
ਡਰੱਗ ਮਾਮਲੇ ‘ਚ ਕੌਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੂੰ NCB ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਰਤੀ ਸਿੰਘ ਦੀ ਗ੍ਰਿਫ਼ਤਾਰੀ ਨਾਲ TV ਇੰਡਸਟਰੀ ‘ਚ ਖਲਬਲੀ ਮਚ ਗਈ ਹੈ। ਉੱਧਰ ਭਾਰਤੀ ਦੇ ਨਾਲ ਕੰਮ ਕਰ ਚੁੱਕੇ ਕਈ ਸਿਤਾਰੇ ਅਤੇ ਉਸ ਦੇ ਦੋਸਤ ਜਾਂ ਤਾਂ ਇਸ ਮਾਮਲੇ ‘ਤੇ ਰਿਐਕਸ਼ਨ ਦੇਣ ਤੋਂ ਬਚ ਰਹੇ ਹਨ ਜਾਂ ਫ਼ਿਰ ਖੁੱਲ੍ਹ ਕੇ ਇਸ ‘ਤੇ ਗੱਲ ਕਰ ਰਹੇ ਹਨ। ਹੁਣ ਭਾਰਤੀ ਸਿੰਘ ਦੇ ਗ੍ਰਿਫ਼ਤਾਰ ਹੋਣ ਵਾਲੇ ਮਾਮਲੇ ‘ਤੇ TV ਅਦਾਕਾਰ ਕਰਨ ਪਟੇਲ ਦਾ ਰਿਐਕਸ਼ਨ ਸਾਹਮਣੇ ਆਇਆ ਹੈ।
ਇੱਕ ਇੰਟਰਵਿਊ ਦੌਰਾਨ ਜਦੋਂ ਇਸ ਬਾਰੇ ‘ਚ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕੇ ਭਾਰਤੀ ਆਪਣੀ ਜ਼ਿੰਦਗੀ ‘ਚ ਕੀ ਕਰਦੀ ਹੈ। ਦੋਵੇਂ ਸਿਰਫ਼ ਸ਼ੋਅ ‘ਚ ਕੰਮ ਕਰ ਚੁੱਕੇ ਹਨ। ”ਕਰਨ ਨੇ ਕਿਹਾ ਕਿ ਅਸੀਂ ਸਿਰਫ਼ ਇੱਕ ਰਿਐਲਟੀ ਸ਼ੋਅ ‘ਚ ਕੰਮ ਕੀਤਾ ਹੈ। ਮੈਨੂੰ ਇਸ ਤੋਂ ਜਿਆਦਾ ਕੁੱਝ ਨਹੀਂ ਪਤਾ। ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਮੈਨੂੰ ਇਸ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਕਿ ਉਹ ਆਪਣੀ ਜ਼ਿੰਦਗੀ ‘ਚ ਕੀ ਕਰਦੀ ਹੈ। ਮੈਂ ਇਸ ਬਾਰੇ ‘ਚ ਹੋਰ ਕੌਮੈਂਟ ਨਹੀਂ ਕਰਨਾ ਚਾਹੁੰਦਾ। ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਤੁਸੀਂ TV ਇੰਡਸਟਰੀ ਨੂੰ ਨਿਸ਼ਾਨਾ ਬਣਾਓਗੇ।”
ਦੱਸ ਦੇਈਏ ਕਿ ਕਰਨ ਪਟੇਲ ਭਾਰਤੀ ਸਿੰਘ ਦੇ ਨਾਲ ਸ਼ੋਅ ਖ਼ਤਰੋਂ ਕੇ ਖਿਲਾੜੀ ਅਤੇ ਖ਼ਤਰਾ ਖ਼ਤਰਾ ਖ਼ਤਰਾ ‘ਚ ਨਜ਼ਰ ਆ ਚੁੱਕਾ ਹੈ। NBC ਨੇ ਭਾਰਤੀ ਸਿੰਘ ਦੇ ਘਰ ਤੋਂ ਇਲਾਵਾ ਪ੍ਰੋਡੈਕਸ਼ਨ ਹਾਊਸ ‘ਤੇ ਵੀ ਛਾਪਾ ਮਾਰਿਆ ਸੀ ਅਤੇ ਦੋਹਾਂ ਥਾਵਾਂ ਤੋਂ ਕਰੀਬ 86.5 ਗ੍ਰਾਮ ਗਾਂਜਾ ਬਰਾਮਦ ਹੋਇਆ ਸੀ ਜਿਸ ਤੋਂ ਬਾਅਦ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਨੂੰ NBC ਨੇ ਸੰਮਨ ਭੇਜਿਆ ਸੀ।
ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਪੁੱਛਗਿੱਛ ਦੌਰਾਨ ਇਸ ਦੀ ਵਰਤੋਂ ਦੀ ਗੱਲ ਵੀ ਸਵੀਕਾਰ ਕੀਤੀ। ਹੁਣ ਭਾਰਤੀ, ਅਤੇ ਉਨ੍ਹਾਂ ਦੇ ਪਤੀ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ 4 ਦਸੰਬਰ ਤੱਕ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।











