ਅਕਸ਼ੈ ਕੁਮਾਰ, ਸਾਰਾ ਅਲੀ ਖ਼ਾਨ ਅਤੇ ਧਨੁਸ਼ ਅਤਰੰਗੀ ਰੇ ਫ਼ਿਲਮ ‘ਚ ਨਜ਼ਰ ਆਉਣਗੇ। ਕੋਰੋਨਾਵਾਇਰਸ ਕਾਰਨ ਇਸ ਫ਼ਿਲਮ ਦੀ ਸ਼ੂਟਿੰਗ ਕਈ ਮਹੀਨੇ ਪੈਂਡਿੰਗ ਰਹੀ ਜਿਸ ਕਾਰਨ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਵਿੱਚ ਸਮਾਂ ਲੱਗ ਗਿਆ। ਹਾਲਾਂਕਿ ਅਕਸ਼ੈ ਕੁਮਾਰ, ਸਾਰਾ ਅਤੇ ਧਨੁਸ਼ ਨੇ ਫ਼ਿਲਮ ਦੀ ਸ਼ੂਟਿੰਗ ਲਗਭਗ ਪੂਰੀ ਕਰ ਲਈ ਹੈ। ਇਸ ਫ਼ਿਲਮ ਨੂੰ ਆਨੰਦ ਐਲ ਰਾਏ ਡਾਇਰੈਕਟ ਕਰ ਰਿਹਾ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰ੍ਹਾ ਅਲੀ ਖ਼ਾਨ ਪਰਦੇ ‘ਤੇ ਇੱਕੱਠੇ ਨਜ਼ਰ ਆਉਣਗੇ। ਤਿੰਨਾਂ ਦੇ ਫ਼ੈਨਜ਼ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।
ਰਿਪੋਰਟਾਂ ਦੇ ਅਨੁਸਾਰ, ਫ਼ਿਲਮ ਅਤਰੰਗੀ ਰੇ ਦੇ ਕੁੱਝ ਪਲੌਟਸ ਰਿਵੀਲ ਹੋਏ ਹਨ ਅਤੇ ਇਹ ਫ਼ਿਲਮ ਰਾਂਝਣਾ ਫ਼ਿਲਮ ਦੀ ਯਾਦ ਦਿਵਾਉਂਦੀਹੈ। ਫ਼ਿਲਮ ਵਿੱਚ ਧਨੁਸ਼ ਦੀ ਪਤਨੀ ਦੇ ਰੂਪ ਵਿੱਚ ਸਾਰ੍ਹਾ ਅਲੀ ਖ਼ਾਨ ਹੋ ਸਕਦੀ ਹੈ, ਪਰ ਫ਼ਿਲਮ ‘ਚ ਮੋੜ ਓਦੋਂ ਆਉਂਦਾ ਹੈ ਜਦੋਂ ਸਾਰ੍ਹਾ ਅਲੀ ਖ਼ਾਨ ਅਕਸ਼ੈ ਕੁਮਾਰ ਦੇ ਪਿਆਰ ਵਿੱਚ ਪੈ ਜਾਂਦੀ ਹੈ।
ਆਨੰਦ ਐਲ ਰਾਏ ਦੁਆਰਾ ਡਾਇਰੈਕਟਡ ਫ਼ਿਲਮ ਅਤਰੰਗੀ ਰੇ ਦੇ ਕਈ ਸੀਨਜ਼ ਦੀ ਸ਼ੂਟਿੰਗ ਪੂਰੀ ਹੋ ਗਈ ਹੈ, ਪਰ ਫ਼ਿਲਹਾਲ ਦਰਸ਼ਕਾਂ ਨੂੰ ਅਜੇ ਵੀ ਇੰਤਜ਼ਾਰ ਕਰਨਾ ਪਏਗਾ। ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰ੍ਹਾ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ਅਗਲੇ ਸਾਲ 2021 ਵਿੱਚ ਰਿਲੀਜ਼ ਹੋਣ ਵਾਲੀ ਹੈ।











