ਦਿਨ ਦੀ ਥਾਂ ਰਾਤ ਨੂੰ ਇਸਤੇਮਾਲ ਕਰੋ ਗ਼ੁਲਾਬ ਜਲ

Image Courtesy :m.dailyhunt

ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਚਮੜੀ ਖ਼ੂਬਸੂਰਤ ਹੋਵੇ। ਠੀਕ ਉਸੇ ਤਰ੍ਹਾਂ ਚਿਹਰੇ ਦੀ ਸੁੰਦਰਤਾ ਸਾਡੀ ਪ੍ਰਸਨੈਲਿਟੀ ਦਾ ਅਹਿਮ ਹਿੱਸਾ ਹੈ। ਚਿਹਰੇ ‘ਤੇ ਪਿਆ ਛੋਟਾ-ਜਿਹਾ ਦਾਗ਼ ਖ਼ੂਬਸੂਰਤੀ ਨੂੰ ਘੱਟ ਕਰ ਦਿੰਦਾ ਹੈ। ਇਸੇ ਲਈ ਗ਼ੁਲਾਬ ਜਿਹਾ ਨਿਖ਼ਾਰ ਪਾਉਣ ਲਈ ਆਪਣੀ ਸਕਿਨ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ। ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਗ਼ੁਲਾਬ ਜਲ ਸਭ ਤੋਂ ਬਿਹਤਰ ਹੈ। ਇਸ ਵਿੱਚ ਪਾਏ ਜਾਣ ਵਾਲੇ ਮੈਡੀਕਲ ਗੁਣ ਚਮੜੀ ਸਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਗ਼ੁਲਾਬ ਜਲ ਹਰ ਤਰ੍ਹਾਂ ਦੀ ਸਕਿਨ (ਡ੍ਰਾਈ, ਔਇਲੀ, ਨੌਰਮਲ) ਨੂੰ ਸੂਟ ਕਰਦਾ ਹੈ। ਇਸ ਦੀ ਵਰਤੋਂ ਕੁੜੀਆਂ ਹੀ ਨਹੀਂ ਸਗੋਂ ਮੁੰਡੇ ਵੀ ਕਰਦੇ ਹਨ। ਇਸ ਦੇ ਐਂਟੀ ਬੈਕਟੀਰੀਅਲ ਗੁਣ ਇਨਫ਼ੈਕਸ਼ਨ ਨੂੰ ਦੂਰ ਕਰਦੇ ਹਨ। ਜੇਕਰ ਤੁਸੀਂ ਵੀ ਗਲੋਇੰਗ ਸਕਿਨ ਪਾਉਣਾ ਚਾਹੁੰਦੇ ਹੋ ਤਾਂ ਗ਼ੁਲਾਬ ਜਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ। ਦਿਨ ਦੀ ਥਾਂ ਰਾਤ ਨੂੰ ਗ਼ੁਲਾਬ ਜਲ ਦੀ ਵਰਤੋਂ ਕਰਨ ਨਾਲ ਵੱਧ ਫ਼ਾਇਦਾ ਮਿਲਦਾ ਹੈ।
ਬੰਦ ਪੋਰਸ – ਗ਼ੁਲਾਬ ਜਲ ਲਗਾਉਣ ਨਾਲ ਸਕਿਨ ਦਾ PH ਲੈਵਲ ਬੈਂਲੇਸਡ ਰਹਿੰਦਾ ਹੈ। ਜੇ ਤੁਹਾਡੀ ਸਕਿਨ ਔਇਲੀ ਹੈ ਤਾਂ ਇਸ ਦੀ ਵਰਤੋਂ ਜ਼ਰੂਰ ਕਰੋ। ਦਰਅਸਲ ਇਹ ਸਕਿਨ ‘ਤੇ ਔਇਲ ਆਉਣ ਤੋਂ ਰੋਕਦਾ ਹੈ। ਗ਼ੁਲਾਬ ਜਲ ਇੱਕ ਤਰ੍ਹਾਂ ਦਾ ਕਲੈਨਜ਼ਰ ਹੈ ਜਿਸ ਨਾਲ ਚਮੜੀ ‘ਤੇ ਮੌਜੂਦ ਗੰਦਗੀ ਦੂਰ ਹੁੰਦੀ ਹੈ ਅਤੇ ਬੰਦ ਪੋਰਜ਼ ਖੁੱਲ੍ਹਦੇ ਹਨ।
ਫ਼ੇਸ਼ੀਅਲ ਟੋਨਰ – ਗ਼ੁਲਾਬ ਜਲ ਫ਼ੇਸ਼ੀਅਲ ਟੋਨਰ ਵਾਂਗ ਕੰਮ ਕਰਦਾ ਹੈ। ਇਸ ਵਿੱਚ ਮੌਜੂਦ ਐਸਟ੍ਰੀਜੈਂਟ ਗੁਣ ਪੋਰਜ਼ ਨੂੰ ਟਾਈਟ ਕਰਦੇ ਹਨ। ਮੂੰਹ ਧੋਣ ਤੋਂ ਬਾਅਦ ਗ਼ੁਲਾਬ ਜਲ ਨਾਲ ਚਿਹਰੇ ਨੂੰ ਸਾਫ਼ ਕਰੋ।
ਮੁਹਾਸਿਆਂ ਤੋਂ ਛੁਟਕਾਰਾ – ਲੜਕੀਆਂ ਅਕਸਰ ਚਿਹਰੇ ‘ਤੇ ਹੋਣ ਵਾਲੇ ਮੁਹਾਸਿਆਂ ਤੋਂ ਪਰੇਸ਼ਾਨ ਰਹਿੰਦੀਆਂ ਹਨ। ਇਸ ਲਈ ਇੱਕ ਵੱਡੇ ਚੱਮਚ ਨਿੰਬੂ ਦੇ ਰਸ ਵਿੱਚ ਇੱਕ ਵੱਡਾ ਚਮਚ ਗ਼ੁਲਾਬ ਜਲ ਮਿਲਾ ਕੇ ਮੁਹਾਸਿਆਂ ‘ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਤੁਸੀਂ ਚਾਹੋ ਤਾਂ ਮੁਲਤਾਨੀ ਮਿੱਟੀ ਵਿੱਚ ਵੀ ਇਸ ਨੂੰ ਮਿਕਸ ਕਰ ਕੇ ਲਗਾ ਸਕਦੇ ਹੋ। ਇਸ ਨਾਲ ਪੋਰਜ਼ ਸਾਫ਼ ਹੋਣਗੇ ਅਤੇ ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਝੁਰੜੀਆਂ ਕਰੇ ਘੱਟ – ਵਧਦੀ ਉਮਰ ਜਾਂ ਫ਼ਿਰ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਚਿਹਰੇ ‘ਤੇ ਝੁਰੜੀਆਂ ਪੈਣ ਲੱਗਦੀਆਂ ਹਨ। ਝੁਰੜੀਆਂ ਘੱਟ ਕਰਨ ਵਿੱਚ ਵੀ ਗ਼ੁਲਾਬ ਜਲ ਮਦਦਗਾਰ ਹੈ। ਨਿੰਬੂ ਦਾ ਰਸ, ਚੰਦਨ ਪਾਊਡਰ ਅਤੇ ਗ਼ੁਲਾਬ ਜਲ ਦੀ ਪੇਸਟ ਬਣਾ ਕੇ ਚਿਹਰੇ ‘ਤੇ ਲਗਾਓ। ਇਸ ਨਾਲ ਝੁਰੜੀਆਂ ਘੱਟ ਹੋਣਗੀਆਂ।
ਮੇਕਅਪ ਰਿਮੂਵਰ – ਮੇਕਅਪ ਉਤਾਰਨ ਲਈ ਗ਼ੁਲਾਬ ਜਲ ਦੀ ਵਰਤੋ ਕਰੋ। ਨਾਰੀਅਲ ਤੇਲ ਦੀਆਂ ਕੁੱਝ ਬੂੰਦਾਂ ‘ਚ ਗ਼ੁਲਾਬ ਜਲ ਮਿਕਸ ਕਰੋ। ਇਸ ਮਿਕਸਰ ਨੂੰ ਰੂੰ ਵਿੱਚ ਲਗਾ ਕੇ ਚਿਹਰਾ ਸਾਫ਼ ਕਰੋ।
ਸੂਰਜਵੰਸ਼ੀ