ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦਾ ਵ੍ਹਾਈਟ ਟਾਈਗਰ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ। ਪ੍ਰਿਯੰਕਾ ਦੀ ਫ਼ਿਲਮ 22 ਜਨਵਰੀ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ‘ਚ ਪ੍ਰਿਯੰਕਾ ਅਦਾਕਾਰ ਰਾਜਕੁਮਾਰ ਰਾਓ ਦੇ ਨਾਲ ਨਜ਼ਰ ਆਈ। ਇਸ ਫ਼ਿਲਮ ‘ਚ ਅਦਾਕਾਰਾ ਦੇ ਕੰਮ ਨੂੰ ਖ਼ੂਬ ਪਸੰਦ ਕੀਤਾ ਗਿਆ ਹੈ। ਫ਼ਿਲਮ ਦਾ ਵ੍ਹਾਈਟ ਟਾਈਗਰ ‘ਚ ਉਸ ਦੀ ਐਕਟਿੰਗ ਨਾਲ ਉਸ ਦਾ ਪਤੀ ਨਿਕ ਜੋਨਜ਼ ਵੀ ਬਹੁਤ ਪ੍ਰਭਾਵਿਤ ਹੋਇਐ। ਨਿਕ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਪਤਨੀ ਔਸਕਰ ਜਿੱਤ ਸਕਦੀ ਹੈ।
ਪ੍ਰਿਯੰਕਾ ਨੇ ਵੈਰਾਇਟੀ ਸਰਕਟ ਪੌਡਕਾਸਟ ਐਵਾਰਡ ਸ਼ੋਅ ‘ਚ ਨਿਕ ਦੀ ਤਾਰੀਫ ਕਰਦੇ ਹੋਏ ਕਿਹਾ, ”ਨਿਕ ਇੱਕ ਪਰਫ਼ੈੱਕਟ ਪਤੀ ਹਨ ਜੋ ਕੁੱਝ ਵੀ ਗ਼ਲਤ ਨਹੀਂ ਕਰਦਾ। ਉਨ੍ਹਾਂ ਦੀ ਇਹ ਖ਼ਾਸੀਅਤ ਮੈਨੂੰ ਉਸ ਦੇ ਹੋਰ ਕਰੀਬ ਲੈ ਜਾਂਦੀ ਹੈ ਜਿਸ ਨਾਲ ਇਸ ਤਰ੍ਹਾਂ ਦਾ ਭਰੋਸਾ ਮਿਲਦਾ ਹੈ ਕਿ ਤੁਸੀਂ ਜੋ ਕੁੱਝ ਕਰਦੇ ਹੋ ਉਹ ਬਹੁਤ ਹੀ ਬਿਹਤਰ ਹੁੰਦੈ।” ਨਿਕ ਦਾ ਭਰੋਸਾ ਹੈ ਕਿ ਤੁਸੀਂ ਔਸਕਰ ਜਿੱਤਣ ਵਾਲੀ ਪਹਿਲੀ ਜੋਨਜ਼ ਹੋ ਸਕਦੀ ਹੋ।
ਦੱਸ ਦੇਈਏ ਕਿ ਫ਼ਿਲਮ ਦਾ ਵ੍ਹਾਈਟ ਟਾਈਗਰ ਵੱਡੀ ਹਿੱਟ ਸਾਬਿਤ ਹੋਈ ਹੈ। ਇਸ ਦੇ ਕਲਾਕਾਰਾਂ ਨੂੰ ਖ਼ਾਸ ਸਨਮਾਨ ਨਾਲ ਨਵਾਜਿਆ ਗਿਆ ਹੈ। ਇਸ ਫ਼ਿਲਮ ਨੂੰ ਗੋਲਡ ਲਿਸਟ ‘ਚ ਬੈੱਸਟ ਫ਼ਿਲਮ ਦਾ ਖ਼ਿਤਾਬ ਮਿਲਿਆ ਹੈ। ਪ੍ਰਿਯੰਕਾ ਨੂੰ ਇਸ ਫ਼ਿਲਮ ਲਈ ਬੈਸਟ ਸਪੋਰਟਿੰਗ ਅਦਾਕਾਰਾ ਦਾ ਐਵਾਰਡ ਮਿਲਿਆ ਹੈ।
ਕੰਮ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਕਈ ਵੱਡੇ ਪ੍ਰੌਜੈਕਟਾਂ ‘ਚ ਕੰਮ ਕਰ ਰਹੀ ਹੈ। ਪ੍ਰਿਯੰਕਾ ਹੌਲੀਵੁਡ ਫ਼ਿਲਮ ਟੈਕਸਟ ਫ਼ੌਰ ਯੂ ਅਤੇ ਮੈਟਰਿਕਸ 4 ‘ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਅਦਾਕਾਰਾ ਵੈੱਬ ਸੀਰੀਜ਼ ਅਵੈਂਜਰਜ਼: ਦਾ ਐਂਡ ਗੇਮ” ਚ ਨਜ਼ਰ ਆਵੇਗੀ।












