ਮਲੇਸ਼ੀਆ ‘ਚ ਲਾਪਤਾ ਹੈਲੀਕਾਪਟਰ ਦਾ ਮਲਬਾ ਮਿਲਿਆ

4ਕੁਆਲਲੰਪੁਰ : ਮਲੇਸ਼ੀਆ ਦੇ ਸਾਰਾਵਾਕ ਰਾਜ ‘ਚ ਲਾਪਤਾ ਹੈਲੀਕਾਪਟਰ ਦਾ ਮਲਬਾ ਮਿਲਣ ਦੀ ਸੂਚਨਾ ਮਿਲੀ ਹੈ। ਇਸ ਹੈਲੀਕਾਪਟਰ ਨੇ ਵੀਰਵਾਰ ਨੂੰ ਥਾਈਲੈਂਡ ਦੇ ਬੇਟੋਂਗ ਸ਼ਹਿਰ ਤੋਂ ਉੜਾਨ ਭਰੀ ਸੀ ਤੇ ਇਸਦੇ 20 ਮਿਨਟ ਬਾਅਦ ਹੀ ਉਸਦਾ ਕੰਟਰੋਲ ਰੂਮ ਤੋਂ ਸੰਪਰਕ ਟੁੱਟ ਗਿਆ ਸੀ। ਸੂਚਨਾ ਮਿਲਣ ਦੇ ਤੁਰੰਤ ਬਾਅਦ ਖੋਜ ਤੇ ਬਚਾਅ ਕੰਮ ਸ਼ੁਰੂ ਕਰ ਦਿਤਾ ਗਿਆ। ਇਸ ਹੈਲੀਕਾਪਟਰ ‘ਚ 6 ਲੋਕ ਸਵਾਰ ਸਨ ਜਿਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮਲੇਸ਼ੀਆ ਦੇ ਪੀਐਮ ਨਜੀਬ ਰਜਾਕ ਲੇ ਸ਼ੁਕਰਵਾਰ ਨੂੰ ਦਸਿਆ ਕਿ ਲਾਪਤਾ ਹੈਲੀਕਾਪਟਰ ਏਐਸ 350 ਦੇ ਕੁਛ ਗੇਟ ਦਾ ਹਿੱਸਾ ਸ਼ਾਮਲ ਹੈ। ਹੈਲੀਕਾਪਟਰ ‘ਚ 6 ਸੀਨੀਅਰ ਸਰਕਾਰੀ ਅਫਸਰ ਸਵਾਰ ਸਨ ਜਿਨਾਂ ਬਾਰੇ  ਅਜੇ ਤੱਕ ਕੋਈ ਜਾਣਕਾਰੀ ਨਹੀਂ।