ਦਿੱਲੀ ਦੇ ਕਈ ਇਲਾਕਿਆਂ ”ਚ ਡੂੰਘਾ ਹੋ ਸਕਦਾ ਹੈ ਜਲ ਸੰਕਟ

4ਨਵੀਂ ਦਿੱਲੀ : ਯਮੁਨਾ ‘ਚ ਘੱਟਦੇ ਜਲ ਪੱਧਰ ਨੇ ਦਿੱਲੀ ‘ਚ ਭਿਆਨਕ ਜਲ ਸੰਕਟ ਦੀ ਚੁਣੌਤੀ ਦੇ ਦਿੱਤੀ ਹੈ। ਜਲ ਬੋਰਡ ਮੁਤਾਬਕ ਯਮੁਨਾ ਦੇ ਪੱਧਰ ‘ਚ ਲਗਭਗ 50 ਫੀਸਦੀ ਗਿਰਾਵਟ ਆ ਗਈ ਹੈ। ਇਸ ਨਾਲ ਪੂਰੀ ਦਿੱਲੀ ‘ਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਜਲ ਬੋਰਡ ਨੇ ਇਰ ਸਲਾਹ ਦਿੱਤੀ ਹੈ, ਜਿਸ ਦੇ ਮੁਤਾਬਕ ਸ਼ੁੱਕਰਵਾਰ ਨੂੰ ਘੱਟ ਦਬਾਅ ਦੇ ਨਾਲ ਪਾਣੀ ਦੀ ਸਪਲਾਈ ਹੋਵੇਗੀ। ਇਸ ਦਾ ਮਤਲਬ ਦਿੱਲੀ ਦੇ ਉੱਪਰੀ ਇਲਾਕਿਆਂ ‘ਚ ਟੂਟੀਆਂ ਤੱਕ ਪਾਣੀ ਪਹੁੰਚਣਾ ਮੁਸ਼ਕਿਲ ਹੋਵੇਗਾ।
ਜ਼ਿਕਰਯੋਗ ਹੈ ਯਮੁਨਾ ਨਦੀ ਦਾ ਪੱਧਰ 674.5 ਫੁੱਟ ਤੱਕ ਹੁੰਦਾ ਹੈ, ਜੋ ਵੀਰਵਾਰ ਨੂੰ 670 ਫੁੱਟ ਹੀ ਰਹਿ ਗਿਆ ਹੈ। ਜਿਸ ਨਾਲ ਸਪਲਾਈ ਲਈ ਉਪਲੱਬਧ ਪਾਣੀ ‘ਚ 100 ਐੱਮ. ਜੀ. ਡੀ. ਦੀ ਕਮੀ ਆਈ ਹੈ। ਦਿੱਲੀ ਜਲ ਬੋਰਡ ਦੇ ਅਫਸਰਾਂ ਦੀ ਹਰਿਆਣਾ ਸਿੰਚਾਈ ਵਿਭਾਗ ਨਾਲ ਗੱਲ ਹੋਈ ਹੈ ਪਰ ਉਨ੍ਹਾਂ ਨੇ ਵੀ ਪਾਣੀ ਨਾ ਹੋਣ ਦਾ ਹਵਾਲਾ ਦਿੱਤਾ ਹੈ।
ਸੂਤਰਾਂ ਨੇ ਕਿਹਾ ਹੈ ਕਿ ਅਗਲੇ 2-3 ਦਿਨਾਂ ਤੱਕ ਅਜਿਹੀ ਹਾਲਤ ਬਣੇ ਰਹਿਣ ਦਾ ਅੰਦਾਜ਼ਾ ਹੈ। ਦਿੱਲੀ ਜਲ ਬੋਰਡ ਦੇ ਮੁਤਾਬਕ ਜਲ ਪੱਧਰ ‘ਚ ਆਈ ਕਮੀ ਦੇ ਕਾਰਨ ਨਾਲ ਲੁਟਿਅਨਜ਼, ਉੱਤਰੀ ਦਿੱਲੀ, ਉੱਤਰੀ ਪੱਛਮੀ ਦਿੱਲੀ, ਮੱਧ ਦਿੱਲੀ ਦੇ ਨਾਲ-ਨਾਲ ਪੱਛਮੀ ਦਿੱਲੀ ਅਤੇ ਦੱਖਣੀ ਦਿੱਲੀ ਦੇ ਇਲਾਕਿਆਂ ‘ਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਹਾਂਲਾਕਿ ਪੂਰਬੀ ਦਿੱਲੀ ਦੇ ਇਲਾਕਿਆਂ ‘ਚ ਪਾਣੀ ਦੀ ਸਪਲਾਈ ਬਰਾਬਰ ਰਹਿਣ ਦੀ ਉਮੀਦ ਹੈ।