ਮੈਡਰਿਡ : ਬ੍ਰਿਟੇਨ ਦੇ ਐਂਡੀ ਮਰੇ ਤੇ ਸਾਬਕਾ ਨੰਬਰ ਇਕ ਖਿਡਾਰੀ ਸਪੇਨ ਦੇ ਰਾਫ਼ੇਲ ਨਡਾਲ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਸੇਮੀਫਾਈਨਲ ‘ਚ ਪੁਜ ਗਏ ਹਨ। ਜਿਥੇ ਦੋਵੇਂ ਖਿਡਾਰੀਆਂ ਵਿਚਾਲੈ ਖਿਤਾਬੀ ਮੁਕਾਬਲੇ ‘ਚ ਜਗਾ ਬਨਾਉਣ ਲਈ ਟੱਕਰ ਹੋਵੇਗੀ। ਮਰੇ ਨੇ ਪਹਿਲਾਂ ਕੁਆਟਰ ਫਾਈਨਲ ‘ਚ ਚੇਕ ਗਣਰਾਜ ਦੇ ਟਾੱਮਸ ਬੇਦਰਿਚ ਨੂੰ ਇਕਤਰਫ਼ਾ ਅੰਦਾਜ ‘ਚ 6-3, 6-2 ਤੋਂ ਪਛਾੜਕੇ ਅੰਤਮ ਚਾਰ ‘ਚ ਜਗਾ ਬਣਾਈ। ਉਥੇ ਨਡਾਲ ਲੇ ਪੁਰਤਗਾਲ ਦੇ ਜੋਓ ਸੋਸਾ ਨੂੰ ਸੰਘਰਸ਼ਪੂਰਣ ਦੌਰ ‘ਚ 6-0,4-6,6-3 ਤੋਂ ਹਰਾ ਕੇ ਸੇਮੀਫਾਈਨਲ ‘ਚ ਜਗਾ ਪੱਕੀ ਕੀਤੀ। ਸੇਮੀਫਾਈਨਲ ‘ਚ ਮਰੇ ਦੀ ਕੋਸ਼ਿਸ਼ ਆਪਣੇ ਖਿਤਾਬੀ ਬਚਾਅ ਦੀ ਹੋਵੇਗੀ ਉਥੇ ਨਡਾਲ ਕਲੇਕੋਰਟ ‘ਚ ਆਪਣੀ 50ਵੀਂ ਜਿੱਤ ਵੱਲ 5ਵੇਂ ਖਿਤਾਬ ਦੀ ਤਲਾਸ਼ ਕਰਨਗੇ। ਦੂਜੇ ਪਾਸੇ ਮਹਿਲਾ ਵਰਗ ਨੇ ਸਲੋਵਾਕਿਆ ਦੀ ਡੋਮਿਨਿਕਾ ਸਿਬੁਲਕੋਵਾ ਨੇ ਆਪਣਾ 27ਵਾਂ ਜਨਮਦਿਨ ਸ਼ਾਨਦਾਰ ਤਰੀਕੇ ਨਾਲ ਮਨਾਉਂਦੇ ਹੋਏ ਅਮਰੀਕਾ ਦੀ ਲੁਸਿਆ ਚਿਰਿਕੋ ਨੂੰ ਸਿੱਧੇ ਸੈਟਾਂ ‘ਚ ਖਿਤਾਬੀ ਮੁਕਾਬਲੇ ‘ਚ ਜਗਾ ਬਣਾਈ। ਫਾਈਨਲ ‘ਚ ਉਨਾਂ ਦੀ ਟਕੱਰ ਰੋਮਾਨੀਆ ਦੀ ਸਿਮੋਨਾ ਹਾਲੇਪ ਨਾਲ ਹੋਵੇਗਾ।















