
ਸਾਡਾ ਲਾਈਫ਼ ਸਟਾਈਲ ਅਜਿਹਾ ਬਣ ਗਿਆ ਹੈ ਕਿ ਅਸੀਂ ਲੋਕ ਸਿਰਫ਼ ਪੇਟ ਭਰਨ ਅਤੇ ਸਵਾਦ ਲੈਣ ਲਈ ਹੀ ਖਾਂਦੇ ਹਾਂ। ਭੋਜਨ ‘ਚ ਪੌਸ਼ਟਿਕ ਤੱਤਾਂ ਨੂੰ ਅਸੀਂ ਲੋਕਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ ਅਤੇ ਜੰਕ ਫ਼ੂਡ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰ ਲਿਆ ਹੈ। ਸਾਡੇ ਖਾਣ-ਪੀਣ ਦਾ ਸਭ ਤੋਂ ਜ਼ਿਆਦਾ ਅਸਰ ਸਾਡੇ ਲਿਵਰ ‘ਤੇ ਦੇਖਣ ਨੂੰ ਮਿਲਦਾ ਹੈ। ਕਈ ਵਾਰ ਸਾਡੇ ਸ਼ਰੀਰ ‘ਚ ਫ਼ੈਟ ਦਾ ਪੱਧਰ ਇੰਨਾ ਵੱਧ ਜਾਂਦਾ ਹੈ ਕਿ ਸਾਡਾ ਲਿਵਰ ਫ਼ੈਟੀ ਹੋ ਜਾਂਦਾ ਹੈ।
ਕੀ ਹੈ ਫ਼ੈਟੀ ਲਿਵਰ?
ਲਿਵਰ ‘ਚ ਫ਼ੈਟ ਦੀ ਕੁੱਝ ਮਾਤਰਾ ਦਾ ਵੱਧ ਹੋਣਾ ਆਮ ਗੱਲ ਹੈ, ਪਰ ਜਦੋਂ ਫ਼ੈਟ ਦੀ ਮਾਤਰਾ ਲਿਵਰ ਦੇ ਭਾਰ ਤੋਂ 10 ਪ੍ਰਤੀਸ਼ਤ ਵੱਧ ਹੋ ਜਾਂਦੀ ਹੈ ਤਾਂ ਤੁਹਾਡਾ ਲਿਵਰ ਫ਼ੈਟੀ ਹੋ ਜਾਂਦਾ ਹੈ। ਅਜਿਹੀ ਸਥਿਤੀ ‘ਚ ਲਿਵਰ ਆਮ ਰੂਪ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਅਨੇਕਾਂ ਲੱਛਣ ਤੁਹਾਡੇ ਸ਼ਰੀਰ ‘ਚ ਦਿਖਣ ਲੱਗਦੇ ਹਨ।
ਫ਼ੈਟੀ ਲਿਵਰ ਦੇ ਲੱਛਣ
ਭੋਜਨ ਹਜ਼ਮ ਨਹੀਂ ਹੁੰਦਾ ਜਿਸ ਕਾਰਨ ਐਸੀਡਿਟੀ (ਗੈਸ) ਰਹਿੰਦੀ ਹੈ। ਪੇਟ ਦੇ ਸੱਜੇ ਹਿੱਸੇ ਦੇ ਉੱਪਰੀ ਹਿੱਸੇ ‘ਚ ਦਰਦ ਰਹਿੰਦਾ ਹੈ। ਭਾਰ ਘੱਟ ਹੁੰਦਾ ਜਾਂਦਾ ਹੈ। ਕਮਜ਼ੋਰੀ ਮਹਿਸੂਸ ਹੁੰਦੀ ਹੈ। ਅੱਖਾਂ ਅਤੇ ਸਕਿਨ (ਚਮੜੀ) ‘ਚ ਪੀਲਾਪਨ ਦਿਖਾਈ ਦਿੰਦਾ ਹੈ। ਪੇਟ ‘ਚ ਸੋਜ ਰਹਿੰਦੀ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ ਖਾਣ-ਪੀਣ ‘ਚ ਸੁਧਾਰ ਕਰੋ। ਤੁਹਾਡਾ ਖਾਣ-ਪੀਣ ਤੁਹਾਡੇ ਫ਼ੈਟੀ ਲਿਵਰ ਲਈ ਜ਼ਿੰਮੇਵਾਰ ਹੈ। ਆਓ ਜਾਣਦੇ ਹਾਂ ਕਿ ਤੁਸੀਂ ਫ਼ੈਟੀ ਲਿਵਰ ਹੋਣ ‘ਤੇ ਆਪਣੀ ਡਾਈਟ ਕਿਵੇਂ ਪਲੈਨ ਕਰ ਸਕਦੇ ਹੋ।
ਭੋਜਨ ‘ਚ ਫ਼ਲ ਅਤੇ ਸਬਜ਼ੀਆਂ ਨੂੰ ਕਰੋ ਸ਼ਾਮਿਲ
ਵੱਧ ਫ਼ਾਈਬਰ ਯੁਕਤ ਅਹਾਰ ਦਾ ਸੇਵਨ ਕਰੋ, ਜਿਵੇਂ ਫ਼ਲੀਆਂ ਅਤੇ ਸਾਬੁਤ ਅਨਾਜ। ਵੱਧ ਨਮਕ, ਟ੍ਰਾਂਸਫ਼ੈਟਸ, ਰਿਫ਼ਾਈਨਡ ਕਾਰਬੋਹਾਈਡ੍ਰੇਟਸ ਅਤੇ ਸਫ਼ੈਦ ਚੀਨੀ ਦਾ ਪ੍ਰਯੋਗ ਬਿਲਕੁੱਲ ਬੰਦ ਕਰ ਦਿਓ। ਐਲਕੋਹਲ ਜਾਂ ਸ਼ਰਾਬ ਦਾ ਸੇਵਨ ਬਿਲਕੁੱਲ ਨਾ ਕਰੋ। ਭੋਜਨ ‘ਚ ਲੱਸਣ ਨੂੰ ਸ਼ਾਮਿਲ ਕਰੋ, ਇਹ ਫ਼ੈਟ ਜਮ੍ਹਾਂ ਹੋਣ ਤੋਂ ਰੋਕਦਾ ਹੈ। ਗ੍ਰੀਨ-ਟੀ ਦਾ ਸੇਵਨ ਕਰੋ। ਸੋਧ ਅਨੁਸਾਰ ਗ੍ਰੀਨ-ਟੀ ਲਿਵਰ ‘ਚ ਜਮ੍ਹਾਂ ਫ਼ੈਟ ਨੂੰ ਘੱਟ ਕਰਦੀ ਹੈ ਅਤੇ ਲਿਵਰ ਨੂੰ ਤੰਦਰੁਸਤ ਰੱਖਦੀ ਹੈ। ਤਲੇ-ਭੁੱਜੇ ਤੇ ਜੰਕ ਫ਼ੂਡ ਤੋਂ ਪਰਹੇਜ਼ ਕਰੋ। ਇਨ੍ਹਾਂ ਸਬਜ਼ੀਆਂ ਦਾ ਪ੍ਰਯੋਗ ਜ਼ਿਆਦਾ ਕਰੋ ਜਿਵੇਂ ਪਾਲਕ, ਬ੍ਰੋਕਲੀ, ਕਰੇਲਾ, ਲੌਕੀ, ਟਿੰਡਾ, ਤੋਰੀ, ਗਾਜਰ, ਚੁਕੰਦਰ, ਪਿਆਜ਼, ਅਦਰਕ ਆਦਿ।
ਰਾਜਮਾ, ਸਫ਼ੈਦ ਚਨਾ, ਕਾਲੀ ਦਾਲ ਇਨ੍ਹਾਂ ਸਾਰਿਆਂ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਅਤੇ ਹਰੀ ਮੂੰਗੀ ਦੀ ਦਾਲ ਅਤੇ ਮਸੁਰ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ। ਮੱਖਣ, ਮੇਓਨੇਜ਼, ਚਿਪਸ, ਕੇਕ, ਪੀਜ਼ਾ, ਮਠਿਆਈਆਂ, ਚੀਨੀ, ਆਦਿ ਦਾ ਪ੍ਰਯੋਗ ਬਿਲਕੁਲ ਨਹੀਂ ਕਰਨਾ ਚਾਹੀਦਾ। ਨਿਯਮਿਤ ਰੂਪ ਨਾਲ ਪ੍ਰਾਣਾਯਾਮ (ਯੋਗ) ਕਰੋ ਅਤੇ ਸਵੇਰੇ ਸੈਰ ਕਰਨ ਲਈ ਜ਼ਰੂਰ ਜਾਓ।
ਸੂਰਜਵੰਸ਼ੀ










