ਅੰਮ੍ਰਿਤਾ ਰਾਓ ਦੇ ਘਰ ਪੁੱਤਰ ਨੂੰ ਦਿੱਤਾ ਜਨਮ

Image Courtesy :dnaindia

ਮੁੰਬਈ – ਵਿਆਹ ਤੋਂ ਚਾਰ ਸਾਲ ਬਾਅਦ ਅਦਾਕਾਰਾ ਅੰਮ੍ਰਿਤਾ ਰਾਓ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਅਦਾਕਾਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਮਾਂ ਤੇ ਬੇਟਾ ਦੋਵੇਂ ਹੀ ਸਿਹਤਮੰਤ ਹਨ। ਅੰਮ੍ਰਿਤਾ ਅਤੇ ਉਸ ਦੇ ਪਤੀ ਆਰ. ਜੇ. ਅਨਮੋਲ ਦੇ ਬੁਲਾਰੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਾ ਰਾਓ ਨੇ ਐਤਵਾਰ ਸਵੇਰੇ ਪੁੱਤਰ ਨੂੰ ਜਨਮ ਦਿੱਤਾ। ਅਦਾਕਾਰਾ ਦਾ ਪਤੀ ਔਪਰੇਸ਼ਨ ਥੀਏਟਰ ‘ਚ ਉਨ੍ਹਾਂ ਦੇ ਨਾਲ ਹੀ ਰਿਹਾ ਸੀ। ਦੱਸ ਦਈਏ ਕਿ ਅੰਮ੍ਰਿਤਾ ਰਾਓ ਨੇ ਗਰਭਵਤੀ ਹੋਣ ਦੀ ਗੱਲ ਨੂੰ ਕਾਫ਼ੀ ਸਮੇਂ ਤਕ ਲੁਕਾ ਕੇ ਰੱਖਿਆ ਸੀ। ਜਦੋਂ ਉਸ ਨੂੰ ਇੱਕ ਕਲੀਨਿਕ ਦੇ ਬਾਹਰ ਪਤੀ ਨਾਲ ਦੇਖਿਆ ਗਿਆ ਤਾਂ ਓਦੋਂ ਪ੍ਰਸ਼ੰਸਕਾਂ ਨੂੰ ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗਾ। ਨੌਵੇਂ ਮਹੀਨੇ ‘ਚ ਉਸ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਅੰਮ੍ਰਿਤਾ ਨੇ ਇਸ ਗੱਲ ਨੂੰ ਲੁਕਾ ਕੇ ਰੱਖਣ ਲਈ ਪ੍ਰਸ਼ੰਸਕਾਂ ਤੋਂ ਮੁਆਫ਼ੀ ਵੀ ਮੰਗੀ।