
ਬੌਲੀਵੁਡ ਅਭਿਨੇਤਰੀ ਰਾਧਿਕਾ ਆਪਟੇ ਨੇ ਬੌਲੀਵੁਡ ਤੋਂ ਬਾਅਦ OTT ਪਲੈੱਟਫ਼ੌਰਮ ‘ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ‘ਚ ਰਾਧਿਕਾ ਆਪਟੇ ਨੇ ਆਪਣੇ ਵਿਆਹ ਨੂੰ ਲੈ ਕੇ ਕੁੱਝ ਮਜ਼ਾਕੀਆ ਗੱਲਾਂ ਆਖੀਆਂ ਹਨ। ਦਰਅਸਲ ਰਾਧਿਕਾ ਆਪਟੇ ਦਾ ਕਹਿਣਾ ਹੈ ਕਿ ਉਸ ਨੇ ਲੰਡਨ ਦੇ ਮਿਊਜ਼ੀਸ਼ੀਅਨ ਬੈਨੇਡਿਕਟ ਟੈਲਰਸੀ ਨਾਲ ਵੀਜ਼ੇ ਲਈ ਵਿਆਹ ਕਰਵਾਇਆ ਹੈ। ਹਾਲ ਹੀ ‘ਚ ਰਾਧਿਕਾ ਅਤੇ ਮੈਸੀ ਕਈ ਮੁੱਦਿਆਂ ‘ਤੇ ਇੱਕ-ਦੂਜੇ ਨਾਲ ਗੱਲ ਕਰਦੇ ਦਿਖਾਈ ਦਿੱਤੇ। ਇਸ ਦੌਰਾਨ ਮੈਸੀ ਨੇ ਰਾਧਿਕਾ ਨੂੰ ਅਜਿਹਾ ਸਵਾਲ ਪੁੱਛਿਆ ਜਿਸ ਦਾ ਜਵਾਬ ਰਾਧਿਕਾ ਨੇ ਬਹੁਤ ਹੀ ਮਜ਼ਾਕੀਆ ਢੰਗ ਨਾਲ ਦਿੱਤਾ।
ਰਾਧਿਕਾ ਆਪਟੇ ਦਾ ਵਿਆਹ ਲੰਡਨ ਦੇ ਮਿਊਜ਼ੀਸ਼ੀਅਨ ਬੈਨੇਡਿਕਟ ਟੈਲਰਸੀ ਨਾਲ ਹੋਇਆ ਸੀ ਅਤੇ ਦੋਹੇਂ ਵਿਆਹ ਤੋਂ ਪਹਿਲਾਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ‘ਚ ਸਨ। ਇਸ ਗੱਲਬਾਤ ‘ਚ ਮੈਸੀ ਰਾਧਿਕਾ ਨੂੰ ਪੁੱਛਦੇ ਹਨ ਕਿ ਤੁਹਾਡਾ ਵਿਆਹ ਕਦੋਂ ਹੋਇਆ? ਇਸ ਸਵਾਲ ਦਾ ਜਵਾਬ ਦਿੰਦਿਆਂ ਰਾਧਿਕਾ ਨੇ ਕਿਹਾ ਕਿ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਵਿਆਹ ਕਰਵਾ ਕੇ ਤੁਸੀਂ ਆਸਾਨੀ ਨਾਲ ਵੀਜ਼ਾ ਲੈ ਲੈਂਦੇ ਹੋ। ਉਸ ਨੇ ਅੱਗੇ ਕਿਹਾ ਕਿ ਉਹ ਵਿਆਹ ਦੀ ਸਮਰਥਕ ਨਹੀਂ, ਪਰ ਵੀਜ਼ਾ ਇੱਕ ਵੱਡੀ ਸਮੱਸਿਆ ਹੈ ਅਤੇ ਉਹ ਦੋਵੇਂ ਇਕੱਠੇ ਵੀ ਰਹਿਣਾ ਚਾਹੁੰਦੇ ਸਨ।
ਮੈਸੀ ਨੇ ਰਾਧਿਕਾ ਅੱਗੇ ਇੱਕ ਹੋਰ ਸਵਾਲ ਖੜ੍ਹਾ ਕੀਤਾ ਜਿਸ ‘ਚ ਉਸ ਨੇ ਪੁੱਛਿਆ ਕਿ ਉਹ ਹੁਣ ਕਿਥੇ ਹੈ। ਇਸ ਦੇ ਜਵਾਬ ‘ਚ ਰਾਧਿਕਾ ਨੇ ਕਿਹਾ ਕਿ ਉਹ ਇਸ ਸਮੇਂ ਲੰਡਨ ‘ਚ ਹੈ ਅਤੇ ਉਸ ਨੇ ਫ਼ੈਸਲਾ ਕੀਤਾ ਹੈ ਕਿ ਉਹ ਇਸ ਸਾਲ ਕੰਮ ਨਹੀਂ ਕਰੇਗੀ। ਦੱਸਣਯੋਗ ਹੈ ਕਿ ਰਾਧਿਕਾ ਨੇ ਨਾ ਸਿਰਫ਼ ਬੌਲੀਵੁਡ ਦੇ ਟਾਪ ਦੇ ਨਾਇਕਾਂ ਨਾਲ ਸਗੋਂ ਦੱਖਣੀ ਭਾਰਤ ਦੇ ਸੁਪਰਸਟਾਰ ਰਜਨੀਕਾਂਤ ਨਾਲ ਵੀ ਕੰਮ ਕੀਤਾ ਹੈ।











