ਇਸ ਕ੍ਰਿਕਟਰ ਦੀ ਬਾਇਓਪਿਕ ਨਾਲ ਰਾਜਨੀਤੀ ‘ਚ ਭੂਚਾਲ, ਨੇਤਾਵਾਂ ਨੇ ਅਦਾਕਾਰ ਨੂੰ ਫ਼ਿਲਮ ਛੱਡਣ ਦੀ ਕੀਤੀ ਮੰਗ

Image Courtesy :jagbani(punjabkesari)

ਮੁੰਬਈ – ਸ਼੍ਰੀਲੰਕਾਈ ਗੇਂਦਬਾਜ਼ ਮੁਥਈਆ ਮੁਰਲੀਧਰਨ ਦੀ ਬਾਇਓਪਿਕ ‘ਤੇ ਤਮਿਲਨਾਡੂ ‘ਚ ਬਵਾਲ ਹੋ ਗਿਆ ਹੈ। ਸ਼੍ਰੀ ਲੰਕਾ ‘ਚ ਸਿੰਹਲੀਆਂ ਅਤੇ ਤਾਮਿਲਾਂ ਵਿਚਕਾਰ ਦਹਾਕਿਆਂ ਤੋਂ ਚਲੇ ਆ ਰਹੇ ਸੰਘਰਸ਼ ਅਤੇ ਰਾਜਨੀਤੀ ਨੇ 800 ਨਾਮਕ ਇਸ ਫ਼ਿਲਮ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ ਹੈ। ਮੁਰਲੀਧਰਨ ਸ਼੍ਰੀ ਲੰਕਨ ਸਰਕਾਰ ਦਾ ਸਮਰਥਕ ਰਿਹੈ, ਅਜਿਹੇ ‘ਚ ਤਾਮਿਲਨਾਡੂ ਦੇ ਰਾਜਨੀਤਿਕ ਦਲਾਂ ਨੇ ਫ਼ਿਲਮ ‘ਚ ਉਸ ਦਾ ਕਿਰਦਾਰ ਨਿਭਾਉਣ ਜਾ ਰਹੇ ਅਦਾਕਾਰ ਵਿਜੈ ਸੇਤੁਪਤੀ ਨੂੰ ਇਹ ਫ਼ਿਲਮ ਛੱਡਣ ਦੀ ਮੰਗ ਕੀਤੀ ਹੈ।
ਤਾਮਿਲਨਾਡੂ ਦੇ ਨੇਤਾਵਾਂ ਨੇ ਮੁਥਈਆ ਦਾ ਕਿਰਦਾਰ ਨਿਭਾ ਰਹੇ ਅਦਾਕਾਰਾ ਵਿਜੈ ਸੇਤੁਪਤੀ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਫ਼ਿਲਮ 800 ‘ਚ ਮੁਥਈਆ ਦਾ ਕਿਰਦਾਰ ਨਾ ਨਿਭਾਵੇ। ਨਾਲ ਹੀ ਇਹ ਵੀ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦਾ ਅਤੇ ਫ਼ਿਲਮ ਨੂੰ ਕਬੂਲ ਕਰ ਲੈਂਦਾ ਹੈ ਤਾਂ ਉਸ ਨੂੰ ਗ਼ਦਾਰ ਆਖਿਆ ਜਾਵੇਗਾ। ਵਿਜੈ ਤੋਂ ਇਹ ਮੰਗ ਇੱਕ ਨਹੀਂ ਸਗੋਂ ਕਈ ਨੇਤਾਵਾਂ ਨੇ ਕੀਤੀ ਹੈ। ਇਥੋਂ ਤਕ ਕੀ ਤਾਮਿਲ ਫ਼ਿਲਮਾਂ ਦੇ ਪ੍ਰਸਿੱਧ ਨਿਰਦੇਸ਼ਕ ਭਾਰਤੀਰਾਜਾ ਨੇ ਵੀ ਵਿਜੇ ਨੂੰ ਇਸ ਕਿਰਦਾਰ ਨੂੰ ਠੁਕਰਾਉਣ ਲਈ ਕਿਹਾ ਹੈ।
ਹਾਲ ਹੀ ‘ਚ ਵਿਜੈ ਨੇ ਆਪਣੀ ਇੱਕ ਫ਼ਿਲਮ ਦੀ ਆਧਿਕਾਰਿਕ ਘੋਸ਼ਣਾ ਕੀਤੀ ਹੈ। ਫ਼ਿਲਮ ਦਾ ਨਿਰਮਾਣ ਡਾਰ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਹੋ ਰਿਹਾ ਹੈ। ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਦਾਰੀ ਐੱਸ. ਐੱਸ. ਸ਼੍ਰੀਪਤੀ ਨੂੰ ਸੌਂਪੀ ਗਈ ਹੈ। ਵਿਜੈ ਨੇ ਜਦੋਂ ਫ਼ਿਲਮ 800 ਦਾ ਪੋਸਟਰ ਜਾਰੀ ਕੀਤਾ ਤਾਂ ਇਸ ਲਈ ਉਸ ਦੀ ਬਹੁਤ ਤਾਰੀਫ਼ ਹੋਈ, ਪਰ ਓਦੋਂ ਹੀ ਰਾਜਨੇਤਾਵਾਂ ਦੀ ਵੀ ਪਈ ਅਤੇ ਉਨ੍ਹਾਂ ਨੇ ਇਸ ਫ਼ਿਲਮ ਦਾ ਰਾਜਨੀਤੀਕਰਣ ਕਰ ਦਿੱਤਾ। ਫ਼ਿਲਮ ਦੇ ਨਿਰਮਾਤਾ ਇਸ ਗੱਲ ਨੂੰ ਸਾਫ਼ ਕਰ ਚੁੱਕੇ ਹਨ ਕਿ ਇਹ ਫ਼ਿਲਮ ਮੁਥਈਆ ਮੁਰਲੀਧਰਨ ਦੀ ਸ਼ੁਰੂਆਤੀ ਜ਼ਿੰਦਗੀ ਅਤੇ ਖੇਡ ‘ਤੇ ਹੀ ਕੇਂਦਰਿਤ ਰਹੇਗੀ। ਇਸ ਤੋਂ ਇਲਾਵਾ ਇਸ ਫ਼ਿਲਮ ‘ਚ ਕੁੱਝ ਨਹੀਂ ਪਰ ਰਾਜਨੇਤਾਵਾਂ ਨੂੰ ਇਸ ਗੱਲ ‘ਤੇ ਭਰੋਸਾ ਨਹੀਂ ਇਸ ਲਈ ਉਹ ਇਸ ਫ਼ਿਲਮ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ।
ਦੱਸਣਯੋਗ ਹੈ ਕਿ ਤਮਿਲ ਫ਼ਿਲਮ ਨਿਰਦੇਸ਼ਕ ਭਾਰਤੀਰਾਜਾ ਨੇ ਮੁਰਥੀਧਰਨ ਨੂੰ ਗ਼ਦਾਰ ਦੱਸਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੁਰਥੀਧਰਨ ਸ਼੍ਰੀ ਲੰਕਾ ‘ਚ ਰਹਿਣ ਵਾਲੇ ਤਮਿਲਾਂ ਦਾ ਸਮਰਥਨ ਨਹੀਂ ਕਰਦਾ ਇਸ ਲਈ ਮੁਥਈਆ ਦਾ ਕਿਰਦਾਰ ਵਿਜੇ ਨੂੰ ਉਸ ਦੀ ਬਾਇਓਪਿਕ ‘ਚ ਨਹੀਂ ਨਿਭਾਉਣਾ ਚਾਹੀਦਾ।