
ਇਸ ਸਮੇਂ ਦਰਸ਼ਕਾਂ ਦੇ ਦਿਲਾਂ ‘ਚ ਰਾਜ਼ ਕਰ ਰਹੀ ਸਰਗੁਣ ਮਹਿਤਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। TV ਸੀਰੀਅਲ ਤੋਂ ਪੰਜਾਬੀ ਫ਼ਿਲਮਾਂ ਦੀ ਚਰਚਿਤ ਅਦਾਕਾਰਾ ਬਣੀ ਸਰਗੁਣ ਮਹਿਤਾ ਦਾ ਹੁਣ ਤਕ ਦਾ ਸਫ਼ਰ ਕਾਫ਼ੀ ਦਿਲਚਸਪ ਹੈ। ਖ਼ੂਬਸੁਰਤ ਸ਼ਹਿਰ ਚੰਡੀਗੜ੍ਹ ਦੀ ਰਹਿਣ ਵਾਲੀ ਸਰਗੁਣ ਮਹਿਤਾ ਨੇ TV ਜਗਤ ‘ਚ ਵੀ ਆਪਣੀ ਖ਼ਾਸ ਪਹਿਚਾਣ ਬਣਾਈ ਹੈ। ਪਿਤਾ ਹਰੀਸ਼ ਮਹਿਤਾ ਅਤੇ ਮਾਤਾ ਅਰਾਧਨਾ ਦੇ ਘਰ ਜਨਮੀਂ ਸਰਗੁਣ ਨੇ B. Com. ਦੀ ਪੜਾਈ ਕੀਤੀ ਹੈ।
ਸਾਲ 2009 ‘ਚ ਸਰਗੁਣ ਦੀ ਪੜਾਈ ਖ਼ਤਮ ਹੋਣ ਹੀ ਵਾਲੀ ਸੀ ਕਿ ਉਸ ਨੂੰ ਇੱਕ TV ਸ਼ੋਅ ਦੀ ਪੇਸ਼ਕਸ਼ ਆ ਗਈ ਅਤੇ ਸਰਗੁਣ ਨੇ ਮੁੰਬਈ ਵੱਲ ਰੁਖ਼ ਕਰ ਲਿਆ। ਸਰਗੁਣ ਮਹਿਤਾ ਨੇ ਹੁਣ ਤਕ ਕਰੋਲ ਬਾਗ਼ (ZTV), ਆਪਨੋਂ ਕੇ ਲਿਏ ਗੀਤਾ ਕਾ ਧਰਮਯੁੱਧ (ZTV) ਤੇਰੀ ਮੇਰੀ ਲਵ ਸਟੋਰੀ (ਸਟਾਰ ਪਲੱਸ), ਹਮਨੇ ਲੀ ਹੈ ਸ਼ਪਤ (ਲਾਈਫ਼ OK), ਫੁਲਵਾ (ਕਲਰਜ਼), ਕ੍ਰਾਈਮ ਪੈਟਰੋਲ (ਸੋਨੀ TV), ਨੱਚ ਬਲੀਏ (ਸਟਾਰ ਪਲੱਸ) ‘ਚ ਕੰਮ ਕੀਤਾ ਅਤੇ ਬੂਗੀ-ਵੂਗੀ ਨੂੰ ਬਤੌਰ ਐਂਕਰ ਹੋਸਟ ਕੀਤਾ।
ਉਸ ਤੋਂ ਬਾਅਦ ਸਾਲ 2015 ‘ਚ ਸਰਗੁਣ ਮਹਿਤਾ ਦੀ ਪੌਲੀਵੁੱਡ ‘ਚ ਫ਼ਿਲਮ ਅੰਗਰੇਜ਼ ਨਾਲ ਐਂਟਰੀ ਮਾਰੀ। ਸਰਗੁਣ ਦੀ ਇਹ ਫ਼ਿਲਮ ਇੰਨੇ ਹਿੱਟ ਹੋਈ ਕਿ ਉਹ ਟੌਪ ਦੀਆਂ ਨਾਇਕਾਵਾਂ ‘ਚ ਗਿਣੀ ਜਾਣ ਲੱਗ ਪਈ। ਸਰਗੁਣ ਨੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ।
ਲਵ ਪੰਜਾਬ, ਜਿੰਦੂਆ, ਲਾਹੌਰੀਏ, ਕਿਸਮਤ, ਕਾਲਾ ਸ਼ਾਹ ਕਾਲਾ, ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ, ਸੁੱਰਖੀ ਬਿੰਦੀ ਅਤੇ ਝੱਲੇ ਸਰਗੁਣ ਦੀਆਂ ਹੁਣ ਤਕ ਦੀਆਂ ਚਰਚਿਤ ਫ਼ਿਲਮਾਂ ਹਨ।
ਪੰਜਾਬੀ ਸਿਨੇਮਾ ਨੂੰ ਹਿੱਟ ਫ਼ਿਲਮਾਂ ਦੇਣ ਵਾਲੀ ਸਰਗੁਣ ਨੇ ਲਗਾਤਾਰ ਚਾਰ ਵਾਰ ਬੈੱਸਟ ਅਦਾਕਾਰਾ ਦੇ ਐਵਾਰਡ ਵੀ ਜਿੱਤੇ ਹਨ। ਸਰਗੁਣ ਮਹਿਤਾ ਦੀ ਖ਼ਾਸੀਅਤ ਇਹ ਹੈ ਕਿ ਉਹ ਫ਼ਿਲਮ ਦੇ ਹਿਸਾਬ ਨਾਲ ਆਪਣੇ-ਆਪ ਨੂੰ ਉਸ ਕਿਰਦਾਰ ‘ਚ ਢਾਲ ਲੈਂਦੀ ਹੈ। ਸਰਗੁਣ ਮਹਿਤਾ ਨੇ ਬਤੌਰ ਨਿਰਮਾਤਾ ਵੀ ਫ਼ਿਲਮਾਂ ਨੂੰ ਪ੍ਰੋਡਿਊਸ ਕੀਤੀਆਂ ਹਨ। ਸੋਹਰਿਆ ਦਾ ਪਿੰਡ ਆ ਗਿਆ, ਸ਼ੌਕਣ-ਸ਼ੌਕਣੇ ‘ਤੇ ਕਿਸਮਤ-2 ਸਰਗੁਣ ਮਹਿਤਾ ਦੀਆਂ ਆਉਣ ਵਾਲਿਆਂ ਫ਼ਿਲਮਾਂ ਹਨ।











