ਇਹ ਜੂਸ ਪੀਣ ਦੇ ਹਨ ਬੇਮਿਸਾਲ ਫ਼ਾਇਦੇ

ਸਿਹਤ ਨੂੰ ਠੀਕ ਰੱਖਣ ਲਈ ਪਾਚਨ ਤੰਤਰ ਦਾ ਸਹੀ ਹੋਣਾ ਬੇਹੱਦ ਜ਼ਰੂਰੀ ਹੈ। ਨਹੀਂ ਤਾਂ ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਬਜ਼ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਢਿੱਡ ਦਰਦ ਹੋਣ ਕਾਰਨ ਠੀਕ ਤਰ੍ਹਾਂ ਕੁੱਝ ਖਾਧਾ-ਪੀਤਾ ਵੀ ਨਹੀਂ ਜਾਂਦਾ ਹੈ। ਖ਼ਾਸ ਤੌਰ ‘ਤੇ ਲੋਕਾਂ ਨੂੰ ਸਰਦੀਆਂ ‘ਚ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸਲ ‘ਚ ਇਸ ਦੌਰਾਨ ਖਾਣ-ਪੀਣ ਦੀਆਂ ਵਸਤੂਆਂ ਜ਼ਿਆਦਾ ਹੁੰਦੀਆਂ ਹਨ। ਲੋਕ ਸੁਆਦ-ਸੁਆਦ ‘ਚ ਇਸ ਦੀ ਵਰਤੋਂ ਕਰ ਲੈਂਦੇ ਹਨ ਪਰ ਫ਼ਿਰ ਵਰਕਆਊਟ ਨਾ ਕਰਨ ਜਾਂ ਭਾਰੀ ਚੀਜ਼ਾਂ ਨੂੰ ਖਾਣ ਦੇ ਤੁਰੰਤ ਬਾਅਦ ਸੌਣ ਕਾਰਨ ਕਬਜ਼ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ‘ਚ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਆਪਣੀ ਰੋਜ਼ਾਨਾ ਦੀ ਖ਼ੁਰਾਕ ‘ਚ ਤਿੰਨ ਤਰ੍ਹਾਂ ਦੇ ਜੂਸ ਸ਼ਾਮਿਲ ਕਰ ਸਕਦੇ ਹੋ। ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਣ ਦੇ ਨਾਲ ਇਮਿਊਨਿਟੀ ਵਧਣ ‘ਚ ਮਦਦ ਮਿਲੇਗੀ। ਨਾਲ ਹੀ ਸਿਹਤ ਬਰਕਰਾਰ ਰਹਿਣ ਦੇ ਨਾਲ ਚਿਹਰੇ ‘ਤੇ ਗਲੋ ਆਵੇਗਾ।
ਕਬਜ਼ ਹੋਣ ਦੇ ਕਾਰਨ
-ਸਹੀ ਮਾਤਰਾ ‘ਚ ਪਾਣੀ ਦੀ ਵਰਤੋਂ ਨਾ ਕਰਨਾ।
-ਜ਼ਿਆਦਾ ਤਲਿਆ-ਭੁੰਨਿਆ, ਮਸਾਲੇਦਾਰ ਅਤੇ ਮੈਦੇ ਨਾਲ ਬਣੀਆਂ ਚੀਜ਼ਾਂ ਦੀ ਵਰਤੋਂ ਕਰਨੀ।
-ਸਮੇਂ ‘ਤੇ ਭੁੱਖ ਲੱਗਣ ‘ਤੇ ਭੋਜਨ ਨਾ ਕਰਨ।
-ਦੇਰ ਰਾਤ ਨੂੰ ਖਾਣਾ ਖਾਣ ਕਾਰਨ
-ਭਾਰੀ ਮਾਤਰਾ ‘ਚ ਚਾਹ, ਕੌਫ਼ੀ ਪੀਣਾ
-ਤੰਬਾਕੂ, ਸਿਗਰੇਟ ਦੀ ਵਰਤੋਂ ਕਰਨਾ
ਕਬਜ਼ ਦੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਆਪਣੀ ਰੋਜ਼ ਦੀ ਖ਼ੁਰਾਕ ‘ਚ ਜੂਸ ਨੂੰ ਸ਼ਾਮਿਲ ਕਰ ਸਕਦੇ ਹੋ। ਚਲੋ ਅਸੀਂ ਤੁਹਾਨੂੰ ਤਿੰਨ ਵੱਖ-ਵੱਖ ਜੂਸਾਂ ਦੀ ਰੈਸਿਪੀ ਦੱਸਦੇ ਹਾਂ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਕੇ ਸ਼ਰੀਰ ਨੂੰ ਹੋਰ ਵੀ ਕਈ ਫ਼ਾਇਦੇ ਮਿਲਣਗੇ।
1. ਸੇਬ ਦਾ ਜੂਸ – ਸੇਬ ‘ਚ ਵਾਇਟਾਮਿਨਜ਼, ਮਿਨਰਲਜ਼, ਫ਼ਾਈਬਰ, ਐਂਟੀ-ਔਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੀ ਵਰਤੋਂ ਸ਼ਰੀਰ ਨੂੰ ਪੋਸ਼ਣ ਮਿਲਣ ਦੇ ਨਾਲ ਕਬਜ਼ ਦੀ ਪਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਸ਼ਰੀਰ ‘ਚ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਚਿਹਰੇ ‘ਤੇ ਗਲੋ ਆਉਣ ‘ਚ ਵੀ ਮਦਦ ਮਿਲਦੀ ਹੈ। ਚਲੋ ਹੁਣ ਜਾਣਦੇ ਹਾਂ ਇਸ ਜੂਸ ਨੂੰ ਬਣਾਉਣ ਦੀ ਰੈਸਿਪੀ …
ਸੇਬ ਦਾ ਜੂਸ ਬਣਾਉਣ ਲਈ ਸਭ ਤੋਂ ਪਹਿਲਾਂ ਇਸ ਨੂੰ ਧੋ ਕੇ ਛਿੱਲ ਲਓ। ਫ਼ਿਰ ਇਸ ਨੂੰ ਟੁੱਕੜਿਆਂ ‘ਚ ਕੱਟ ਲਓ। ਫ਼ਿਰ ਮਿਕਸੀ ‘ਚ ਲੋੜ ਅਨੁਸਾਰ ਪਾਣੀ ਅਤੇ ਸੇਬ ਪਾ ਕੇ ਚਲਾਓ। ਤਿਆਰ ਜੂਸ ‘ਚ ਚੁਟਕੀਭਰ ਸੌਂਫ਼ ਦਾ ਪਾਊਡਰ ਪਾ ਕੇ ਮਿਲਾਓ ਅਤੇ ਪੀਓ। ਇਸ ‘ਚ ਸੌਂਫ਼ ਦਾ ਪਾਊਡਰ ਮਿਲਾਉਣ ਨਾਲ ਜੂਸ ‘ਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੋਵੇਗੀ। ਅਜਿਹੇ ‘ਚ ਕਬਜ਼ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ।
2. ਨਾਸ਼ਪਤੀ ਦਾ ਜੂਸ – ਫ਼ਾਈਬਰ ਨਾਲ ਭਰਪੂਰ ਨਾਸ਼ਪਤੀ ਦੀ ਵਰਤੋਂ ਕਰਨ ਨਾਲ ਵੀ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਨਾਸ਼ਪਤੀ ਦੇ ਜੂਸ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਇਸ ਦੀ ਗੁਣਵੱਤਾ ਵਧਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਕਬਜ਼ ਦੀ ਸਮੱਸਿਆ ਦੂਰ ਹੋ ਕੇ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਇਸ ਤਰ੍ਹਾਂ ਮੌਸਮੀ ਬੀਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ। ਚਲੋ ਹੁਣ ਜਾਣਦੇ ਹਾਂ ਇਸ ਨਾਲ ਜੂਸ ਬਣਾਉਣ ਦੀ ਰੈਸਿਪੀ …
ਨਾਸ਼ਪਤੀ ਦਾ ਜੂਸ ਬਣਾਉਣ ਲਈ ਇਸ ਨੂੰ ਧੋ ਕੇ ਛਿੱਲ ਲਓ। ਫ਼ਿਰ ਉਸ ਨੂੰ ਟੁੱਕੜਿਆਂ ‘ਚ ਕੱਟ ਲਓ। ਹੁਣ ਮਿਕਸੀ ‘ਚ ਨਾਸ਼ਪਤੀ ਪਾ ਕੇ ਜੂਸ ਬਣਾਓ। ਤਿਆਰ ਜੂਸ ‘ਚ ਸੁਆਦ ਅਨੁਸਾਰ ਕਾਲਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਵਰਤੋਂ ਕਰੋ।
3. ਸੰਤਰੇ ਦਾ ਜੂਸ – ਵਾਇਟਾਮਿਨ C ਨਾਲ ਭਰਪੂਰ ਸੰਤਰੇ ‘ਚ ਫ਼ਾਈਬਰ ਅਤੇ ਐਂਟੀ-ਔਕਸੀਡੈਂਟ ਗੁਣ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਅਜਿਹੇ ‘ਚ ਕਬਜ਼ ਦੀ ਪ੍ਰੇਸ਼ਾਨੀ ਦੂਰ ਹੋ ਕੇ ਸ਼ਰੀਰ ‘ਚ ਐਨਰਜੀ ਆਉਂਦੀ ਹੈ। ਚੱਲੋ ਹੁਣ ਜਾਣਦੇ ਹਾਂ ਜੂਸ ਬਣਾਉਣ ਦੀ ਰੈਸਿਪੀ …
ਸਭ ਤੋਂ ਪਹਿਲਾਂ ਸੰਤਰੇ ਦਾ ਛਿਲਕਾ ਉਤਾਰ ਕੇ ਉਸ ਨੂੰ ਬਲੈਂਡਰ ‘ਚ ਪਾ ਕੇ ਜੂਸ ਕੱਢੋ। ਫ਼ਿਰ ਜੂਸ ਨੂੰ ਛਾਣਨੀ ‘ਚ ਛਾਣ ਕੇ ਉਸ ‘ਚ ਸੁਆਦ ਅਨੁਸਾਰ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾਓ। ਨਮਕ ਮਿਲਾਉਣ ਤੋਂ ਬਾਅਦ ਇਸ ਨੂੰ ਤੁਰੰਤ ਪੀ ਲਓ।
ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।