾਇਤ ਤੋਂ ਆਰਾਮ ਮਿਲੇਗਾ।
ਦਾਗ਼-ਧੱਬੇ ਕਰੇ ਦੂਰ – ਲਸਣ ਦੇ ਛਿਲਕਿਆਂ ਦੇ ਪੇਸਟ ਦਾ ਪਾਊਡਰ ਬਣਾ ਕੇ ਉਸ ਨੂੰ ਗੁਲਾਬ ਜਲ ‘ਚ ਮਿਲਾਓ। ਫ਼ਿਰ ਇਸ ਨੂੰ ਚਿਹਰੇ ‘ਤੇ ਥੋੜੀ ਦੇਰ ਲਗਾ ਕੇ ਤਾਜ਼ੇ ਪਾਣੀ ਨਾਲ ਇਸ ਨੂੰ ਸਾਫ਼ ਕਰ ਲਓ। ਇਸ ‘ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਕਿੱਲ-ਮੁਹਾਸੇ, ਦਾਗ਼-ਧੱਬੇ ਦੂਰ ਕਰ ਕੇ ਚਿਹਰੇ ਨੂੰ ਸਾਫ਼ ਅਤੇ ਚਮਕਦਾਰ ਬਣਾਉਣ ‘ਚ ਮਦਦ ਕਰਦੇ ਹਨ।
ਵਾਲ਼ਾਂ ਦੀ ਲੰਬਾਈ ਵਧਾਏ – ਲਸਣ ਦੇ ਛਿਲਕਿਆਂ ਦੀ ਵਰਤੋਂ ਨਾਲ ਵਾਲ਼ਾਂ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ। ਇਸ ਦੀ ਵਰਤੋਂ ਕਰਨ ਲਈ ਲਸਣ ਦੇ ਛਿਲਕਿਆਂ ਨੂੰ ਪਾਣੀ ‘ਚ ਥੋੜੀ ਦੇਰ ਡੁਬੋ ਕੇ ਰੱਖੋ। ਬਾਅਦ ‘ਚ ਇਸ ਦਾ ਪੇਸਟ ਬਣਾਓ ਜਾਂ ਲਸਣ ਦੇ ਪਾਣੀ ‘ਚ ਜੈਤੂਨ ਦਾ ਤੇਲ ਅਤੇ ਨਿੰਬੂ ਦਾ ਰਸ ਮਿਲਾਓ। ਤਿਆਰ ਮਿਸ਼ਰਣ ਨੂੰ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਵਾਲਾਂ ‘ਤੇ ਲਗਾਓ। 10-15 ਮਿੰਟ ਤੋਂ ਬਾਅਦ ਵਾਲ਼ਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਨਾਲ ਵਾਲ਼ਾਂ ਦਾ ਝੜਨਾ, ਸਿਕਰੀ ਦੂਰ ਹੋ ਕੇ ਸਾਫ਼, ਮੁਲਾਇਮ, ਚਮਕਦਾਰ, ਸੰਘਣੇ ਅਤੇ ਲੰਬੇ ਵਾਲ ਹੋਣਗੇ। ਤੁਸੀਂ ਚਾਹੋ ਤਾਂ ਲਸਣ ਦੇ ਛਿਲਕਿਆਂ ਨੂੰ ਧੁੱਪ ‘ਚ ਸੁਕਾ ਕੇ ਫ਼ਿਰ ਮਿਕਸੀ ‘ਚ ਇਸ ਦਾ ਪਾਊਡਰ ਵੀ ਬਣਾ ਸਕਦੇ ਹੋ।
ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।