ਪ੍ਰਸਿੱਧ ਸਵਰਗੀ ਲੇਖਕ ਖ਼ੁਸ਼ਵੰਤ ਸਿੰਘ ਦੀ ਪੁਸਤਕ ਟਰਬਨ ਟੌਰਨੈਡੋ ‘ਤੇ ਫ਼ਿਲਮ ਬਣਨ ਜਾ ਰਹੀ ਹੈ ਅਤੇ ਇਸ ਫ਼ਿਲਮ ਦਾ ਨਾਂ ਫ਼ੌਜਾ ਹੋਵੇਗਾ। ਇਹ ਫ਼ਿਲਮ ਸਿੱਖ ਸੁਪਰਮੈਨ ਵਜੋਂ ਜਾਣੇ ਜਾਂਦੇ ਮੈਰਾਥੌਨ ਦੌੜਾਕ ਫ਼ੌਜਾ ਸਿੰਘ ‘ਤੇ ਆਧਾਰਿਤ ਹੈ। ਫ਼ੌਜਾ ਸਿੰਘ 109 ਸਾਲਾਂ ਦੇ ਹਨ ਜਿਨ੍ਹਾਂ ਨੇ ਮੈਰਾਥੌਨ ਦੌੜਾਕ ਵਜੋਂ ਵਿਸ਼ਵ ਰਿਕਾਰਡ ਤੋੜ ਕੇ ਇਸ ਉਮਰ ‘ਚ ਆਪਣੀ ਊਰਜਾ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਉਮੰਗ ਕੁਮਾਰ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥੌਨ ਦੌੜਾਕ ਦੀ ਇਸ ਬਾਇਓਪਿਕ ਨੂੰ ਡਾਇਰੈਕਟ ਕਰ ਰਹੇ ਹਨ। ਉਮੰਗ ਕੁਮਾਰ ਪਹਿਲਾਂ ਮੈਰੀ ਕੋਮ ਅਤੇ ਸਰਬਜੀਤ ਜਿਹੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫ਼ੌਜਾ ਸਿੰਘ ਦੀ ਕਹਾਣੀ ਉਨ੍ਹਾਂ ਵਿਰੁੱਧ ਖੜ੍ਹੇ ਕੀਤੇ ਗਏ ਅੜਿੱਕਿਆਂ ਨੂੰ ਉਜਾਗਰ ਕਰੇਗੀ। ਉਨ੍ਹਾਂ ਦੀ ਇੱਛਾ ਸ਼ਕਤੀ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਦੀ ਹੈ ਜਿਨ੍ਹਾਂ ਨੂੰ ਸਮਾਜ ਅਤੇ ਉਨ੍ਹਾਂ ਦੀ ਉਮਰ ਕਾਰਨ ਚੁਣੌਤੀ ਦਿੱਤੀ ਗਈ।












