ਕਈ ਬੀਮਾਰੀਆਂ ਤੋਂ ਬਚਾਏ ਆਂਵਲੇ ਦਾ ਮੁਰਬਾ

Image Courtesy :jagbani(punjabkesar)

ਆਂਵਲੇ ਦਾ ਮੁਰੱਬਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸ਼ਰੀਰ ਨੂੰ ਤੰਦਰੁਸਤ ਰੱਖਣ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਇਸ ਦਾ ਸੇਵਨ ਕਰਨਾ ਬਹੁਤ ਜ਼ਰੂਰ ਹੈ। ਆਂਵਲੇ ‘ਚ ਵਾਇਟਾਮਿਨ-C ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਇਸ ਤਰ੍ਹਾਂ ਦਾ ਫ਼ਲ ਹੈ ਜਿਸ ਨੂੰ ਧੁੱਪੇ ਸੁਕਾਉਣ ਨਾਲ ਗੁਣਾਂ ‘ਚ ਕੋਈ ਕਮੀ ਨਹੀਂ ਆਉਂਦੀ। ਆਂਵਲੇ ਨੂੰ ਸੁੱਕਾ ਕੱਚਾ ਜਾਂ ਫ਼ਿਰ ਮੁਰੱਬੇ ਦੇ ਰੂਪ ‘ਚ ਵੀ ਖਾਧਾ ਜਾ ਸਕਦਾ ਹੈ। ਇਸ ‘ਚ ਵਾਇਟਾਮਿਨ- C, E, ਆਇਰਨ, ਕੈਲਸ਼ੀਅਮ, ਮੈਗਨੀਜ਼ੀਅਮ ਅਤੇ ਫ਼ਾਈਬਰ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਰੋਜ਼ਾਨਾਂ 1 ਤੋਂ 2 ਪੀਸ ਆਂਵਲੇ ਦੇ ਮੁਰੱਬੇ ਦੇ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਇਹ ਖ਼ੂਨ, ਅੱਖਾਂ ਦੀ ਰੋਸ਼ਨੀ ਅਤੇ ਇਮਿਊਨੀਟੀ ਦਾ ਵਿਕਾਸ ਕਰਨ ਵਿੱਚ ਮਦਦ ਕਰਦਾ ਹੈ। ਇਹ ਵਾਲਾਂ ਨਾਲ ਜੁੜੀ ਸੱਮਸਿਆਵਾਂ ਨੂੰ ਵੀ ਦੂਰ ਕਰਦਾ ਹੈ।
ਆਂਵਲਾ ਦਾ ਮੁਰੱਬਾ ਖਾਣ ਨਾਲ ਹੋਣ ਵਾਲੇ ਫ਼ਾਇਦੇ …
ਚਮੜੀ ਲਈ ਫ਼ਾਇਦੇਮੰਦ – ਲੋਕ ਆਪਣੀ ਚਮੜੀ ਨੂੰ ਸੁੰਦਰ ਅਤੇ ਚਮਕਦਾਰ ਬਣਾਉਣ ਲਈ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਜੇਕਰ ਰੋਜ਼ਾਨਾ 1 ਜਾਂ 2 ਆਂਵਲੇ ਦੇ ਮੁਰੱਬਿਆਂ ਦਾ ਸੇਵਨ ਕੀਤਾ ਜਾਵੇ ਤਾਂ ਚਮੜੀ ਚਮਕਦਾਰ ਅਤੇ ਸੁੰਦਰ ਹੋ ਜਾਂਦੀ ਹੈ।
ਆਇਰਨ ਦੀ ਕਮੀ – ਮਹਿਲਾਵਾਂ ‘ਚ ਆਇਰਨ ਦੀ ਕਮੀ ਬਹੁਤ ਪਾਈ ਜਾਂਦੀ ਹੈ। ਇਸੇ ਲਈ ਔਰਤਾਂ ਨੂੰ ਆਂਵਲੇ ਦੇ ਮੁਰੱਬੇ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਸ਼ਰੀਰ ‘ਚ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ।
ਖ਼ੂਨ ਦੀ ਕਮੀ – ਸ਼ਰੀਰ ‘ਚ ਖ਼ੂਨ ਦੀ ਕਮੀ ਨੂੰ ਦੂਰ ਕਰਨ ਲਈ ਆਂਵਲੇ ਦਾ ਮੁਰੱਬਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ‘ਚ ਖ਼ੂਨ ਦੀ ਕਮੀ ਹੁੰਦੀ ਹੈ ਉਨ੍ਹਾਂ ਲਈ ਆਂਵਲੇ ਦਾ ਮੁਰੱਬਾ ਬਹੁਤ ਵਧੀਆ ਹੈ।
ਪੇਟ ਦੀਆਂ ਸਮੱਸਿਆਵਾਂ – ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਆਂਵਲੇ ਦੇ ਮੁਰੱਬੇ ਦਾ ਸੇਵਨ ਕਰੋ। ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਹ ਮੁਰੱਬਾ ਜਿਗਰ ਲਈ ਬਹੁਤ ਫ਼ਾਇਦੇਮੰਦ ਹੈ। ਬਦਹਜ਼ਮੀ ਅਤੇ ਪੇਟ ਦਾ ਭਾਰੀਪਨ ਮਹਿਸੂਸ ਹੋਣ ‘ਤੇ ਰੋਜ਼ਾਨਾ ਆਂਵਲੇ ਦੇ ਮੁਰੱਬੇ ਦਾ ਸੇਵਨ ਕਰੋ।
ਮੁਹਾਂਸੇ ਅਤੇ ਦਾਗ਼ ਧੱਬੇ – ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਚਿਹਰੇ ‘ਤੇ ਮੁਹਾਂਸੇ ਅਤੇ ਦਾਗ ਧੱਬੇ ਹਨ। ਦਾਗ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਉਹ ਕਈ ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕਰਦੇ ਹਨ ਜਿਸ ਦੇ ਬਾਵਜੂਦ ਵੀ ਇਹ ਠੀਕ ਨਹੀਂ ਹੁੰਦੇ। ਅਜਿਹੇ ਲੋਕਾਂ ਨੂੰ ਆਂਵਲੇ ਦਾ ਮੁਰੱਬਾ ਖਾਣਾ ਚਾਹੀਦਾ ਹੈ ਜਿਸ ਨਾਲ ਮੁਹਾਂਸਿਆਂ ਅਤੇ ਦਾਗ਼ ਧੱਬਿਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਜੋੜਾਂ ਦੇ ਦਰਦ – ਗਠੀਆ ਅਤੇ ਸੋਜ ਦਾ ਇਲਾਜ ਕਰਨ ਲਈ ਆਂਵਲੇ ਦੇ ਮੁਰੱਬੇ ਦਾ ਉਪਯੋਗ ਕੀਤਾ ਜਾ ਸਕਦਾ ਹੈ। ਇਹ ਗੋਡਿਆਂ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ। ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਆਂਵਲੇ ਦੇ ਮੁਰੱਬੇ ਨੂੰ ਦਿਨ ‘ਚ ਦੋ ਵਾਰ ਖਾ ਸਕਦੇ ਹੋ।
ਰੋਗ ਪ੍ਰਤੀਰੋਧਕ ਸ਼ਮਤਾ ਵਧਾਵੇ – ਆਂਵਲੇ ਦਾ ਮੁਰੱਬਾ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਣ ਲਈ ਸਹਾਇਕ ਹੁੰਦਾ ਹੈ। ਇਸ ‘ਚ ਵਾਇਟਾਮਿਨ-C ਕਾਫ਼ੀ ਮਾਤਰਾ ‘ਚ ਹੁੰਦਾ ਹੈ। ਇਸ ‘ਚ ਐਂਟੀਔਕਸੀਡੈਂਟ ਗੁਣ ਵੀ ਹੁੰਦੇ ਹਨ ਜੋ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਣ ਲਈ ਫ਼ਾਇਦੇਮੰਦ ਹਨ।
ਗਰਭ ਅਵਸਥਾ ‘ਚ ਫ਼ਾਇਦੇਮੰਦ – ਗਰਭ ਅਵਸਥਾ ‘ਚ ਆਂਵਲੇ ਦੇ ਮੁਰੱਬੇ ਦਾ ਸੇਵਨ ਕੀਤਾ ਜਾਵੇ ਤਾਂ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਠੀਕ ਰਹਿੰਦੀ ਹੈ। ਗਰਭ ਅਵਸਥਾ ‘ਚ ਹਾਰਮੋਨ ਪਰਿਵਰਤਨ ਹੋਣ ਨਾਲ ਵਾਲ ਝੜਨ ਦੀ ਸਮੱਸਿਆ ਹੋ ਜਾਂਦੀ ਹੈ। ਆਂਵਲੇ ਦੇ ਮੁਰੱਬੇ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਨਹੀਂ ਹੁੰਦੀ।
ਸੂਰਜਵੰਸ਼ੀ