ਕ੍ਰਾਈਸਟਚਰਚ – ਆਸਟਰੇਲੀਆ ਦਾ ਉਭਰਦਾ ਤੇਜ਼ ਗੇਂਦਬਾਜ਼ ਝਾਏ ਰਿਚਰਡਸਨ IPL ਨਿਲਾਮੀ ‘ਚ 14 ਕਰੋੜ ਰੁਪਏ ‘ਚ ਵਿਕਣ ਤੋਂ ਬਾਅਦ ਸੁੰਨ ਹੋ ਗਿਆ ਅਤੇ ਉਸ ਨੂੰ ਭਰੋਸਾ ਨਹੀਂ ਸੀ ਹੋ ਰਿਹਾ ਕਿ ਪੰਜਾਬ ਕਿੰਗਜ਼ ਨੇ ਉਸ ‘ਤੇ ਇੰਨੀ ਮੋਟੀ ਬੋਲੀ ਲਗਾਈ ਹੈ।
ਬਿੱਗ ਬੈਸ਼ ਲੀਗ ਦੇ ਇਸ ਸੈਸ਼ਨ ‘ਚ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਰਿਚਰਡਸਨ ਨੇ ਕਿਹਾ, ”ਮੇਰਾ ਨਾਂ ਬੋਲਿਆ ਗਿਆ ਤਾਂ ਇੱਕ ਵਾਰੀ ਤਾਂ ਮੈਨੂੰ ਅਜਿਹਾ ਲੱਗਾ ਜਿਵੇਂ 20 ਮਿੰਟ ਤਕ ਕਿਸੇ ਨੇ ਬੋਲੀ ਲਗਾਈ ਹੀ ਨਹੀਂ। ਕਿਸੇ ਨੇ ਬੋਲੀ ਤਾਂ ਲਗਾਈ ਸੀ ਜਿਹੜੀ ਕਿ ਪੰਜ ਜਾਂ 10 ਸੈਕੰਡ ਬਾਅਦ ਲਾ ਦਿੱਤੀ ਗਈ ਸੀ, ਪਰ ਮੈਨੂੰ ਉਹ ਬਹੁਤ ਲੰਬਾ ਸਮਾਂ ਲੱਗਾ।” ਉਸ ਨੇ ਕਿਹਾ, ”ਮੈਨੂੰ ਅਜਿਹਾ ਲੱਗਾ ਜਿਵੇਂ ਮੈਂ ਕੱਲ੍ਹ ਮੈਚ ਖੇਡਿਆ ਹੋਵੇ। ਕਈ ਤਰ੍ਹਾਂ ਦੀਆਂ ਭਾਵਨਾਵਾਂ ਦਾ ਜਵਾਰ ਉਮੜ ਰਿਹਾ ਸੀ ਅਤੇ ਮੈਂ ਮਾਨਸਿਕ ਤੌਰ ‘ਤੇ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ।”
ਰਿਚਰਡਸਨ ਨੇ ਇਹ ਵੀ ਕਿਹਾ ਕਿ ਪਹਿਲਾਂ ਤਾਂ ਉਸ ਤੋਂ ਇਹ ਹਿਸਾਬ ਨਹੀਂ ਸੀ ਲੱਗ ਰਿਹਾ ਕਿ 14 ਕਰੋੜ ਰੁਪਏ ਮੇਰੇ ਦੇਸ਼ ਦੀ ਕਰੰਸੀ ‘ਚ ਕਿੰਨੀ ਵੱਡੀ ਰਕਮ ਹੈ, ਪਰ ਬਾਅਦ ‘ਚ ਆਸਟਰੇਲੀਅਨ ਦਿੱਗਜ ਸ਼ੇਨ ਵਾਰਨ ਨੇ ਉਸ ਨੂੰ ਸਹੀ ਰਾਸ਼ੀ ਦੱਸੀ ਤਾਂ ਉਸ ਦੇ ਹੋਸ਼ ਹੀ ਉਡ ਗਏ।











