ਰਾਜਨਾਥ ਨੇ ਫ਼ੌਜੀਆਂ ਨੂੰ ਕੀਤਾ ਸਲਾਮ, PM ਮੋਦੀ ਬੋਲੇ- ਦੇਸ਼ ਨੂੰ ਜਵਾਨਾਂ ‘ਤੇ ਮਾਣ

Image Courtesy :jagbani(punjabkesari)

ਨੈਸ਼ਨਲ ਡੈਸਕ- ਹਥਿਆਰਬੰਦ ਫ਼ੌਜ ਝੰਡਾ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਥਿਆਰਬੰਦ ਫ਼ੌਜਾਂ ਦੇ ਜਵਾਨਾਂ ਦੀ ਵੀਰਤਾ ਨੂੰ ਸਲਾਮ ਕੀਤਾ। ਪੀ.ਐੱਮ. ਮੋਦੀ ਨੇ ਟਵੀਟ ਕੀਤਾ ਕਿ ‘ਹਥਿਆਰਬੰਦ ਫ਼ੌਜ ਝੰਡਾ ਦਿਵਸ’ ਸਾਡੇ ਹਥਿਆਰਬੰਦ ਫੋਰਸਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਆਭਾਰ ਜ਼ਾਹਰ ਕਰਨ ਦਾ ਦਿਨ ਹੈ। ਪੀ.ਐੱਮ. ਮੋਦੀ ਨੇ ਲਿਖਿਆ ਕਿ ਭਾਰਤ ਨੂੰ ਆਪਣੇ ਵੀਰ ਜਵਾਨਾਂ ਦੀ ਵੀਰਤਾ, ਉਨ੍ਹਾਂ ਦੇ ਸੇਵਾ ਭਾਵ ਅਤੇ ਬਿਨਾਂ ਸਵਾਰਥ ਬਲੀਦਾਨ ‘ਤੇ ਮਾਣ ਹੈ। ਪ੍ਰਧਾਨ ਮੰਤਰੀ ਨੇ ਲਿਖਿਆ, ਆਓ, ਅਸੀਂ ਸਾਡੀਆਂ ਫ਼ੌਜਾਂ ਦੇ ਕਲਿਆਣ ‘ਚ ਯੋਗਦਾਨ ਦੇਈਏ। ਇਹ ਕੰਮ ਸਾਡੇ ਕਈ ਬਹਾਦਰ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰੇਗਾ।”
ਉੱਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ,”ਹਥਿਆਰਬੰਦ ਫ਼ੌਜ ਝੰਡਾ ਦਿਵਸ ‘ਤੇ ਭਾਰਤੀ ਹਥਿਆਰਬੰਦ ਫੋਰਸਾਂ ਦੀ ਵੀਰਤਾ ਅਤੇ ਸੇਵਾ ਨੂੰ ਸਲਾਮ ਕਰਦਾ ਹਾਂ। ਇਹ ਦਿਨ ਸਾਨੂੰ ਸਾਬਕਾ ਫ਼ੌਜੀਆਂ, ਯੁੱਧ ‘ਚ ਜ਼ਖਮੀ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਕਲਿਆਣ ਯਕੀਨੀ ਕਰਨ ਲਈ ਸਾਡੇ ਮਹਾਨ ਕਰਤੱਵ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਗਵਾ ਦਿੱਤੀ। ਦੱਸਣਯੋਗ ਹੈ ਕਿ ਦੇਸ਼ ਦੀ ਰੱਖਿਆ ਲਈ ਸਰਹੱਦ ‘ਤੇ ਬਹਾਦਰੀ ਨਾਲ ਲੜਨ ਵਾਲੇ ਫ਼ੌਜੀਆਂ ਦੇ ਸਨਮਾਨ ‘ਚ ਭਾਰਤ 1949 ਤੋਂ 7 ਦਸੰਬਰ ਨੂੰ ‘ਹਥਿਆਰਬੰਦ ਫ਼ੌਜ ਝੰਡਾ ਦਿਵਸ’ ਦੇ ਤੌਰ ‘ਤੇ ਮਨਾਉਂਦਾ ਹੈ। ਇਸ ਦਿਨ ਭਾਰਤੀ ਫ਼ੌਜ ਆਪਣੇ ਬਹਾਦਰ ਜਵਾਨਾਂ ਦੇ ਕਲਿਆਣ ਲਈ ਭਾਰਤ ਦੀ ਜਨਤਾ ਤੋਂ ਧਨ ਇਕੱਠਾ ਕਰਦੀ ਹੈ।
News Credit :jagbani(punjabkesari)