ਸ਼ਰੀਰ ‘ਚ ਅਚਾਨਕ ਆਏ ਬਦਲਾਅ ਮਾਈਗ੍ਰੇਨ ਦੀ ਨਿਸ਼ਾਨੀ ਵੀ ਹੋ ਸਕਦੇ ਨੇ

Image Courtesy :jagbani(punjabkesari)

ਸਿਰਦਰਦ ਹੋਣਾ ਇੱਕ ਆਮ ਪਰੇਸ਼ਾਨੀ ਹੈ, ਪਰ ਕਈ ਦਿਨਾਂ ਤਕ ਲਗਾਤਾਰ ਇਹ ਸਮੱਸਿਆ ਰਹਿਣ ਦੇ ਪਿੱਛੇ ਦਾ ਕਾਰਨ ਮਾਈਗ੍ਰੇਨ ਹੋ ਸਕਦਾ ਹੈ। ਇਸ ਨਾਲ ਸਿਰ ‘ਚ ਦਰਦ ਦਾ ਅਹਿਸਾਸ ਹੁੰਦਾ ਹੈ। ਇਹ ਦਰਦ ਪੂਰੇ ਸਿਰ ਦੀ ਥਾਂ ਸੱਜੇ ਜਾਂ ਖੱਬੇ ਦੇ ਇੱਕ ਹਿੱਸੇ ‘ਚ ਹੁੰਦਾ ਹੈ। ਇਹ ਇੱਕ ਨਿਊਰੋਲੌਜੀਕਲ ਪਰੇਸ਼ਾਨੀ ਹੈ। ਇਸ ਨਾਲ ਦਿਮਾਗ਼ ‘ਚ ਤੇਜ਼ੀ ਨਾਲ ਖ਼ੂਨ ਦਾ ਵਹਾਅ ਹੁੰਦਾ ਹੈ ਜਿਸ ਕਾਰਨ ਸਿਰ ‘ਚ ਨਾ ਬਰਦਾਸ਼ ਹੋਣ ਵਾਲਾ ਦਰਦ ਹੋਣ ਲੱਗਦਾ ਹੈ। ਇਹ ਦਰਦ ਸਿਰ ਦੇ ਨਾਲ ਕੰਨ ਅਤੇ ਗਰਦਨ ‘ਚ ਵੀ ਹੁੰਦਾ ਹੈ। ਮਾਈਗ੍ਰੇਨ ਦੀ ਸਮੱਸਿਆ ਮਰਦਾਂ ਅਤੇ ਮਹਿਲਾਵਾਂ ‘ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਨੂੰ ਆਪਣੇ ਲਾਈਫ਼ ਸਟਾਈਲ ‘ਚ ਕੁੱਝ ਬਦਲਾਅ ਅਤੇ ਘਰੇਲੂ ਉਪਾਵਾਂ ਨੂੰ ਅਪਨਾ ਕੇ ਠੀਕ ਕੀਤਾ ਜਾ ਸਕਦਾ ਹੈ। ਆਓ ਅਸੀਂ ਤੁਹਾਨੂੰ ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਕੁੱਝ ਘਰੇਲੂ ਉਪਾਵਾਂ ਦੇ ਬਾਰੇ ‘ਚ ਦੱਸਦੇ ਹਾਂ ਪਰ ਇਸ ਤੋਂ ਪਹਿਲਾਂ ਜਾਣਦੇ ਹਾਂ ਇਸ ਦੇ ਹੋਣ ਦੇ ਕਾਰਨ ਅਤੇ ਲੱਛਣਾਂ ਦੇ ਬਾਰੇ …
ਮਾਈਗ੍ਰੇਨ ‘ਚ ਦਿੱਸਣ ਵਾਲੇ ਲੱਛਣ
-ਸਿਰ ਦਾ ਲਗਾਤਾਰ ਤੇਜ਼ੀ ਨਾਲ ਫ਼ੜਫ਼ੜਾਉਣਾ; ਸਵੇਰੇ ਉਠਦੇ ਦੀ ਸਿਰ ‘ਤੇ ਭਾਰੀਪਨ ਅਤੇ ਤੇਜ਼ ਦਰਦ ਮਹਿਸੂਸ ਹੋਣਾ; ਉਲਟੀ ਆਉਣਾ; ਸਿਰ ਦੇ ਇੱਕ ਹੀ ਹਿੱਸੇ ‘ਚ ਲਗਾਤਾਰ ਦਰਦ ਰਹਿਣਾ; ਅੱਖਾਂ ‘ਚ ਦਰਦ ਅਤੇ ਭਾਰੀਪਨ ਮਹਿਸੂਸ ਹੋਣਾ; ਤੇਜ਼ ਰੌਸ਼ਨੀ ਅਤੇ ਆਵਾਜ਼ ਤੋਂ ਪਰੇਸ਼ਾਨੀ ਹੋਣੀ; ਦਿਨ ਦੇ ਸਮੇਂ ਵੀ ਉਬਾਸੀਆਂ ਆਉਣਾ; ਅਚਾਨਕ ਤੋਂ ਕਦੇ ਖ਼ੁਸ਼ੀ ਅਤੇ ਕਦੇ ਉਦਾਸੀ ਛਾ ਜਾਣਾ; ਚੰਗੀ ਤਰ੍ਹਾਂ ਨੀਂਦ ਨਾ ਆਉਣਾ; ਬਾਰ-ਬਾਰ ਪੇਸ਼ਾਬ ਆਉਣਾ, ਆਦਿ।
ਮਾਈਗ੍ਰੇਨ ਹੋਣ ਦਾ ਕਾਰਨ
ਵਾਤਾਵਰਣ ‘ਚ ਬਦਲਾਅ ਹੋਣਾ; ਹਾਰਮੋਨ ‘ਚ ਬਦਲਾਅ ਆਉਣਾ; ਜ਼ਿਆਦਾ ਚਿੰਤਾ ਕਾਰਨ ਤਨਾਅ ‘ਚ ਆਉਣਾ; ਸ਼ਰਾਬ ਅਤੇ ਸਿਗਰੇਟ ਦੀ ਵਰਤੋਂ ਕਰਨੀ; ਭਾਰੀ ਮਾਤਰਾ ‘ਚ ਚਾਹ ਅਤੇ ਕੌਫ਼ੀ ਦੀ ਵਰਤੋਂ ਕਰਨੀ, ਆਦਿ।
ਮਾਈਗ੍ਰੇਨ ਤੋਂ ਬਚਾਅ ਦੇ ਤਰੀਕੇ
ਪੌਸ਼ਟਿਕ ਅਤੇ ਸੰਤੁਲਿਤ ਚੀਜ਼ਾਂ ਦੀ ਵਰਤੋਂ ਕਰੋ; 7-8 ਘੰਟਿਆਂ ਦੀ ਪੂਰੀ ਨੀਂਦ ਲੈਣੀ ਜ਼ਰੂਰੀ; ਸਵੇਰੇ ਅਤੇ ਸ਼ਾਮ ਦੇ ਸਮੇਂ ਕਰੀਬ 30 ਮਿੰਟ ਯੋਗ ਅਤੇ ਕਸਰਤ ਕਰੋ; ਸੌਣ ਤੋਂ ਪਹਿਲਾਂ ਖੁੱਲ੍ਹੀ ਹਵਾ ‘ਚ 15 ਮਿੰਟ ਸੈਰ ਕਰੋ; ਫ਼ਾਸਟ ਫ਼ੂਡ ਤੋਂ ਪਰਹੇਜ਼ ਕਰੋ, ਆਦਿ।
ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਕੰਮ ਆਉਣਗੇ ਇਹ ਦੇਸੀ ਉਪਾਅ
ਰੋਜ਼ ਸਵੇਰੇ ਖ਼ਾਲੀ ਪੇਟ 10 ਤੋਂ 12 ਭਿੱਜੇ ਹੋਏ ਬਾਦਾਮ ਖਾਓ। ਦਿਨ ‘ਚ ਦੋ ਵਾਰ ਅੰਗੂਰਾਂ ਦਾ ਰਸ ਪੀਓ। ਗਾਂ ਦੇ ਦੇਸੀ ਘਿਓ ਦੀਆਂ 2-3 ਬੂੰਦਾਂ ਸਵੇਰੇ-ਸ਼ਾਮ ਨੱਕ ‘ਚ ਰੂੰ ਦੀ ਮਦਦ ਨਾਲ ਪਾਓ। ਗੋਭੀ ਨੂੰ ਮਿਕਸੀ ‘ਚ ਪੀਸ ਕੇ ਤਿਆਰ ਪੇਸਟ ਨੂੰ ਸੂਤੀ ਕੱਪੜੇ ‘ਚ ਰੱਖ ਕੇ ਮੱਥੇ ‘ਤੇ ਬੰਨ੍ਹੋ। ਨਾਲ ਹੀ ਪੇਸਟ ਸੁੱਕਣ ‘ਤੇ ਤੁਰੰਤ ਨਵਾਂ ਪੇਸਟ ਬਣਾ ਕੇ ਪੱਟੀ ਬੰਨ੍ਹੋ। ਇਸ ਨਾਲ ਸਿਰਦਰਦ ਤੋਂ ਰਾਹਤ ਮਿਲੇਗੀ। ਨਿੰਬੂ ਦੇ ਛਿਲਕੇ ਦਾ ਪੇਸਟ ਤਿਆਰ ਕਰਕੇ ਮੱਥੇ ‘ਤੇ ਬੰਨਣ ਨਾਲ ਵੀ ਸਿਰਦਰਦ ਤੋਂ ਆਰਾਮ ਮਿਲਦਾ ਹੈ। ਹਰੀਆਂ ਸਬਜ਼ੀਆਂ ਅਤੇ ਫ਼ਲਾਂ ਦੀ ਜ਼ਿਆਦਾ ਵਰਤੋਂ ਕਰੋ। ਬਰਾਬਰ ਮਾਤਰਾ ‘ਚ ਗਾਜਰ ਅਤੇ ਪਾਲਕ ਦਾ ਜੂਸ ਮਿਕਸ ਕਰ ਕੇ ਪੀਓ। ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਉਸ ‘ਚ ਇੱਕ ਚਮਚ ਸ਼ਹਿਦ ਮਿਕਸ ਕਰ ਕੇ ਖਾਣੇ ਤੋਂ ਪਹਿਲਾਂ ਜਾਂ ਖਾਣੇ ਤੋਂ ਬਾਅਦ ਵਰਤੋਂ ਕਰੋ।
ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛ੍ਹਾਈਆਂ ਤੋਂ ਛੁਟਕਾਰਾ ਪਾਉਣ ਲਈ ਜੜ੍ਹੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।
ਮਾਈਗ੍ਰੇਨ ਦੂਰ ਕਰੇਗਾ ਹਲਦੀ ਵਾਲਾ ਦੁੱਧ
ਹਲਦੀ ਵਾਲਾ ਦੁੱਧ ਸਿਹਤ ਲਈ ਬਹੁਤ ਲਾਭਕਾਰੀ ਹੈ। ਹਮੇਸ਼ਾ ਘਰੇਲੂ ਨੁਸਖ਼ਿਆਂ ਦੇ ਤੌਰ ‘ਤੇ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਸੱਟ ਅਤੇ ਦਰਦ ਦੇ ਨਾਲ ਸਰਦੀ-ਖ਼ਾਂਸੀ ‘ਚ ਵੀ ਘਰ ਦੇ ਵੱਡੇ ਬੂਜ਼ੁਰਗ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਹਲਦੀ ਵਾਲਾ ਦੁੱਧ ਪੀਣ ਦੇ ਕੁੱਝ ਅਜਿਹੇ ਫ਼ਾਇਦੇ ਦੱਸਦੇ ਹਾਂ ਜਿਸ ਨਾਲ ਤੁਸੀਂ ਵੀ ਇਸ ਦੀ ਵਰਤੋਂ ਨਾਲ ਸ਼ਰੀਰ ਦੀਆਂ ਕਈ ਬੀਮਾਰੀਆਂ ਦੂਰ ਕਰ ਸਕਦੇ ਹੋ।
ਦੁੱਧ ਅਤੇ ਹਲਦੀ ਦੇ ਗੁਣ: ਦੁੱਧ ‘ਚ ਕੈਲਸ਼ੀਅਮ, ਆਇਰਨ, ਪ੍ਰੋਟੀਨ ਅਤੇ ਵਾਇਟਾਮਿਨ ਹੁੰਦਾ ਹੈ। ਇਸ ਕਰ ਕੇ ਦੁੱਧ ਨੂੰ ਪੂਰਨ ਆਹਾਰ ਵੀ ਕਿਹਾ ਜਾਂਦਾ ਹੈ। ਇੱਕ ਸਿਹਤਮੰਦ ਵਿਅਕਤੀ ਨੂੰ ਦਿਨ ਭਰ ‘ਚ 500 ਤੋਂ ਹਜ਼ਾਰ ਮਿਲੀਗ੍ਰਾਮ ਕਰਕਿਊਮਿਨ ਦੀ ਲੋੜ ਹੁੰਦੀ ਹੈ। ਇੱਕ ਚੱਮਚ ਹਲਦੀ ‘ਚ ਲਗਭਗ 200 ਮਿਲੀਗ੍ਰਾਮ ਕਰਕਿਊਮਿਨ ਹੁੰਦੀ ਹੈ ਅਤੇ ਇਸ ਲਈ ਦਿਨ ਭਰ ‘ਚ ਚਾਰ ਜਾਂ ਪੰਜ ਚਮਚ ਹਲਦੀ ਲੈ ਸਕਦੇ ਹੋ।
ਹੱਡੀਆਂ ਦਾ ਦਰਦ ਹੋਵੇਗਾ ਦੂਰ: ਜੇਕਰ ਤੁਹਾਡੀਆਂ ਹੱਡੀਆਂ ‘ਚ ਦਰਦ ਰਹਿੰਦਾ ਹੈ ਤਾਂ ਹਲਦੀ ਵਾਲਾ ਦੁੱਧ ਤੁਹਾਨੂੰ ਫ਼ਾਇਦਾ ਪਹੁੰਚਾਉਂਦਾ ਹੈ। 1 ਗਿਲਾਸ ਗਰਮ ਦੁੱਧ ‘ਚ ਦੋ ਚੁਟਕੀ ਹਲਦੀ ਪਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾਂ ਦਾ ਦਰਦ ਦੂਰ ਹੁੰਦਾ ਹੈ। ਉੱਧਰ ਇਸ ਦੀ ਵਰਤੋਂ ਆਰਥਰਾਈਟਿਸ ਦੀ ਬੀਮਾਰੀ ਤੋਂ ਵੀ ਬਚਾਉਂਦੀ ਹੈ।
ਪਾਚਨ ਕਿਰਿਆ ਨੂੰ ਰੱਖੇ ਠੀਕ: ਹਲਦੀ ‘ਚ ਐਂਟੀ-ਔਕਸੀਡੈਂਟ ਗੁਣ ਹੁੰਦੇ ਹਨ ਜਿਨ੍ਹਾਂ ਨਾਲ ਸ਼ਰੀਰ ਦੇ ਸਾਰੇ ਜ਼ਹਿਰੀਲੇ ਟੌਕਸਿਨਜ਼ ਬਾਹਰ ਨਿਕਲ ਜਾਂਦੇ ਹਨ ਅਤੇ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਜੇਕਰ ਤੁਸੀਂ ਪੇਟ ਦੀਆਂ ਸਮੱਸਿਆ ਨਾਲ ਲੜ ਰਹੇ ਹੋ ਤਾਂ ਹਲਦੀ ਵਾਲਾ ਦੁੱਧ ਤੁਹਾਨੂੰ ਇਸ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਥਕਾਵਟ ਕਰੇ ਦੂਰ: ਜੇਕਰ ਤੁਹਾਨੂੰ ਥਕਾਵਟ ਹੋ ਰਹੀ ਹੈ ਤਾਂ ਫ਼ਿਰ ਰੋਗ ਪ੍ਰਤੀਰੋਧਕ ਸਮਰਥਾ ਘੱਟ ਹੋ ਗਈ ਹੈ ਤਾਂ ਵੀ ਹਲਦੀ ਵਾਲਾ ਦੁੱਧ ਬਹੁਤ ਫ਼ਾਇਦੇਮੰਦ ਹੈ। ਦਰਅਸਲ ਦੁੱਧ ਦੇ ਨਾਲ ਹਲਦੀ ‘ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ ਜਿਸ ਨਾਲ ਥਕਾਵਟ ਅਤੇ ਤਨਾਅ ਦੂਰ ਹੁੰਦਾ ਹੈ।
ਸਕਿਨ ਲਈ ਵੀ ਫ਼ਾਇਦੇਮੰਦ: ਸਕਿਨ ਲਈ ਵੀ ਹਲਦੀ ਵਾਲਾ ਦੁੱਧ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਕਿਨ ‘ਚ ਨਿਖਾਰ ਆਉਂਦਾ ਹੈ। ਹਲਦੀ ‘ਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਕਿ ਸਕਿਨ ਨਾਲ ਸੰਬੰਧਤ ਬੀਮਾਰੀਆਂ ਖਾਰਸ਼ ਅਤੇ ਮੁਹਾਂਸਿਆਂ ‘ਚ ਲਾਭਕਾਰੀ ਹੁੰਦੀ ਹੈ। ਜੇਕਰ ਤੁਸੀਂ ਸਕਿਨ ਦੇ ਮੁਹਾਂਸਿਆਂ ਅਤੇ ਖਾਰਸ਼ ਤੋਂ ਬੱਚਣਾ ਚਾਹੁੰਦੇ ਹੋ ਤਾਂ ਹਲਦੀ ਵਾਲਾ ਦੁੱਧ ਸਭ ਤੋਂ ਵਧੀਆ ਉਪਾਅ ਹੈ।
ਚੰਗੀ ਨੀਂਦ ਦਿਵਾਉਣ ‘ਚ ਮਦਦਗਾਰ: ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਅਤੇ ਤਨਾਅ ਰਹਿੰਦਾ ਹੈ ਤਾਂ ਹਲਦੀ ਵਾਲਾ ਦੁੱਧ ਜ਼ਰੂਰ ਪੀਓ। ਇਹ ਤਨਾਅ ਤੋਂ ਛੁਟਕਾਰਾ ਦਿਵਾਉਣ ‘ਚ ਵੀ ਮਦਦਗਾਰ ਹੈ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ। ਇਸ ‘ਚ ਮੌਜੂਦ ਅਮੀਨੋ ਐਸਿਡ ਚੰਗੀ ਨੀਂਦ ਦਿਵਾਉਣ ‘ਚ ਮਦਦ ਕਰਦਾ ਹੈ।
ਐਜ਼ਮਾ ਅਤੇ ਕੌਫ਼ ਦੀ ਸਮੱਸਿਆ: ਹਲਦੀ ਐਂਟੀ ਮਾਈਕ੍ਰੋਬੀਅਲ ਹੈ ਇਸ ਲਈ ਇਸ ਨੂੰ ਗਰਮ ਦੁੱਧ ਦੇ ਨਾਲ ਲੈਣ ਨਾਲ ਦਮਾ, ਬ੍ਰੋਂਕਾਈਟਿਸ, ਫ਼ੇਫ਼ੜਿਆਂ ‘ਚ ਕਫ਼ ਅਤੇ ਸਾਈਨਸ ਵਰਗੀਆਂ ਸਮੱਸਿਆ ਤੋਂ ਆਰਾਮ ਮਿਲ ਸਕਦਾ ਹੈ ਅਤੇ ਵਾਇਰਲ ਇੰਫ਼ੈਕਸ਼ਨਾਂ ਨਾਲ ਲੜਨ ‘ਚ ਮਦਦਗਾਰ ਹੈ।
ਭਾਰ ਘਟਾਉਣ ‘ਚ ਫ਼ਾਇਦੇਮੰਦ: ਹਲਦੀ ‘ਚ ਥਰਮੋਜੈਨਿਕ ਪ੍ਰੋਪਟੀਜ਼ ਹੁੰਦੀ ਹੈ ਜੋ ਕਿ ਤੁਹਾਡਾ ਮਗੇਬਲਿਜ਼ਮ ਤੇਜ਼ ਕਰਦੀ ਹੈ। ਇਸ ਨਾਲ ਤੁਹਾਨੂੰ ਕੈਲੋਰੀਜ਼ ਜ਼ਲਦੀ ਬਰਨ ਹੋ ਜਾਂਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਭਾਰ ਘੱਟ ਕਰਨ ਤੋਂ ਬਾਅਦ ਉਹ ਫ਼ਿਰ ਤੇਜ਼ੀ ਨਾਲ ਵਧੇ ਤਾਂ ਪ੍ਰੋਟੀਨ ਬਿਹਤਰ ਸਾਰਸ ਹੈ। ਦੁੱਧ ‘ਚ ਪ੍ਰੋਟੀਨ ਅਤੇ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ। ਹਲਦੀ ‘ਚ ਡਾਇਟਰੀ ਫ਼ਾਈਬਰ ਹੁੰਦਾ ਹੈ ਜੋ ਭਾਰ ਵਧਣ ਨਹੀਂ ਦਿੰਦਾ ਅਤੇ ਫ਼ੈਟ ਘੱਟ ਕਰਦਾ ਹੈ।
ਸੱਟ ਦੀ ਦਰਦ ਤੋਂ ਦਿਵਾਏ ਛੁਟਕਾਰਾ: ਖ਼ੂਨ ਦੇ ਰਿਸਾਵ ਨੂੰ ਰੋਕਣ ਜਾਂ ਸੱਟ ਨੂੰ ਠੀਕ ਕਰਨ ਲਈ ਹਲਦੀ ਦੀ ਆਮ ਤੌਰ ‘ਤੇ ਵਰਤੋਂ ਹੁੰਦੀ ਹੈ, ਪਰ ਹੱਥਾਂ-ਪੈਰਾਂ ‘ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਵੀ ਹਲਦੀ ਵਾਲਾ ਦੁੱਧ ਫ਼ਾਇਦੇਮੰਦ ਹੈ। ਇਸ ਦੇ ਐਂਟੀਸੈਪਟਿਕ ਗੁਣ ਹੁੰਦੇ ਹਨ ਅਤੇ ਦੁੱਧ ‘ਚ ਮੌਜੂਦ ਕੈਲਸ਼ੀਅਮ ਦੀ ਵਰਤੋਂ ‘ਚ ਇਸ ਨਾਲ ਬੇਹੱਦ ਫ਼ਾਇਦਾ ਹੁੰਦਾ ਹੈ।
ਮਾਈਗ੍ਰੇਨ ਦੇ ਦਰਦ ਤੋਂ ਰਾਹਤ: ਜੇਕਰ ਤੁਹਾਨੂੰ ਮਾਈਗ੍ਰੇਨ ਦਾ ਦਰਦ ਹੋ ਰਿਹਾ ਹੈ ਤਾਂ ਹਲਦੀ ਵਾਲਾ ਦੁੱਧ ਪੀਓ। ਹਲਦੀ ਵਾਲਾ ਦੁੱਧ ਖ਼ੂਨ ਨੂੰ ਪਤਲਾ ਕਰ ਕੇ ਖ਼ੂਨ ਦੇ ਦੌਰੇ ਨੂੰ ਬਿਹਤਰ ਬਣਾਉਂਦਾ ਹੈ ਜਿਸ ਨਾਲ ਮਾਈਗ੍ਰੇਨ ਅਤੇ ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਜੋੜਾਂ ‘ਚ ਦਰਦ: ਜੇਕਰ ਤੁਸੀਂ ਗਠੀਏ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਹਲਦੀ ਵਾਲਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੋਵੇਗਾ। ਇਸ ਤੋਂ ਇਲਾਵਾ ਹਲਦੀ ਵਾਲਾ ਦੁੱਧ ਮਾਸਪੇਸ਼ੀਆਂ ਦੀ ਸੋਜ, ਜੋੜਾਂ ‘ਚ ਦਰਜ ਜਾਂ ਕਿਸੇ ਹੋਰ ਸ਼ਰੀਰ ਦੇ ਦਰਦ ਨੂੰ ਵੀ ਦੂਰ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਦੁੱਧ ‘ਚ ਗੁੜ, ਸ਼ਹਿਦ ਜਾਂ ਇਲਾਇਚੀ ਮਿਲਾ ਕੇ ਵੀ ਪੀ ਸਕਦੇ ਹੋ।
ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛ੍ਹਾਈਆਂ ਤੋਂ ਛੁਟਕਾਰਾ ਪਾਉਣ ਲਈ ਜੜ੍ਹੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।