ਪੰਜਾਬ ਦੇ ਪਾਣੀਆਂ ਦਾ ਮੁੱਦਾ ਕਾਂਗਰਸ ਦੀ ਦੋਗਲੀ ਨੀਤੀ ਦੀ ਦੇਣ : ਲੌਂਗੋਵਾਲ

5ਧੂਰੀ : ਅੱਜ ਹਲਕਾ ਵਿਧਾਇਕ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਥਾਨਕ ਸਨਾਤਨ ਧਰਮ ਸਭਾ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਹਲਕੇ ਦੇ ਕਰੀਬ 199 ਕਿਸਾਨਾਂ ਨੂੰ ਚੇਅਰਮੈਨ ਅਖਤਿਆਰੀ ਕੋਟੇ ਅਧੀਨ ਸ਼ੈਕਸ਼ਨ ਆਰਡਰ ਵੰਡੇ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਾਂਗਰਸ ਦੀਆ ਮਾੜੀਆਂ ਨੀਤੀਆਂ ਕਾਰਨ ਕਿਸਾਨੀ ਸੰਕਟ ਪੈਦਾ ਹੋਇਆ ਹੈ ਅਤੇ ਕਾਂਗਰਸ ਨੇ ਹੀ ਹਮੇਸ਼ਾ ਪਾੜੋ ਤੋ ਰਾਜ ਕਰੋ ਦੀ ਨੀਤੀ ਵਰਤਦਿਆਂ ਕਿਸਾਨੀ, ਕਿਸਾਨੀ ਦਾ ਰੱਜ ਕੇ ਨੁਕਸਾਨ ਕੀਤਾ ਹੈ। ਉਨ•ਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਅਤੇ ਐਸ.ਵਾਈ.ਐਲ ਦਾ ਮੁੱਦਾ ਵੀ ਕਿਸਾਨ ਦੀ ਹੀ ਦੇਣ ਹੈ, ਪਰ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਹੈ ਅਤੇ ਪੰਜਾਬ ਦਾ ਹਮੇਸ਼ਾ ਭਲਾ ਹੀ ਕੀਤਾ ਹੈ। ਉਨ•ਾਂ ਕਿਹਾ ਕਿ ਇਹ ਮੋਟਰ ਕੁਨੈਕਸ਼ਨ ਜਲਦੀ ਹੀ ਕਿਸਾਨਾਂ ਨੂੰ ਬਗੈਰ ਕਿਸੇ ਖੱਜਲ ਖੁਆਰੀ ਤੋਂ ਰਿਲੀਜ ਹੋਣਗੇ। ਉਨ•ਾਂ ਕਿਹਾ ਕਿ ਇਹ ਸ਼ੈਕਸ਼ਨ ਲੈਟਰ ਵਗੈਰ ਕਿਸੇ ਭੇਦਭਾਵ ਤੋਂ ਲੋੜਵੰਦ ਕਿਸਾਨਾਂ ਨੂੰ ਵੰਡੇ ਗਏ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਿੰਦਰ ਸਿੰਘ ਕਾਂਝਲਾ, ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਸੁਖਪਾਲ ਸ਼ਰਮਾ, ਐੱਸ.ਜੀ.ਪੀ.ਸੀ. ਮੈਂਬਰ ਭੂਪਿੰਦਰ ਸਿੰਘ ਭਲਵਾਨ, ਸੁਖਦੇਵ ਸਿੰਘ ਸੇਖੋ, ਨਛੱਤਰ ਸਿੰਘ ਜਹਾਂਗੀਰ (ਦੋਵੇਂ ਮੈਂਬਰ ਜਿਲ•ਾ ਪ੍ਰੀਸ਼ਦ), ਸਨਾਤਨ ਧਰਮ ਸਭਾ ਧੂਰੀ ਦੇ ਪ੍ਰਧਾਨ ਦਵਿੰਦਰ ਕੁਮਾਰ ਬਿੰਦਾ, ਸਰਪੰਚ ਗਮਦੂਰ ਸਿੰਘ ਭਸੌੜ, ਸੁਖਦੇਵ ਸਿੰਘ ਘਨੌਰ, ਗੁਰਜੀਤ ਸਿੰਘ ਚਾਂਗਲੀ, ਪਰਮਜੀਤ ਸਿੰਘ ਪੰਮਾ  ਤੋਂ ਇਲਾਵਾ ਪਾਵਰਕਾਮ ਦਿਹਾਤੀ ਉਪ ਮੰਡਲ ਧੂਰੀ ਦੇ ਐੱਸ.ਡੀ.ਓ ਪਰਦੀਪ ਕੁਮਾਰ ਗਰਗ ਆਦਿ ਵੀ ਹਾਜਰ ਸਨ।