ਆਸਟਰੇਲੀਆ ਦੌਰੇ ਲਈ ਪੰਤ T-20 ਅਤੇ ਵਨ ਡੇਅ ‘ਚੋਂ ਬਾਹਰ

Image Courtesy :jagbani(punjabkesari)

ਨਵੀਂ ਦਿੱਲੀ – BCCI ਨੇ ਆਸਟਰੇਲੀਆ ਦੌਰੇ ਲਈ ਭਾਰਤ ਦੀ T-20 ਇੰਟਰਨੈਸ਼ਨਲ, ਵਨ ਡੇਅ ਅਤੇ ਟੈੱਸਟ ਟੀਮ ਦਾ ਐਲਾਨ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਟੀਮ ‘ਚ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਜਗ੍ਹਾ ਨਹੀਂ ਮਿਲੀ। ਮੰਨਿਆ ਜਾ ਰਿਹਾ ਹੈ ਕਿ ਉਹ ਫ਼ਿਟਨੈੱਸ ਟੈਸਟ ਪਾਸ ਨਹੀਂ ਕਰ ਸਕਿਆ। ਬੀਤੇ ਦਿਨੀਂ ਟੀਮ ਇੰਡੀਆ ਦੇ ਫ਼ਿਟਨੈਸ ਟ੍ਰੇਨਰ ਨਿਕ ਵੈੱਬ ਨੇ ਪੰਤ ਨੂੰ ਓਵਰਵੇਟ ਦੱਸਿਆ ਸੀ। T-20 ਟੀਮ ‘ਚ ਸੰਜੂ ਸੈਮਸਨ ਅਤੇ ਵਰੁਣ ਚਕਰਵਰਤੀ ਨੂੰ ਜਗ੍ਹਾ ਮਿਲੀ ਹੈ।

T-20 ਇੰਟਰਨੈਸ਼ਨਲ ਟੀਮ: ਵਿਰਾਟ ਕੋਹਲੀ (ਕਪਤਾਨ), ਸਿਖਰ ਧਵਨ, ਮੰਯਕ ਅਗਰਵਾਲ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਸੰਜੂ ਸੈਮਸਨ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਵਾਈ ਚਹਿਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਾਮੀ, ਨਵਦੀਪ ਸੈਣੀ, ਦੀਪਕ ਚਾਹਰ ਅਤੇ ਵਰੁਣ ਚਕਰਵਰਤੀ।

ਟੈੱਸਟ ਟੀਮ: ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਪ੍ਰਿਥਵੀ ਸ਼ਾਅ, ਕੇਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉੱਪ ਕਪਤਾਨ), ਹਨੂਮਾਨ ਵਿਹਾਰੀ, ਸ਼ੁਭਮਨ ਗਿੱਲ, ਵਿਧੀਮਾਨ ਸਾਹਾ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਾਮੀ, ਉਮੇਸ਼ ਯਾਦਵ, ਨਵਦੀਪ ਸੈਣੀ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਆਰ. ਕੇ. ਅਸ਼ਵਿਨ ਅਤੇ ਮੋਹੰਮਦ ਸਿਰਾਜ।

ਵਨ-ਡੇ ਟੀਮ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਕੇ. ਐੱਲ. ਰਾਹੁਲ (ਉੱਪ ਕਪਤਾਨ ਅਤੇ ਵਿਕਟਕੀਪਰ), ਸ਼੍ਰੇਅਸ ਅਯਾਰ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਾਮੀ, ਨਵਦੀਪ ਸੈਣੀ ਅਤੇ ਸ਼ਾਰਧੁਲ ਠਾਕੁਰ।

ਇੰਨਾ ਹੀ ਨਹੀਂ, ਚਾਰ ਹੋਰ ਵਾਧੂ ਗੇਂਦਬਾਜ਼ ਵੀ ਭਾਰਤੀ ਕ੍ਰਿਕਟ ਟੀਮ ਦੇ ਨਾਲ ਆਉਣਗੇ। ਇਹ ਗੇਂਦਬਾਜ਼ ਹੋਣਗੇ – ਕਮਲੇਸ਼ ਨਾਗਰਕੋਟੀ, ਕਾਰਤਿਕ ਤਿਆਗੀ, ਈਸ਼ਾਨ ਪੋਰੇਲ ਅਤੇ ਟੀ. ਨਟਰਾਜਨ। ਹਾਲਾਂਕਿ, ਇੱਕ ਚਿੰਤਾ ਵਾਲੀ ਖ਼ਬਰ ਇਹ ਵੀ ਹੈ ਕਿ BCCI ਦੀ ਮੈਡੀਕਲ ਟੀਮ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ ਦੀ ਤੰਦਰੁਸਤੀ ‘ਤੇ ਵੀ ਨਜ਼ਰ ਰੱਖ ਰਹੀ ਹੈ।