ਬੌਲੀਵੁਡ ਅਦਾਕਾਰਾ ਸਨੀ ਲਿਓਨੀ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿੱਚ ਹੈ। ਹਾਲ ਹੀ ਵਿੱਚ ਉਹ ਆਪਣੇ ਪਤੀ ਡੈਨੀਅਲ ਵੈੱਬਰ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨਾਲ ਭਾਰਤ ਪਰਤੀ ਹੈ। ਸਨੀ ਲਿਓਨੀ ਨੂੰ ਇੱਕ ਦਿਨ ਪਹਿਲਾਂ ਵਰਸੋਵਾ ਘਾਟ ਦੇ ਨੇੜੇ ਸਪੌਟ ਕੀਤਾ ਗਿਆ ਸੀ। ਸਨੀ ਲਿਓਨੀ ਇਸ ਸਮੇਂ ਟਰਾਊਜ਼ਰ ਅਤੇ ਗ਼ੁਲਾਬੀ ਰੰਗ ਦੇ ਟੋਪ ‘ਚ ਦਿਖਾਈ ਦਿੱਤੀ ਸੀ।
ਉਸ ਨੇ ਚਿੱਟੇ ਰੰਗ ਦਾ ਮਾਸਕ ਪਾਇਆ ਹੋਇਆ ਸੀ। ਉਸ ਨੇ ਆਪਣੀ ਗਰਦਨ ਦੁਆਲੇ ਇੱਕ ਸਟਾਲ ਵੀ ਲਪੇਟਿਆ ਹੋਇਆ ਸੀ। ਸਨੀ ਲਿਓਨੀ ਆਟੋ ਰਿਕਸ਼ਾ ਰਾਹੀਂ ਇਥੇ ਪਹੁੰਚੀ ਸੀ। ਇਨ੍ਹਾਂ ਤਸਵੀਰਾਂ ‘ਚ ਉਹ ਆਟੋ ‘ਚੋਂ ਨਿਕਲਦੇ ਹੋਏ ਵੀ ਦਿਖਾਈ ਦਿੱਤੀ।
ਸਨੀ ਲਿਓਨੀ ਨੇ ਪਾਪਰਾਜ਼ੀ ਨੂੰ ਵੇਖਦੇ ਹੋਏ ਫ਼ੋਟੋ ਲਈ ਪੋਜ਼ ਦਿੱਤੇ। ਇਸ ਦੇ ਨਾਲ ਹੀ ਉਸ ਨੇ ਪਾਪਰਾਜ਼ੀ ਨੂੰ ਵਿਕਟਰੀ ਚਿੰਨ੍ਹ ਵੀ ਦਿਖਾਇਆ।
ਦੱਸ ਦੇਈਏ ਕਿ ਸਨੀ ਲਿਓਨੀ ਹਾਲ ਹੀ ਵਿੱਚ ਟਰਾਂਸਪੇਰੇਂਟ ਮਾਸਕ ਪਹਿਨਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫ਼ੀ ਟ੍ਰੋਲ ਹੋਈ ਸੀ। ਉਸ ਨੂੰ ਸ਼ੂਟ ਦੇ ਸੈੱਟ ‘ਤੇ ਸਪੌਟ ਕੀਤਾ ਗਿਆ ਸੀ। ਸਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਕਹਿ ਰਹੀ ਹੈ ਕਿ ਉਹ ਕੰਮ ਕਰਨ ਦੀਆਂ ਵਚਨਬਧਤਾਵਾਂ ਕਾਰਨ ਵਾਪਿਸ ਆਈ ਹੈ।
ਇਸ ਵੀਡੀਓ ‘ਚ ਸਨੀ ਨੇ ਬਲੈਕ ਐਂਡ ਵ੍ਹਾਈਟ ਟੌਪ ਅਤੇ ਬਲੈਕ ਜੀਨਜ਼ ਪਾਈ ਹੋਈ ਹੈ। ਉਸ ਦੇ ਫ਼ੇਸ ਮਾਸਕ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇੰਟਰਨੈਟ ਯੂਜ਼ਰਜ਼ ਨੇ ਇਸ ਨੂੰ ਸਨੀ ਦਾ ਗ਼ੈਰ ਜ਼ਿੰਮੇਵਾਰਾਨਾ ਵਿਵਹਾਰ ਕਿਹਾ ਹੈ। ਉਸ ਨੇ ਪਾਰਦਰਸ਼ੀ ਮਾਸਕ ਪਾਇਆ ਸੀ, ਪਰ ਉਸ ਦੀ ਨੱਕ ਦੇ ਹੇਠਾਂ ਵਾਲਾ ਹਿੱਸਾ ਢੱਕਿਆ ਹੋਇਆ ਸੀ। ਦੱਸ ਦੇਈਏ ਕਿ ਸਨੀ ਲਿਓਨੀ ਭਾਰਤ ‘ਚ ਤਾਲਾਬੰਦੀ ਤੋਂ ਬਾਅਦ ਲੌਸ ਐਂਜਲਸ ਚੱਲੀ ਗਈ ਸੀ, ਅਤੇ ਉਹ ਛੇ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਭਾਰਤ ਪਰਤੀ ਹੈ।











