ਫਰਵਰੀ ਮਹੀਨੇ ‘ਚ ਦੂਜੇ ਬੱਚੇ ਨੂੰ ਜਨਮ ਦੇਵੇਗੀ ਕਰੀਨਾ

ਅਦਾਕਾਰਾ ਕਰੀਨਾ ਕਪੂਰ ਖ਼ਾਨ ਅਗਲੇ ਮਹੀਨੇ ਯਾਨੀ ਫ਼ਰਵਰੀ ‘ਚ ਦੂਜੇ ਬੱਚੇ ਨੂੰ ਜਨਮ ਦੇਵੇਗੀ। ਇਸ ਗੱਲ ਦੀ ਪੁਸ਼ਟੀ ਕਰਦਿਆਂ ਪਤੀ ਸੈਫ਼ ਅਲੀ ਖ਼ਾਨ ਨੇ ਕਿਹਾ, ”ਉਹ ਅਤੇ ਕਰੀਨਾ ਆਉਣ ਵਾਲੇ ਬੱਚੇ ਲਈ ਕਾਫੀ ਉਤਸ਼ਾਹਿਤ ਹਨ। ਘਰ ‘ਚ ਗਰਭ ਅਵਸਥਾ ਨੂੰ ਲੈ ਕੇ ਸਭ ਠੀਕ ਚੱਲ ਰਿਹਾ ਹੈ।”
ਸੈਫ਼ ਨੇ ਕਿਹਾ ਕਿ ਬੇਬੀ ਆਉਣ ਤੋਂ ਬਾਅਦ ਜ਼ਿੰਮੇਵਾਰੀਆਂ ਆਉਣਗੀਆਂ, ਉਹ ਉਨ੍ਹਾਂ ਲਈ ਕਾਫ਼ੀ ਵੱਖ ਹੋਣਗੀਆਂ। ਫ਼ਿਲਮ ਫ਼ੇਅਰ ਨਾਲ ਗੱਲਬਾਤ ਦੌਰਾਨ ਸੈਫ਼ ਅਲੀ ਖ਼ਾਨ ਨੇ ਕਿਹਾ, ”ਕਰੀਨਾ ਦੀ ਡਲਿਵਰੀ ਫ਼ਰਵਰੀ ‘ਚ ਹੈ। ਸਭ ਕੁੱਝ ਸ਼ਾਂਤੀਪੂਰਨ ਚੱਲ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਦੂਜੇ ਬੱਚੇ ਨੂੰ ਲੈ ਕੇ ਸਾਨੂੰ ਕਿਸੇ ਤਰ੍ਹਾਂ ਦੀ ਘਬਰਾਹਟ ਹੈ।”
ਸੈਫ਼ ਨੇ ਕਿਹਾ ਕਿ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ, ਪਰ ਇਹ ਚੰਗਾ ਵੀ ਹੋਣ ਵਾਲੀ ਹੈ। ਤੈਮੂਰ ਦੇ ਨਾਲ ਆਉਣ ਵਾਲਾ ਬੇਬੀ ਘਰ ‘ਚ ਦੌੜ ਲਗਾਏਗਾ ਮੈਂ ਉਹੀ ਸੋਚ ਕੇ ਕਾਫੀ ਖ਼ੁਸ਼ ਹਾਂ।” ਨਵੇਂ ਬੱਚੇ ਦੇ ਨਾਂ ‘ਤੇ ਉਨ੍ਹਾਂ ਕਿਹਾ ਕਿ ਉਹ ਅਤੇ ਕਰੀਨਾ ਬਾਅਦ ‘ਚ ਉਸ ਦਾ ਨਾਂ ਰੱਖਣਗੇ। ਜ਼ਿਕਰਯੋਗ ਹੈ ਕਿ ਕਰੀਨਾ-ਸੈਫ਼ ਦੇ ਪਹਿਲੇ ਬੱਚੇ ਤੈਮੂਰ ਅਲੀ ਖ਼ਾਨ ਦੇ ਨਾਂ ‘ਤੇ ਕਾਫੀ ਵਿਵਾਦ ਹੋਇਆ ਸੀ।
ਉਥੇ ਸੈਫ਼ ਅਲੀ ਖ਼ਾਨ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਸ ਦੀ ਵੈੱਬ ਸੀਰੀਜ਼ ਤਾਂਡਵ ਐਮੇਜ਼ੋਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਈ ਹੈ। ਸੈਫ਼ ਅਲੀ ਖ਼ਾਨ ਨੇ ਇਸ ਵੈੱਬ ਸੀਰੀਜ਼ ‘ਚ ਰਾਜਨੇਤਾ ਦਾ ਕਿਰਦਾਰ ਨਿਭਾਇਆ ਹੈ। ਹਾਲਾਂਕਿ ਵੈੱਬ ਸੀਰੀਜ਼ ਦੇ ਕੁੱਝ ਦ੍ਰਿਸ਼ਾਂ ਨੂੰ ਲੈ ਕੇ ਇਹ ਵਿਵਾਦਾਂ ‘ਚ ਵੀ ਘਿਰ ਗਈ ਹੈ।