ਇਸ਼ਕ ‘ਚ ਅੰਨ੍ਹੀ ਲੜਕੀ ਦਾ ਮਾਂ ਹੱਥੋਂ ਕਤਲ

download-300x150ਭਰਤ ਉਹਨਾਂ ਲੋਕਾਂ ਵਿੱਚੋਂ ਨਹੀਂ ਸੀ, ਜੋ ਸ਼ਰਾਬ ਪੀਣ ਦਾ ਬਹਾਨਾ ਲੱਭਦੇ ਹਨ। ਖੁਸ਼ੀ ਹੋਵੇ ਜਾਂ ਉਦਾਸੀ, ਤਾਂ ਲਾਲ ਪਰੀ ਨੂੰ ਗਲੇ ਲਗਾ ਲਿਆ। ਕਦੀ ਥਕਾਵਟ ਉਤਾਰਨ ਦੇ ਲੲ, ਕਦੀ ਤਿਉਹਾਰ ਦਾ ਬਹਾਨਾ। ਭਰਤ ਉਦੋਂ ਪੀਂਦਾ ਸੀ, ਜਦੋਂ ਉਸਦਾ ਦਿਲ ਕਰਦਾ ਸੀ। ਉਸ ਸ਼ਾਮ ਵੀ ਭਰਤ ਭੰਵਰ ਸਿੰਘ ਨੂੰ ਲੈ ਕੇ ਠੇਕੇ ਤੇ ਪਹੁੰਚਿਆ ਅਤੇ ਹਾਫ਼ ਲੈ ਕੇ ਠੇਕੇ ਦੀ ਕੰਟੀਨ ਵਿੱਚ ਜਾ ਬੈਠਿਆ। ਕੰਟੀਨ ਵਿੱਚ ਕੰਮ ਕਰਨ ਵਾਲਾ ਲੜਕਾ ਇਕ ਜੱਗ ਪਾਣੀ ਅਤੇ ਕੱਚ ਦੇ ਦੋ ਗਿਲਾਸ ਲੈ ਆਇਆ। ਭੰਵਰ ਸਿੰਘ ਨੇ ਮਸਾਲੇ ਵਾਲੀ ਮੂੰਗਫ਼ਲੀ ਅਤੇ ਉਬਲੇ ਅੰਡੇ ਲੈ ਲਏ। ਜਦੋਂ ਦੋ ਤਿੰਨ ਪੈਗ ਲੱਗੇ ਤਾਂ ਭਰਤ ਨੇ ਉਸਦਾ ਹੱਥ ਪਕੜ ਲਿਆ, ਬੈਠ ਯਾਰ, ਥੋੜ੍ਹੀ ਹੋਰ ਪੀਂਦੇ ਹਾਂ।
ਉਸ ਨੇ ਭਰਤ ਦੀ ਪਤਨੀ ਦਾ ਵਾਸਤਾ ਦਿੱਤਾ ਤਾਂ ਭਰਤ ਦੇ ਦਿਲ ਤੇ ਛੁਰੀ ਜਿਹੀ ਚੱਲ ਗਈ। ਮਨ ਹੀ ਮਨ ਵਿੱਚ ਸੋਚਿਆ, ਜਦੋਂ ਤੋਂ ਵਿਆਹ ਹੋਇਆ ਹੈ, ਹਰ ਰਾਤ ਕਾਲੀ ਹੀ ਤਾਂ ਹੋ ਰਹੀ ਹੈ। ਤੁਲਸੀ ਨੇ ਨਾ ਸੁਹਾਗ ਰਾਤ ਨੂੰ ਹੱਥ ਲਗਾਉਣ ਦਿੱਤਾ, ਨਾ ਉਸ ਤੋਂ ਬਾਅਦ। ਪਤਾ ਨਹੀਂ ਤੁਲਸੀ ਦਾ ਅਜਿਹਾ ਕਿਹੜਾ ਪੀਰੀਅਡ ਹੈ, ਜੋ ਛੇ ਮਹੀਨੇ ਤੋਂ ਖਤਮ ਨਹੀਂ ਹੋਇਆ। ਇਹ ਵੱਖਰੀ ਗੱਲ ਹੈ ਕਿ ਉਸਨੇ ਮਨ ਦੀ ਪੀੜ ਭੰਵਰ ਸਿੰਘ ਨਾਲ ਸਾਂਝੀ ਨਹੀਂ ਕੀਤੀ ਸੀ।
ਭਰਤ ਘਰ ਪਹੁੰਚਿਆ, ਤਾਂ 9 ਵੱਜ ਚੁੱਕੇ ਸਨ। ਕਿਉਂਕਿ ਉਹ ਸ਼ਰਾਬ ਪੀ ਕੇ ਆਇਆ ਸੀ, ਇਸ ਕਰ ਕੇ ਕਿਸੇ ਨਾਲ ਗੱਲ ਨਾ ਕੀਤੀ, ਸਿੱਧਾ ਆਪਣੇ ਕਮਰੇ ਵਿੱਚ ਚਲਿਆ ਗਿਆ। ਤੁਲਸੀ ਉਸਦੇ ਲਈ ਭੋਜਨ ਥਾਲੀ ਵਿੱਚ ਲੈ ਆਈ। ਤੁਲਸੀ ਨੇ ਭਰਤ ਨੂੰ ਸਾਹਮਣੇ ਥਾਲੀ ਰੱਖੀ ਤਾਂ ਉਸਨੇ ਉਸਦੀ ਗੁੱਟ ਪਕੜ ਲਈ, ਤੁਲਸੀ ਅੱਜ ਮੇਰੇ ਨਾਲ ਖਾਓ।
ਪਰਿਵਾਰ ਦੇ ਦੂਜੇ ਲੋਕਾਂ ਨਾਲ ਮੈਂ ਭੋਜਨ ਕਰ ਚੁੱਕੀ ਹਾਂ। ਭਾਰਤ ਨੂੰ ਗੁੱਸਾ ਆਹਿਆ, ਇਹ ਕਿਹੋ ਜਿਹੀ ਪਤਨੀ ਹੈ। ਵੀਹ ਦਿਨ ਬਾਅਦ ਪਤੀ ਘਰ ਆਇਆ ਹੈ, ਪਤੀ ਭੁੱਖਾ ਘੁੰਮ ਰਿਹਾ ਹੈ ਅਤੇ ਇਹ ਰੱਜ ਕੇ ਬੈਠੀ ਹੈ। ਪਹਿਲੀ ਰਾਤ ਤੋਂ ਹੀ ਇਸ ਦੇ ਲੱਛਣ ਠੀਕ ਨਹੀਂ ਲੱਗ ਰਹੇ ਸਨ।ਭਰਤ ਨੇ ਗੱਲ ਮਨ ਵਿੱਚ ਦਬਾਅ ਲਈ ਅਤੇ ਖਾਮੋਸ਼ ਖਾਣਾ ਖਾਣ ਲੱਗਿਆ।
25 ਸਾਲਾ ਭਰਤ ਬਾੜਮੇਰ (ਰਾਜਸਥਾਨ) ਦੇ ਬਸੌਲ ਪਿੰਡ ਨਿਵਾਸੀ ਦਿਆਰਾਮ ਦਾ ਵੱਡਾ ਮੁੰਡਾ ਸ। ਉਹ ਜੈਪੁਰ ਸਥਿਤ ਇਕ ਸੀਮਿੰਟ ਕੰਪਨੀ ਵਿੱਚ ਕੰਮ ਕਰਦਾ ਸੀ। ਨੌਜਵਾਨ ਹੋ ਕੇ ਮੁੰਡਾ ਕਮਾਉਣ ਲੱਗਿਆ ਤਾਂ ਮਾਪਿਆਂ ਨੇ ਵਿਆਹ ਕਰ ਦਿੱਤਾ। ਲਾੜ੍ਹੀ ਬਣ ਕੇ ਤੁਲਸੀ ਭਰਤ ਦੇ ਘਰ ਆੲ. ਤਾਂ ਭਰਤ ਦੇ ਹਸੀਨ ਸੁਪਨਿਆਂ ਨੂੰ ਅਸਲੀਅਤ ਵਿੱਚ ਬਦਲਣ ਦਾ ਸਮਾਂ ਵੀ ਆ ਗਿਆ। ਉਸਦੀ ਉਮੰਗ ਨੂੰ ਪਰ ਉਦੋਂ ਲੱਗੇ, ਜਦੋਂ ਪੂਰੇ ਪਿੰਡ ਨੇ ਇਕ ਸੁਰ ਵਿੱਚ ਤੁਲਸੀ ਦੇ ਰੂਪ ਦੀ ਸ਼ਲਾਘਾ ਆਰੰਭ ਕਰ ਦਿੱਤੀ। ਪਰ ਉਸ ਦੀ ਇੱਛਾ ਪੂਰੀ ਨਾ ਹੋਈ। ਤੁਲਸੀ ਨੇ ਦੱਸਿਆ ਕਿ ਮੈਂ ਕੁਲ ਦੇਵੀ ਤੋਂ ਸੁਖੀ ਜੀਵਨ ਦੀ ਅਰਦਾਸ ਕੀਤੀ ਹੈ। ਹੁਣ ਰਹੀ ਤਿਆਗ ਦੀ ਗੱਲ, ਤਾਂ ਮੈਂ ਸੰਕਲਪ ਲਿਆ ਹੈ ਕਿ ਸੁਹਾਗ ਰਾਤ ਨੂੰ ਸਮਰਪਣ ਨਹੀਂ ਕਰਾਂਗੀ। ਮੰਨਦ ਸਾਡੇ ਦੋਵਾਂ ਦੇ ਭਲੇ ਲਈ ਹੈ। ਇਯ ਕਰ ਕੇ ਤੁਹਾਨੂੰ ਬੁਰਾ ਨਹੀਂ ਮੰਨਣਾ ਚਾਹੀਦਾ।
ਭਰਤ ਚੁੱਪ ਕਰ ਗਿਆ। ਅਗਲੇ ਦਿਨ ਫ਼ਿਰ ਤੁਲਸੀ ਨੇ ਕਿਹਾ ਕਿ ਮੈਂ ਪੀਰੀਅਡ ਤੋਂ ਹਾਂ। ਭਰਤ ਸੋਚਣ ਲੱਗਿਆ, ਇਹ ਕਿਹੋ ਜਿਹਾ ਵਿਆਹ ਹੈ ਅਤੇ ਕੀ ਸੁਹਾਗਰਾਤ। ਇਕ ਪਾਸੇ ਸੁਖੀ ਪਰਿਵਾਰ ਦਾ ਸੰਕਲਪ ਅਤੇ ਸੁਹਾਗਰਾਤ ਦਾ ਤਿਆਗ, ਦੂਜੇ ਪਾਸੇ ਕੁਦਰਤ ਦਾ ਸੁਰੱਖਿਆ ਕਵਚ। ਭਰਤ ਕੋਲ ਚਾਰ ਦਿਨ ਸਨ ਅਤੇ ਉਹ ਸਾਰੇ ਦੇ ਸਾਰੇ ਇਸੇ ਤਰ੍ਹਾਂ ਬੀਤ ਗਏ।
20-25 ਦਿਨ ਬਾਅਦ ਮੁਸ਼ਕਿਲ ਨਾਲ ਦੋ ਦਿਨ ਦੀ ਛੁੱਟੀ ਲੈ ਕੇ ਭਰਤ ਘਰ ਆਇਆ। ਉਸਨੂੰ ਉਮੀਦ ਸੀ ਕਿ ਇਯ ਵਾਰ ਮਿਲਣ ਜ਼ਰੂਰ ਹੋਵੇਗਾ ਪਰ ਤੁਲਸੀ ਨੇ ਫ਼ਿਰ ਉਹ ਰਾਗ ਅਲਾਪ ਦਿੱਤਾ, ਮੈਨੂੰ ਨਾ ਛੂਹਣਾ, ਮੈਂ ਅਪਵਿੱਤਰ ਹਾਂ।
ਇਸ ਤੋਂ ਬਾਅਦ ਭਰਤ ਤੀਜੀ ਵਾਰ ਆਇਆ ਤਾਂ ਫ਼ਿਰ ਉਹੀ ਕਹਾਣੀ।ਵਿਆਹ ਨੂੰ ਛੇ ਮਹੀਨੇ ਹੋ ਗਏ ਸਨ, ਪਰ ਇਕ ਹੀ ਕਹਾਣੀ ਵਾਰ ਵਾਰ ਦੁਹਰਾ ਕੇ ਤੁਲਸੀ ਨੇ ਉਸਨੂੰ ਆਪਣੇ ਨੇੜੇ ਨਾ ਆਉਣ ਦਿੱਤਾ।
ਇਹੀ ਕਾਰਨ ਸੀ ਕਿ ਛੇ ਮਹੀਨੇ ਪੂਰੇ ਹੋਣ ਤੋਂ ਬਾਅਦ ਭਰਤ ਬਸੋਲ ਆਇਆ, ਤਾਂ ਮਨ ਵਿੱਚ ਪੱਕਾ ਇਰਾਦਾ ਕੀਤਾ ਕਿ ਅੱਜ ਨਹੀਂ ਛੱਡਣਾ। ਮਨ ਦਾ ਜੋਸ਼ ਬਰਕਰਾਰ ਰੱਖਣ ਦੇ ਲਈ ਭਰਤ ਨੇ ਭੰਵਰ ਸਿੰਘ ਦੇ ਨਾਲ ਠੇਕੇ ਤੇ ਜਾ ਕੇ ਪੈਗ ਵੀ ਲਗਾਏ। ਨਸ਼ੇ ਵਿੱਚ ਟੱਲੀ ਹੋ ਕੇ ਉਹ ਤੁਲਸੀ ਦੇ ਕੋਲ ਜਾਣਾ ਚਾਹੁੰਦਾ ਸੀ ਤਾਂ ਜੋ ਕੋਈ ਨਵਾਂ ਜਾਂ ਪੁਰਾਣਾ ਬਹਾਨਾ ਉਸਦੀ ਇੱਛਾ ਨਾ ਮਾਰ ਦੇਵੇ।
ਖਾਣਾ ਖਾਣ ਤੋਂ ਬਾਅਦ ਤੁਲਸੀ ਨੇ ਹੱਥ ਧੋਏ, ਕੁਰਲੀ ਕੀਤੀ ਅਤੇ ਇਲਾਇਚੀ ਆਦਿ ਲਈ, ਉਸ ਤੋਂ ਬਾਅਦ ਬੋਲਿਆ ਚਲੋ ਤੁਲਸੀ, ਹੁਣ ਸੌਂਦੇ ਹਾਂ।
ਜ਼ਰੂਰ, ਮੈਨੂੰ ਵੀ ਨੀਂਦ ਆ ਰਹੀ ਹੈ। ਤੁਲਸੀ ਬੋਲੀ ਅਤੇ ਜ਼ਮੀਨ ਤੇ ਬਿਸਤਰ ਵਿਛਾਉਣ ਲੱਗੀ। ਭਾਰਤ ਨੇ ਟੋਕਿਆ, ਫ਼ਰਸ਼ ਤੇ ਵਿਛੌਣਾ ਕਿਉਂ ਲਗਾ ਰਹੀ ਹੋ, ਪਲੰਗ ਤੇ ਮੇਰੇ ਨਾਲ ਆਓ।
ਮੈਂ ਕਦੋਂ ਤੇਰੇ ਨਾਲ ਪਲੰਗ ਤੇ ਲੇਟੀ ਹਾਂ, ਤੁਲਸੀ ਨੇ ਡੂੰਘੀਆਂ ਨਜ਼ਰਾਂ ਨਾਲ ਦੇਖਿਆ, ਵਿਆਹ ਕਰ ਕੇ ਆਉਣ ਤੋਂ ਬਾਅਦ ਜ਼ਮੀਨ ਤੇ ਹੀ ਹਾਂ।
ਤੁਹਾਡੇ ਪਿਤਾ ਨੇ ਜੋ ਪਲੰਗ ਦਿੱਤਾ ਹੈ, ਉਸਦੀ ਵਰਤੋਂ ਕਰੋ ਨਾ। ਤੁਸੀਂ ਵਰਤੋਂ ਕਰਦੇ ਤਾਂ ਹੋ।
ਕੇਵਲ ਮੈਂ ਨਹੀਂ, ਅਸੀਂ ਦੋਵਾਂ ਨੂੰ ਪਲੰਗ ਦੀ ਵਰਤੋਂ ਕਰਨ ਲਈ ਦਿੱਤਾ ਹੈ।
ਤੇਰੇ ਮਨ ਵਿੱਚ ਕੀ ਹੈ, ਮੈਂ ਸਮਝ ਰਹੀ ਹਾਂ। ਤੁਲਸੀ ਗੰਭੀਰ ਹੋ ਗਈ, ਅੱਜ ਵੀ ਤੁਹਾਡੀ ਇੱਛਾ ਪੂਰਤੀ ਸੰਭਵ ਨਹੀਂ।
ਭਰਤ ਸੜ ਗਿਆ, ਇਯ ਕਰ ਕੇ ਕਿ ਤੁਸੀਂ ਪੀਰੀਅਡ ਤੋਂ ਹੋ। ਹਾਂ ਸਹੀ ਸਮਝੇ।
ਭਰਤ ਤੰਗ ਆ ਗਿਆ, ਇਹ ਹੋ ਕੀ ਰਿਹਾ ਹੈ। ਆਖਿਰ ਕਿਹੋ ਜਿਹਾ ਪੀਰੀਅਡ ਹੈ ਤੇਰਾ, ਜੋ ਪਿਛਲੇ ਛੇ ਮਹੀਨੇ ਤੋਂ ਖਤਮ ਨਹੀਂ ਹੋ ਰਿਬਹਾ।
ਇਹ ਕੁਦਰਤੀ ਚਜੀਜ਼ ਹੈ, ਤੁਲਸੀ ਨੇ ਲਾਪਰਵਾਹੀ ਨਾਲ ਕਿਹਾ। ਪੀਰੀਅਡ ਰੋਕਣਾ ਜਾਂ ਆਰੰਭ ਕਰਨਾ ਮੇਰੇ ਹੱਥ ਨਹੀਂ।
ਭਾਰਤ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਚੁੱਪ ਰਿਹਾ। ਜੈਪੁਰ ਵਿੱਚ ਵੀ ਉਹ ਇਸੇ ਮੁੱਦੇ ਤੇ ਸੋਚਦਾ ਰਿਹਾ ਕਿ ਤੁਲਸੀ ਉਸ ਨੂੰ ਨੇੜੇ ਕਿਉਂ ਨਹੀਂ ਲੱਗਣ ਦਿੰਦੀ। ਅਨੇਕਾਂ ਨਤੀਜੇ ਕੱਢੇ। ਉਹਨਾਂ ਨਤੀਜਿਆਂ ਦੇ ਆਧਾਰ ਤੇ ਆਰ ਪਾਰ ਦਾ ਫ਼ੈਸਲਾ ਕਰਨ ਦਾ ਮਨ ਬਣਾ ਕੇ ਇਸ ਵਾਰ ਬਸੋਲ ਆਇਆ ਸੀ। ਗੁੱਸੇ ਤੇ ਕਾਬੂ ਪਾ ਕੇ ਭਰਤ ਸ਼ਾਂਤ ਹੋ ਕੇ ਬੋਲਿਆ, ਤੁਲਸੀ, ਮੈਂ ਜ਼ਬਰਦਸਤੀ ਵੀ ਕਰ ਸਕਦਾ ਹਾਂ। ਪਰ ਮੈਂ ਇਸ ਦੇ ਹੱਕ ਵਿੱਚ ਨਹੀਂ, ਇਸ ਕਰ ਕੇ ਮੇਰੇ ਕੋਲ ਆ ਜਾਓ।
ਤੁਲਸੀ ਨੇ ਸਮਝਾਇਆ, ਮੈਂ ਬੇਵਕੂਫ਼ ਨਹੀਂ ਜੋ ਛੇ ਮਹੀਨੇ ਤੋਂ ਲਟਕਾ ਰਹੀ ਹਾਂ। ਇਸ ਦਾ ਮਤਲਬ ਹੈ ਤੂੰ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਤੁਲਸੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਭਰਤ ਨੇ ਉਸਨੂੰ ਬੋਲਣ ਲਈ ਉਕਸਾਇਆ, ਮਨ ਤੇ ਜੋ ਬੋਝ ਹੋਵੇ, ਉਸਨੂੰ ਉਤਾਰ ਦਿਓ। ਪਤੀ ਨਾ ਸਹੀ, ਤੂੰ ਮੈਨੂੰ ਦੋਸਤ ਸਮਝ ਕੇ ਸਭ ਕੁਝ ਦੱਸ। ਕੁਝ ਦੇਰ ਰੋਣ ਤੋਂ ਬਾਅਦ ਤੁਲਸੀ ਦਾ ਜੀ ਹਲਕਾ ਹੋਇਆ, ਤਾਂ ਉਸਨੇ ਆਪਣੇ ਭੂਤਕਾਲ ਦੀ ਅਸਲੀਅਤ ਬਿਆਨ ਕੀਤੀ।
22 ਸਾਲਾ ਤੁਲਸੀ ਜ਼ਿਲ੍ਹਾ ਜੋਧਪੁਰ (ਰਾਜਸਥਾਨ) ਦੇ ਲੂਣੀ ਥਾਣੇ ਅਧੀਨ ਨੰਦਵਾਨ ਪਿੰਡ ਦੀ ਰਹਿਣ ਵਾਲੀ ਸੀ। ਉਸਦੀ ਮਾਂ ਦਾ ਨਾਂ ਗਜਰੀ ਦੇਵੀ ਅਤੇ ਪਿਤਾ ਦਾ ਨਾਂ ਰਮੇਸ਼ ਪ੍ਰਜਾਪਤ ਸੀ। ਤੁਲਸੀ ਦੇ ਦੋ ਛੋਟੇ ਭਰਾ ਵੀ ਸਨ ਸੂਰਜ ਅਤੇ ਰਜਤ।
ਕੁਝ ਸਾਲ ਪਹਿਲਾਂ ਰਮੇਸ਼ ਪ੍ਰਜਾਪਤ ਰੁਜ਼ਗਾਰ ਦੇ ਸਿਲਸਿਲੇ ਵਿੱਚ ਹੈਦਰਾਬਾਦ ਚਲਿਆ ਗਿਆ ਸੀ। ਉਥੇ ਉਸਨੇ ਪਹਿਲਾਂ ਕੁਝ ਦੁਕਾਨਾਂ ਤੇ ਕੰਮ ਕੀਤਾ, ਕੁਝ ਮਹੀਨੇ ਕੰਮ ਸਿੱਖਿਆ, ਫ਼ਿਰ ਆਪਣਾ ਜਨਰਲ ਸਟੋਰ ਖੋਲ੍ਹ ਲਿਆ।
ਜਨਰਲ ਸਟੋਰ ਚੱਲ ਪਿਆ। ਦੁਕਾਨ ਤੋਂ ਪਰਿਵਾਰ ਦੇ ਗੁਜ਼ਾਰੇ ਲਾਇਕ ਕਮਾਈ ਹੋਣ ਲੱਗੀ, ਤਾਂ ਰਮੇਸ਼ ਪ੍ਰਜਾਪਤ ਨੇ ਦੁਕਾਨ ਦੇ ਕੋਲ ਕਿਰਾੲੈ ਤੇ ਇਕ ਮਕਾਨ ਲੈ ਲਿਆ। ਉਸ ਤੋਂ ਬਾਅਦ ਨੰਦਵਾਨ ਆ ਕੇ ਆਪਦੇ ਪਰਿਵਾਰ ਨੂੰ ਹੈਦਰਾਬਾਦ ਲੈ ਗਏ। ਉਹਨਾਂ ਦਿਨਾਂ ਵਿੱਚ ਤੁਲਸੀ ਨੇ ਬਾਰਵੀਂ ਪਾਸ ਕਰ ਲਈ ਸੀ। ਸੂਰਜ ਪੰਜਵੀਂ ਅਤੇ ਰਜਤ ਚੌਥੀ ਕਲਾਸ ਵਿੱਚ ਪੜ੍ਹਦਾ ਸੀ।
ਹੈਦਰਾਬਾਦ ਪਹੁੰਚ ਕੇ ਤੁਲਸੀ ਨੇ ਤਿੰਨ ਸਾਲਾ ਕੰਪਿਊਟਰ ਕੋਰਸ ਵਿੱਚ ਦਾਖਲਾ ਲੈ ਲਿਆ। ਰਜਤ ਅਤੇ ਸੂਰਜ ਦੇ ਵੀ ਨਾਂ ਸਕੂਲਾਂ ਵਿੱਚ ਲਿਖਾ ਦਿੱਤੇ। ਕੰਪਿਊਟਰ ਇੰਸਟੀਚਿਊਟ ਘਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਸੀ। ਉਥੇ ਜਾਣ ਲਈ ਸਾਧਨਾਂ ਦੀ ਕਮੀ ਨਹੀਂ ਸੀ। ਤੁਲਸੀ ਕਦੀ ਬੱਸ, ਕਦੀ ਟੈਂਪੂ ਅਤੇ ਕਦੀ ਆਟੋ ਤੇ ਚਲੀ ਜਾਂਦੀ। ਨਵਾਂ ਮਹਾਂਨਗਰ, ਨਵੀਂ ਹਵਾ ਅਤੇ ਆਜ਼ਾਦੀ। ਤੁਲਸੀ ਦਾ ਮਨ ਉਚੀ ਉਡਾਣ ਭਰਨ ਲੱਗਿਆ।
ਤੁਲਸੀ ਦੇ ਨਾਲ ਸ਼ਿਆਮ ਲਾਲ ਵੀ ਕੰਪਿਊਟਰ ਕੋਰਸ ਕਰ ਰਿਹਾ ਸੀ। ਉਸਦਾ ਪਰਿਵਾਰ ਯੂ. ਪੀ. ਦਾ ਰਹਿਣ ਵਾਲਾ ਸੀ। ਉਸਦਾ ਪਿਤਾ ਵੀ ਇਸੇ ਤਰ੍ਹਾਂ ਰੁਜ਼ਗਾਰ ਦੇ ਸਿਲਸਿਲੇ ਵਿੱਚ ਹੈਦਰਾਬਾਦ ਆਇਆ ਸੀ। ਪਹਿਲਾਂ ਉਹ ਕਿਰਾਏ ਦੀ ਟੈਕਸੀ ਚਲਾਉਂਦਾ ਸੀ। ਫ਼ਿਰ ਚਾਰ ਟੈਕਸੀਆਂ ਦਾ ਮਾਲਕ ਬਣ ਗਿਆ। ਕੰਪਿਊਟਰ ਕੋਰਸ ਨਾਲ ਸ਼ਿਆਮ ਲਾਲ ਟੈਕਸੀ ਵੀ ਚਲਾਉਂਦਾ ਸੀ।
ਦੋਵਾਂ ਦੀ ਦੋਸਤੀ ਹੋ ਗਈ ਅਤੇ ਚਾਹਤ ਮਜ਼ਬੂਤ ਹੋ ਗਈ। ਇਕ ਦਿਨ ਸ਼ਿਆਮ ਲਾਲ ਨੇ ਪਿਆ ਰਦਾ ਸੱਦਾ ਦਿੱਤਾ ਤਾਂ ਤੁਲਸੀ ਨੇ ਸਵੀਕਾਰ ਕਰ ਲਿਆ। ਦੋਵਾਂ ਦਾ ਧਿਆਨ ਹੁਣ ਪੜ੍ਹਾਈ ਤੋਂ ਹਟ ਚੁੱਕਾ ਸੀ। ਘਰ ਤੋਂ ਨਿਕਲ ਜਾਂਦੇ ਪਰ ਬਾਅਦ ਵਿੱਚ ਹੱਥਾਂ ਵਿੱਚ ਹੱਥ ਪਾ ਕੇ ਘੁੰਮਦੇ। ਕਿਸੇ ਪਾਰਕ ਜਾਂ ਪਿਕਨਿਕ ਸਪਾਟ ਤੇ ਘੁੰਮਦੇ।
ਮੁਹੱਬਤ ਜਵਾਨ ਹੁੰਦੀ ਹੈ ਤਾਂ ਗੁਸਤਾਖ ਅਤੇ ਬੇਲਗਾਮ ਹੋ ਜਾਂਦੀ ਹੈ। ਅਜਿਹਾ ਹੀ ਦੋਵਾਂ ਨਾਲ ਹੋਇਆ। ਇਸ ਦਾ ਪਤਾ ਗਜਰੀ ਦੇਵੀ ਅਤੇ ਪ੍ਰਜਾਪਤ ਨੂੰ ਲੱਗ ਗਿਆ। ਗਜਰੀ ਦੇਵੀ ਨੇ ਤੁਲਸੀ ਦੀ ਖਿਚਾਈ ਕੀਤੀ। ਤੁਲਸੀ ਜਾਣਦੀ ਸੀ ਕਿ ਪਿਆਰ ਅਜਿਹਾ ਹੁੰਦਾ ਹੈ, ਜਿਸ ਵਿੱਚ ਹੱਥ ਸੜਦੇ ਹਨ ਪਰ ਉਸ ਜਲਣ ਵਿੱਚ ਵੀ ਸੁਖ ਹੁੰਦਾ ਹੈ। ਅਖੀਰ ਅਜਿਹੀਆਂ ਹੀ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਦੇ ਲਈ ਉਹ ਮਾਨਸਿਕ ਤੌਰ ਤੇ ਤਿਆਰ ਹੋ ਗਈ। ਮਾਂ ਤੋਂ ਡਰਨ ਦੀ ਬਜਾਏ ਉਹ ਖੁੱਲ੍ਹ ਕੇ ਬੋਲੀ, ਅਸੀਂ ਆਪਸ ਵਿੱਚ ਪਿਆਰ ਕਰਦੇ ਹਾਂ ਅਤੇ ਵਿਆਹ ਕਰਨਾ ਚਾਹੁੰਦੇ ਹਾਂ।
ਉਸੇ ਸ਼ਾਮ ਰਮੇਸ਼ ਪ੍ਰਜਾਪਤ ਸ਼ਿਆਮ ਲਾਲ ਦੇ ਘਰ ਪਹੁੰਚਿਆ। ਸ਼ਿਆਮ ਲਾਲ ਨਾ ਮਿਲਿਆ ਤਾਂ ਉਸਦੇ ਪਿਤਾ ਨੂੰ ਚਿਤਾਵਨੀ ਦਿੱਤੀ, ਆਪਣੇ ਲਾਡਲੇ ਨੂੰ ਕੰਟਰੋਲ ਵਿੱਚ ਰੱਖੋ। ਉਸਨੂੰ ਸਮਝਾਓ ਕਿ ਤੁਲਸੀ ਤੋਂ ਦੂਰ ਰਹਿ, ਵਰਨਾ ਅਸੀਂ ਰਾਜਸਥਾਨੀ ਹਾਂ, ਕੱਟ ਕੇ ਸੁੱਟ ਦਿਆਂਗੇ।
ਤੁਲਸੀ ਅਤੇ ਸ਼ਿਆਮ ਲਾਲ ਦੇ ਇਸ਼ਕ ਨੂੰ ਜਿੰਨਾ ਦਬਾਉਣ ਦੀ ਕੋਸ਼ਿਸ਼ ਹੁੰਦੀ, ਉਹ ਉਨਾ ਹੀ ਜਵਾਨ ਹੁੰਦਾ ਗਿਆ। ਉਹ ਪੀ. ਸੀ. ਓ. ਤੇ ਫ਼ੋਨ ਕਰਦੇ। ਸ਼ਿਆਮ ਲਾਲ ਨੇ ਤੁਲਸੀ ਨੂੰ ਸਮਝਾਇਆ ਕਿ ਅੱਜ ਵਕਤ ਸਾਡੇ ਖਿਲਾਫ਼ ਹੈ ਪਰ ਇਹ ਹਮੇਸ਼ਾ ਨਹੀਂ ਰਹੇਗਾ। ਪਤਾ ਨਹੀਂ ਕਿਵੇਂ ਤੁਲਸੀ ਦੇ ਮਾਪਿਆਂ ਨੂੰ ਪਤਾ ਲੱਗ ਗਿਆ ਕਿ ਉਹ ਕੋਰਟ ਮੈਰਿਜ ਦੀ ਯੋਜਨਾ ਬਣਾ ਰਹੇ ਹਨ, ਇਸ ਕਰ ਕੇ ਉਹ ਉਸਨੂੰ ਸ਼ਿਆਮ ਲਾਲ ਨਾਲ ਵਿਆਹ ਕਰਨ ਤੋਂ ਰੋਕ ਨਹੀਂ ਸਕਦੇ ਸਨ, ਨਾ ਉਹਨਾਂ ਦੇ ਵਿਆਹ ਨੂੰ ਖਾਰਜ ਕਰਵਾ ਸਕਦੇ ਸਨ। ਗਜਰੀ ਦੇਵੀ ਅਤੇ ਰਮੇਸ਼ ਜਾਤੀ ਪ੍ਰਤੀ ਕੱਟੜ ਸਨ। ਉਹ ਤੁਲਸੀ ਨੂੰ ਛੋਟੀ ਕੌਮ ਵਿੱਚ ਹਰਗਿਜ਼ ਨਹੀਂ ਵਿਆਹੁਣਾ ਚਾਹੁੰਦੇ ਸਨ। ਗਜਰੀ ਅਤੇ ਰਮੇਸ਼ ਨੇ ਦੁਕਾਨ ਦਾ ਸਾਰਾ ਸਮਾਨ ਵੇਚਿਆ ਅਤੇ ਸਿੱਧਾ ਆਪਣੇ ਪਿੰਡ ਆ ਗਏ। ਤੁਲਸੀ ਨੰਦਨਵਾਨ ਤਾਂ ਆ ਗਈ ਪਰ ਮਾਂ ਨੂੰ ਕਹਿੰਦੀ ਰਹੀ, ਤੁਸੀਂ ਲੋਕਾਂ ਨੇ ਬੇਸ਼ੱਕ ਮੈਨੂੰ ਸ਼ਿਆਮ ਲਾਲ ਤੋਂ ਦੂਰ ਕਰ ਦਿੱਤਾ ਹੈ ਪਰ ਮੈਂ ਉਸਦੇ ਕਰੀਬ ਹਾਂ ਅਤੇ ਹਮੇਸ਼ਾ ਰਹਾਂਗੀ। ਭੁੱਲੋ ਨਾ, ਮੈਂ ਵੀ ਰਾਜਸਥਾਨੀ ਲੜਕੀ ਹਾਂ। ਇਕ ਵਾਰ ਜਿਸਨੂੰ ਪਤੀ ਚੁਣ ਲਿਆ, ਸੋ ਚੁਣ ਲਿਆ।
ਤੁਲਸੀ ਦੇ ਸਿਰ ਤੋਂ ਇਸ਼ਕ ਦਾ ਭੂਤ ਉਤਾਰਨ ਲਈ ਉਹਨਾਂ ਨੇ ਉਸਦਾ ਵਿਆਹ ਭਰਤ ਨਾਲ ਕਰ ਦਿੱਤਾ। ਇਹ ਤੁਲਸੀ ਦੀ ਜਿੱਦ ਹੀ ਸੀ ਕਿ ਉਹ ਨਾ ਤਨ ਤੋਂ ਭਰਤ ਦੀ ਹੋਈ, ਨਾ ਮਨ ਤੋਂ।
ਤੁਲਸੀ ਦਾ ਬਿਆਨ ਖਤਮ ਹੋਇਆ ਤਾਂ ਭਰਤ ਬੋਲਿਆ, ਪਤੀ-ਪਤਨੀ ਦਾ ਰਿਸ਼ਤਾ ਪ੍ਰੇਮ, ਸਮਰਪਣ ਅਤੇ ਵਿਸ਼ਵਾਸ ਦੀ ਨੀਂਹ ਤੇ ਟਿਕਿਆ ਹੁੰਦਾ ਹੈ। ਕਿਸੇ ਦਬਾਅ ਜਾਂ ਜ਼ੋਰ-ਜ਼ਬਰਦਸਤੀ ਨਾਲ ਨਹੀਂ। ਇਹ ਦੱਸੋ, ਤੂੰ ਹੁਣ ਕੀ ਚਾਹੁੰਦੀ ਹੋ?
ਤੁਲਸੀ ਨੇ ਬੇਝਿਜਕ ਆਪਣਾ ਮਨ ਖੋਲ੍ਹ ਦਿੱਤਾ, ਮੈਂ ਸ਼ਿਆਮ ਲਾਲ ਦੀ ਹਾਂ ਅਤੇ ਹਮੇਸ਼ਾ ਉਸ ਦੇ ਨਾਲ ਰਹਿਣਾ ਚਾਹੁੰਦੀ ਹਾਂ। ਜਦੋਂ ਸਾਡੇ ਰਿਸ਼ਤੇ ਦੇ ਕੋਈ ਮਾਅਨੇ ਨਹੀਂ ਤਾਂ ਤੁਹਾਡਾ ਇੱਥੇ ਰਹਿਣਾ ਵੀ ਉਚਿਤ ਨਹੀਂ। ਭਰਤ ਨੇ ਪੁੱਛਿਆ, ਇਸ ਦੇ ਬਾਵਜੂਦ ਤੁਸੀਂ ਇੱਥੇ ਰਹਿਣਾ ਚਾਹੋ ਤਾਂ ਰਹਿ ਸਕਦੀ ਹੋ। ਪੇਕੇ ਜਾਣਾ ਚਾਹੋ ਤਾਂ ਬੋਲੋ, ਮੈਂ ਉਥੇ ਛੱਡ ਆਉਂਦਾ ਹਾਂ।
ਪੇਕੇ ਛੱਡ ਦਿਓ ਤਾਂ ਬਿਹਤਰ ਹੋਵੇਗਾ।
ਠੀਕ ਹੈ, ਤਿਆਰੀ ਕਰੋ। ਸਵੇਰੇ ਮੈਂ ਤੈਨੂੰ ਜੋਧਪੁਰ ਛੱਡ ਆਵਾਂਗਾ। ਤੁਲਸੀ ਨੇ ਇਕ ਅਟੈਚੀ ਵਿੱਚ ਸਾਰੇ ਕੱਪੜੇ ਰੱਖੇ ਅਤੇ ਰੋਜ਼ਾਨਾ ਦੀ ਜ਼ਰੂਰਤ ਦੀਆਂ ਵਸਤਾਂ ਰੱਖ ਲਈਆਂ।
ਸਵੇਰ ਹੁੰਦੇ ਹੀ ਭਰਤ ਤੁਲਸੀ ਨੂੰ ਲੈ ਕੇ ਜੋਧਪੁਰ ਰਵਾਨਾ ਹੋ ਗਿਆ। ਆਪਣੇ ਪਰਿਵਾਰ ਵਿੱਚ ਉਸਨੇ ਕਿਸੇ ਨੂੰ ਨਹੀਂ ਦੱਸਿਆ ਕਿ ਉਹ ਕਿਉਂ ਤੁਲਸੀ ਨੂੰ ਉਸਦੇ ਪੇਕੇ ਛੱਡਣ ਜਾ ਰਿਹਾ ਹੈ।
ਸਹੁਰੇ ਘਰ ਵੀ ਭਰਤ ਲਾਲ ਨੇ ਕਿਸੇ ਨੂੰ ਅਸਲੀਅਤ ਦੀ ਭਿਣਕ ਨਹੀਂ ਪੈਣ ਦਿੱਤੀ। ਆਪਣੇ ਪਰਿਵਾਰ ਵਿੱਚ ਉਸਨੇ ਕਿਸੇ ਨੂੰ ਨਹੀਂ ਦੱਸਿਆ ਕਿ ਉਹ ਕਿਉਂ ਤੁਲਸੀ ਨੂੰ ਉਸਦੇ ਪੇਕੇ ਛੱਡਣ ਜਾ ਰਿਹਾ ਹੈ।
ਤੁਲਸੀ ਨੂੰ ਅਚਾਨਕ ਆਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਤੁਹਾਡੇ ਲੋਕਾਂ ਦੀ ਬਹੁਤ ਯਾਦ ਆ ਰਹੀ ਸੀ, ਇਸ ਕਰ ਕੇ ਆ ਗਈ। ਕੁਝ ਦਿਨ ਤੁਹਾਡੇ ਨਾਲ ਰਹਿ ਲਵੇਗੀ ਤਾਂ ਉਸਦਾ ਮਨ ਵੀ ਹਲਕਾ ਹੋ ਜਾਵੇਗਾ।
ਗਜਰੀ ਆਦਿ ਨੇ ਜਵਾਈ ਦੀ ਇਸ ਗੱਲ ਨੂੰ ਆਮ ਸਮਝਿਆ। ਮਾਮਲਾ ਕਿੰਨਾ ਸੰਗੀਨ ਹੋ ਚੁੱਕਾ ਹੈ, ਇਸਦੀ ਉਸਨੇ ਕਲਪਨਾ ਨਹੀਂ ਕੀਤੀ ਸੀ।
ਭਰਤ ਸਹੁਰੇ ਘਰ ਤੋਂ ਰਵਾਨਾ ਹੋਣ ਲੱਗਿਆ ਤਾਂ ਤੁਲਸੀ ਨੂੰ ਇਕੱਲਿਆਂ ਬੁਲਾ ਕੇ ਬੋਲਿਆ, ਤੈਨੂੰ ਪੇਕੇ ਜ਼ਰੂਰ ਛੱਡ ਰਿਹਾ ਹਾਂ, ਪਰ ਯਾਦ ਰੱਖਣਾ, ਮੈਂ ਰਿਸ਼ਤਾ ਤੋੜਿਆ ਨਹੀਂ ਹੈ। ਸ਼ਿਆਮ ਲਾਲ ਨੂੰ ਭੁੱਲ ਸਕੋ ਤਾਂ ਮੇਰੇ ਕੋਲ ਆ ਜਾਣਾ, ਬੱਸ ਇਕ ਫ਼ੋਨ ਕਰ ਦੇਣਾ, ਮੈਂ ਤੈਨੂੰ ਲੈਣ ਆ ਜਾਵਾਂਗਾ।
ਤੁਲਸੀ ਬੋਲੀ ਕੁਝ ਨਹੀਂ, ਬੱਸ ਉਸਨੂੰ ਦੇਖਦੀ ਰਹੀ। ਤੁਲਸੀ ਨੂੰ ਪੇਕੇ ਰਹਿੰਦਿਆਂ ਢਾਈ ਸਾਲ ਹੋ ਗਏ। ਨਾ ਉਹ ਸਹੁਰੇ ਗਈ, ਨਾ ਸਹੁਰੇ ਘਰ ਤੋਂ ਉਸਨੂੰ ਕੋਈ ਲੈਣ ਆਇਆ।
ਦਸੰਬਰ ਦੀ ਗੱਲ ਹੈ, ਕਿਸੇ ਨੇ ਪੁਲਿਸ ਨੂੰ ਫ਼ੋਨ ਕਰ ਕੇ ਸੂਚਨਾ ਦਿੱਤੀ ਕਿ ਨੰਦਨਵਾਨ ਪਿੰਡ ਵਿੱਚ ਤੁਲਸੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ, ਇਸ ਤੋਂ ਬਾਅਦ ਪਰਿਵਰ ਜਲਦੀ ਲਾਸ਼ ਦਾ ਦਾਹ-ਸਸਕਾਰ ਕਰਨਾ ਚਾਹੁੰਦਾ ਹੈ।ਪੁਲਿਸ ਮੌਕੇ ਤੇ ਪਹੁੰਚੀ। ਪਰਿਵਾਰ ਵਾਲਿਆਂ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਤੁਲਸੀ ਸਹੁਰੇ ਜਾਣ ਲਈ ਰਾਜ਼ੀ ਨਹੀਂ ਸੀ। ਉਹ ਚਾਹੁੰਦੀ ਸੀ ਕਿ ਭਰਤ ਤੋਂ ਤਲਾਕ ਦਿਵਾ ਕੇ ਸ਼ਿਆਮ ਲਾਲ ਨਾਲ ਉਸਦਾ ਵਿਆਹ ਕਰ ਦਿੱਤਾ ਜਾਵੇ, ਜਿਸ ਲਈ ਘਰ ਵਾਲੇ ਰਾਜ਼ੀ ਨਾ ਹੋਏ। ਇਸੇ ਕਰ ਕੇ ਘਰ ਵਿੱਚ ਕਲੇਸ਼ ਹੁੰਦਾ ਸੀ। ਅੱਜ ਵੀ ਕਲੇਸ਼ ਹੋਇਆ ਅਤੇ ਉਸੇ ਦੇ ਨਤੀਜੇ ਵਜੋਂ ਤੁਲਸੀ ਨੇ ਗੁੱਟ ਦੀਆਂ ਨਸਾਂ ਕੱਟ ਕੇ ਆਤਮ ਹੱਤਿਆ ਕਰ ਲਈ।
ਪੁਲਿਸ ਨੇ ਲਾਸ਼ ਦਾ ਮੁਆਇਨਾ ਕੀਤਾ, ਤੁਲਸੀ ਦੀਆਂ ਨਸਾਂ ਗੁੱਟ ਤੋਂ ਜ਼ਰੂਰ ਕੱਟੀਆਂ ਸਨ, ਪਰ ਉਸਦੇ ਗਲੇ ਦੇ ਚਾਰੇ ਪਾਸੇ ਘੁਟਣ ਦੇ ਨਿਸ਼ਾਨ ਸਨ, ਜਿਵੇਂ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਸਰੀਰ ਦੇ ਹੋਰ ਅੰਗਾਂ ਤੇ ਵੀ ਸੱਟਾਂ ਦੇ ਨਿਸ਼ਾਨ ਸਨ। ਇਹ ਮਾਮਲਾ ਹੱਤਿਆ ਦਾ ਲੱਗਦਾ ਸੀ। ਲਾਸ਼ ਦਾ ਪੋਸਟ ਮਾਰਟਮ ਹੋਇਆ ਅਤੇ ਰਿਪੋਰਟ ਮਿਲ ਗਈ। ਹੱਤਿਆ ਦੇ ਕਾਰਨ ਮ੍ਰਿਤਕਾ ਦੇ ਗਲੇ ਵਿੱਚ ਹੋਏ ਘਾਤਕ ਜ਼ਖਮ ਅਤੇ ਉਹਨਾਂ ਤੋਂ ਹੋਇਆ ਖੂਨ ਦਾ ਵਹਅ। ਡਾਕਟਰਾਂ ਦਾ ਅਨੁਮਾਨ ਸੀ ਕਿ ਚਾਕੂ ਜਾਂ ਛੁਰੀ ਵਰਗੇ ਤੇਜ਼ਧਾਰ ਹਥਿਆਰ ਨਾਲ ਉਸਦੀ ਹੱਤਿਆ ਕੀਤੀ ਗਈ ਹੈ।
ਅਸਲ ਵਿੱਚ ਪਤੀ ਦੁਆਰਾ ਪੇਕੇ ਘਰ ਛੱਡੇ ਜਾਣ ਤੋਂ ਬਾਅਦ ਤੁਲਸੀ ਆਨੰਦ ਨਾਲ ਰਹਿ ਰਹੀ ਸੀ। ਛੇ ਮਹੀਨੇ ਬੀਤਣ ਦੇ ਬਾਵਜੂਦ ਸਹੁਰੇ ਘਰ ਤੁਲਸੀ ਨੂੰ ਵਿਦਾ ਕਰਵਾਉਣ ਕੋਈ ਨਾ ਆਇਆ ਤਾਂ ਗਜਰੀ ਦਾ ਮੱਥਾ ਝਣਕਿਆ। ਉਸਨੇ ਤੁਲਸੀ ਤੋਂ ਪੁੱਛਿਆ ਅਤੇ ਉਸਨੇ ਸਭ ਦੱਸ ਦਿੱਤਾ ਜੋ ਭਰਤ ਦੇ ਨਾਲ ਕਰਦੀ ਰਹੀ ਸੀ।
ਗਜਰੀ ਬਹੁਤ ਦੁਖੀ ਹੋਈ, ਮੂਰਖ ਲੜਕੀ, ਇਹ ਤੂੰ ਕੀ ਕੀਤਾ। ਵਿਆਹ ਤੋਂ ਪਹਿਲਾਂ ਦੀ ਪ੍ਰੇਮ ਕਹਾਣੀ ਪਤੀ ਨੂੰ ਸੁਣਾ ਦਿੱਤਾ ਅਤੇ ਤੂੰ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ। ਮਸਲੇ ਦੇ ਹੱਲ ਲਈ ਪਤੀ-ਪਤਨੀ ਨੇ ਵਿੱਚਾਰ ਕੀਤਾ ਤਾਂ ਉਹਨਾਂ ਨੂੰ ਲੱਗਿਆ ਕਿ ਤੁਲਸੀ ਨੂੰ ਬਸੋਲ ਛੱਡ ਆਈਏ ਅਤੇ ਉਸ ਵੱਲੋਂ ਭਰਤ ਲਾਲ ਤੋਂ ਮੁਆਫ਼ੀ ਮੰਗ ਲਈਏ ਤਾਂ ਵਿਗੜੀ ਗੱਲ ਬਣ ਸਕਦੀ ਹੈ। ਉਹਨਾਂ ਨੇ ਅਜਿਹਾ ਕਰਨਾ ਚਾਹਿਆ ਪਰ ਤੁਲਸੀ ਸਹੁਰੇ ਜਾਣ ਲਈ ਰਾਜ਼ੀ ਨਾ ਹੋਈ। ਤੁਲਸੀ ਨੂੰ ਜ਼ਬਰਦਸਤੀ ਲੈ ਜਾਂਦੇ ਤਾਂ ਉਹ ਫ਼ਿਰ ਵਾਪਸ ਆ ਸਕਦੀ ਸੀ।ਜਦਕਿ ਗਜਰੀ ਅਤੇ ਰਮੇਸ਼ ਮਸਲੇ ਦਾ ਠੋਸ ਹੱਲ ਚਾਹੁੰਦੇ ਸਨ। ਠੋਸ ਹੱਲ ਤਾਂ ਹੀ ਨਿਕਲ ਸਕਦਾ ਸੀ, ਜੇਕਰ ਤੁਲਸੀ ਸਹੁਰੇ ਜਾਣ ਅਤੇ ਭਰਤ ਦੇ ਨਾਲ ਪਤਨੀ ਧਰਮ ਨਿਭਾਉਣ ਲਈ ਤਿਆਰ ਹੁੰਦੀ।
ਗਜਰੀ ਦੇਵੀ ਤੁਲਸੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਪਰ ਸ਼ਿਆਮ ਲਾਲ ਤੋਂ ਇਲਾਵਾ ਦੂਜਾ ਪੁਰਸ਼ ਉਸਨੂੰ ਸਵੀਕਾਰ ਨਹੀਂ ਸੀ। ਇਸ ਮੁੱਦੇ ਤੇ ਘਰ ਵਿੱਚ ਝਗੜੇ ਵੀ ਹੋਏ ਅਤੇ ਤੁਲਸੀ ਦੀ ਕੁੱਟਮਾਰ ਵੀ ਹੋਈ। ਇਸਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਨਿਕਲ ਸਕਿਆ।
ਹੌਲੀ-ਹੌਲੀ ਢਾਈ ਸਾਲ ਬੀਤ ਗਏ।
ਇਸੇ ਦੌਰਾਨ ਕਿਸੇ ਸੂਰਤ ਤੋਂ ਗਜਰੀ ਨੂੰ ਪਤਾ ਲੱਗਿਆ ਕਿ ਫ਼ੋਨ ਦੇ ਜ਼ਰੀਏ ਤੁਲਸੀ ਅਤੇ ਸ਼ਿਆਮ ਲਾਲ ਦੇ ਲਗਾਤਾਰ ਸੰਪਰਕ ਹਨ ਅਤੇ ਘਰ ਤੋਂ ਭੱਜ ਕੇ ਵਿਆਹ ਕਰਨ ਦੀ ਯੋਜਨਾ ਬਣਾ ਰਹੀ ਹੈ।
31 ਦਸੰਬਰ ਨੂੰ ਇਸੇ ਮੁੱਦੇ ਤੇ ਮਾਂ-ਬੇਟੀ ਵਿੱਚਕਾਰ ਖੂਬ ਝਗੜਾ ਹੋਇਆ। ਤੁਲਸੀ ਦਾ ਇਰਾਦਾ ਸੀ ਕਿ ਪਰਿਵਾਰ ਵਾਲੇ ਉਸਦਾ ਹੱਥ ਸ਼ਿਆਮ ਲਾਲ ਦੇ ਹੱਥ ਵਿੱਚ ਦੇ ਦੇਣ। ਗਜਰੀ ਦੇਵੀ ਅਜਿਹਾ ਕਰਨ ਦੀ ਕਲਪਨਾ ਤੱਕ ਵੀ ਨਹੀਂ ਕਰ ਸਕਦੀ ਸੀ। ਇਸੇ ਕਰ ਕੇ ਝਗੜਾ ਵਧਦਾ ਗਿਆ। ਗੁੱਸੇ ਵਿੱਚ ਗਜਰੀ ਦੇ ਮੂੰਹ ਤੋਂ ਨਿਕਲ ਗਿਆ, ਤੇਰਾ ਵਿਆਹ ਹੋ ਚੁੱਕਾ ਹੈ। ਦੂਜੇ ਵਿਆਹ ਬਾਰੇ ਸੋਚੇਂਗੀ ਤਾਂ ਮੈਂ ਤੈਨੂੰ ਜਾਨ ਤੋਂ ਮਾਰ ਦਿਆਂਗੀ।
ਮਾਰ ਦਿਓ ਨਾ, ਮਰਾਂ ਤਾਂ ਤੁਹਾਡੇ ਵਰਗੇ ਪਿਆਰ ਦੇ ਦੁਸ਼ਮਣਾਂ ਤੋਂ ਖਹਿੜਾ ਛੁਟੇ। ਲੜਕੀ ਦੀ ਇਯ ਗੱਲ ਨੇ ਗਜਰੀ ਵਿੱਚ ਗੁੱਸੇ ਦੀ ਭਾਵਨਾ ਭੜਕਾ ਦਿੱਤੀ। ਉਹ ਰਸੋਈ ਵਿੱਚ ਜਾ ਕੇ ਸਬਜ਼ੀ ਕੱਟਣ ਵਾਲਾ ਚਾਕੂ ਲੈ ਆਈ ਅਤੇ ਤੁਲਸੀ ਨੂੰ ਡਰਾਉਣ ਲਈ ਬੋਲੀ, ਹੁਣ ਮੂੰਹ ਖੋਲ੍ਹਿਆ ਤਾਂ ਤੇਰੇ ਹਲਕ ਵਿੱਚ ਚਾਕੂ ਫ਼ੇਰ ਦਿਆਂਗੀ।
ਮਾਰੋ ਮੇਰੇ ਮੂੰਹ ਵਿੱਚ। ਇਬਕ ਵਿੱਚ ਅੰਨ੍ਹੀ ਤੁਲਸੀ ਨੇ ਮੂੰਹ ਖੋਲ੍ਹ ਦਿੱਤਾ।ਗੁੱਸੇ ਵਿੱਚ ਭੜਕ ਕੇ ਗਜਰੀ ਨੇ ਉਸਦੇ ਮੂੰਹ ਵਿੱਚ ਚਾਕੂ ਮਾਰ ਦਿੱਤਾ। ਚਾਕੂ ਦੀ ਨੋਕ ਅਤੇ ਧਾਰ ਕਾਰਨ ਤੁਲਸੀ ਦੀ ਸਾਹ ਨਲੀ ਅਤੇ ਭੋਜਨ ਨਲੀ ਕੱਟੀ ਗਈ। ਹੋਰ ਅੰਗਾਂ ਨੂੰ ਵੀ ਨੁਕਸਾਨ ਹੋਅਿਾ। ਕੁਝ ਹੀ ਦੇਰ ਵਿੱਚ ਤੁਲਸੀ ਮਰ ਗਈ।ਤੁਲਸੀ ਦੀ ਮੌਤ ਤੋਂ ਬਾਅਦ ਗਜਰੀ ਨੇ ਪਤੀ ਨੂੰ ਫ਼ੋਨ ਕੀਤਾ। ਲੜਕੀ ਤਾਂ ਮਰ ਗਈ ਸੀ, ਉਸਦੀ ਮੌਤ ਨੂੰ ਆਤਮ ਹੱਤਿਆ ਸਾਬਤ ਕਰਨ ਅਤੇ ਪਤਨੀ ਨੂੰ ਕਾਨੂੰਨ ਤੋਂ ਬਚਾਉਣ ਲਈ ਉਸਨੇ ਤੁਲਸੀ ਦੀ ਕਲਾਈ ਦੀਆਂ ਨਸਾਂ ਕੱਟ ਦਿੱਤੀਆਂ। ਇਸ ਤੋਂ ਬਾਅਦ ਜਲਦੀ ਵਿੱਚ ਲਾਸ਼ ਦਾ ਦਾਹ-ਸਸਕਾਰ ਕਰਨ ਦੀ ਤਿਆਰੀ ਵਿੱਚ ਜੁਟ ਗਏ।ਪਰ ਮੁਖਬਰਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਅਤੇ ਦੋਵੇਂ ਪਤੀ ਪਤਨੀ ਨੂੰ ਜੇਲ੍ਹ ਭੇਜ ਦਿੱਤਾ।