
ਸਿਹਤ ਦਾ ਖ਼ਜ਼ਾਨਾ ਮੰਨੇ ਜਾਣ ਵਾਲੇ ਅਮਰੂਦ ‘ਚ ਕਈ ਗੁਣ ਲੁੱਕੇ ਹੋਏ ਹਨ। ਗਰਮੀਆਂ ਦੇ ਮੌਸਮ ‘ਚ ਜ਼ਿਆਦਾਤਰ ਲੋਕ ਅਮਰੂਦ ਦੀ ਵਰਤੋਂ ਕਰਦੇ ਹਨ। ਅਮਰੂਦ ਖਾਣ ‘ਚ ਜਿਥੇ ਸੁਆਦ ਹੁੰਦੇ ਹਨ, ਉਥੇ ਹੀ ਇਨ੍ਹਾਂ ‘ਚ ਬਹੁਤ ਸਾਰੇ ਪੋਸ਼ਟਿਕ ਤੱਤ ਵੀ ਪਾਏ ਜਾਂਦੇ ਹਨ। ਇਸ ‘ਚ ਵਾਇਟਾਮਿਨ-A, ਵਾਇਟਾਮਿਨ-C, ਬੈਟਾਕੈਰੋਟੀਨ, ਲਾਈਕੋਪੀਨ, ਫ਼ੋਲਿਕ ਐਸਿਡ, ਪੋਟੈਸ਼ੀਅਮ, ਤਾਂਬਾ, ਮੈਗਨੀਜ਼, ਫ਼ਾਈਬਰ, ਨਿਕੋਟੀਨ, ਆਇਰਨ ਅਤੇ ਕੈਲਸ਼ਿਅਮ ਵਰਗੇ ਪੋਸ਼ਟਿਕ ਤੱਤ ਹੁੰਦੇ ਹਨ। ਇਹ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ। ਇਹ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਲਾਭਦਾਇਕ ਹੈ।
ਮੋਟਾਪਾ ਘਟਾਉਣ ਵਿੱਚ ਕਰੇ ਮਦਦ – ਸ਼ਰੀਰ ‘ਚ ਮੋਟਾਪਾ ਹੋਣ ਦਾ ਮੁੱਖ ਕਾਰਨ ਕੋਲੈਸਟਰੋਲ ਹੁੰਦਾ ਹੈ। ਅਮਰੂਦ ਵਿੱਚ ਪਾਏ ਜਾਣ ਵਾਲੇ ਤੱਤ ਸ਼ਰੀਰ ‘ਚ ਕੋਲੈਸਟਰੋਲ ਨੂੰ ਘੱਟ ਕਰ ਦਿੰਦੇ ਹਨ ਜਿਸ ਨਾਲ ਮੋਟਾਪਾ ਘੱਟ ਜਾਂਦਾ ਹੈ।
ਕੈਂਸਰ – ਅਮਰੂਦ ਵਿੱਚ ਲਾਈਕੋਪੀਨ ਨਾਂ ਦਾ ਫ਼ਾਈਟੋ ਨਿਊਟ੍ਰੀਏਸ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸ਼ਰੀਰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖ਼ਤਰੇ ਤੋਂ ਹਮੇਸ਼ਾ ਦੂਰ ਰਹਿੰਦਾ ਹੈ।
ਸਰਦੀ-ਜ਼ੁਕਾਮ – ਜੇਕਰ ਤੁਹਾਨੂੰ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਹਾਨੂੰ ਰੋਜ਼ ਅਮਰੂਦ ਖਾਣਾ ਚਾਹੀਦਾ ਹੈ। ਅਮਰੂਦ ਦੀ ਵਰਤੋਂ ਕਰਨ ਨਾਲ ਸਰਦੀ-ਜ਼ੁਕਾਮ ਦੂਰ ਹੋ ਜਾਂਦਾ ਹੈ।
ਅੱਖਾਂ ਨੂੰ ਬਣਾਏ ਸਿਹਤਮੰਦ – ਅਮਰੂਦ ‘ਚ ਵਾਇਟਾਮਿਨ-A ਦੀ ਕਾਫ਼ੀ ਮਾਤਰਾ ਹੁੰਦੀ ਹੈ ਜੋ ਅੱਖਾਂ ਨੂੰ ਸਿਹਤਮੰਦ ਬਣਾਈ ਰੱਖਦਾ ਹੈ। ਇਸ ਤੋਂ ਇਲਾਵਾ ਅਮਰੂਦ ਵਿੱਚ ਵਾਇਟਾਮਿਨ-C ਵੀ ਹੁੰਦਾ ਹੈ ਜੋ ਬੀਮਾਰੀਆਂ ਨੂੰ ਸ਼ਰੀਰ ਤੋਂ ਦੂਰ ਕਰਦਾ ਹੈ।
ਚਮੜੀ ‘ਚ ਆਏ ਚਮਕ – ਇਸ ‘ਚ ਮੌਜੂਦ ਪੋਟੈਸ਼ੀਅਮ ਕਾਰਨ ਇਸ ਦੇ ਰੋਜ਼ਾਨਾ ਸੇਵਨ ਨਾਲ ਚਮੜੀ ‘ਚ ਚਮਕ ਆ ਜਾਂਦੀ ਹੈ ਅਤੇ ਕਿੱਲ-ਮੁਹਾਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਕਬਜ਼ ਤੋਂ ਛੁਟਕਾਰਾ – ਅਮਰੂਦ ਸਰੀਰ ਦੇ ਮਟੈਬਲਿਜ਼ਮ ਨੂੰ ਸੰਤੁਲਿਤ ਰੱਖਦਾ ਹੈ। ਅਮਰੂਦ ਖਾਣ ਨਾਲ ਕਬਜ਼ ਤੋਂ ਛੁਟਕਾਰਾ ਮਿਲ ਜਾਂਦਾ ਹੈ। ਅਮਰੂਦ ਦੇ ਬੀਜ ਕਬਜ਼ ਦੌਰਾਨ ਪੇਟ ਨੂੰ ਨਰਮ ਕਰਦੇ ਹਨ ਅਤੇ ਅੰਤੜੀਆਂ ਦੇ ਐਮਿਸ਼ਨ ਸਿਸਟਮ ਨੂੰ ਸਹੀ ਬਣਾਉਂਦੇ ਹਨ।
ਸ਼ਰੀਰ ਕਰਦਾ ਹੈ ਫ਼ਿੱਟ ਐਂਡ ਫ਼ਾਈਨ – ਅਮਰੂਦ ‘ਚ ਮੌਜੂਦ ਪੌਸ਼ਟਿਕ ਤੱਤ ਸ਼ਰੀਰ ਨੂੰ ਫ਼ਿੱਟ ਅਤੇ ਫ਼ਾਈਨ ਰੱਖਣ ਵਿੱਚ ਮਦਦ ਕਰਦੇ ਹਨ ਜੇਕਰ ਇਸ ਨੂੰ ਸਹੀ ਸਮੇਂ ‘ਤੇ ਖਾਧਾ ਜਾਵੇ। ਉਦਾਹਰਣ ਦੇ ਤੌਰ ‘ਤੇ, ਸਰਦੀਆਂ ‘ਚ ਜੇਕਰ ਇਸ ਨੂੰ ਰਾਤ ਸਮੇਂ ਖਾਧਾ ਜਾਵੇ ਤਾਂ ਇਸ ਨਾਲ ਖ਼ਾਂਸੀ ਵੀ ਹੋ ਸਕਦੀ ਹੈ।
ਮੂੰਹ ਦੇ ਛਾਲਿਆਂ ਨੂੰ ਕਰੇ ਠੀਕ – ਜੇਕਰ ਤੁਹਾਡੇ ਮੂੰਹ ‘ਚ ਛਾਲੇ ਹੋ ਗਏ ਹਨ ਜਾਂ ਫ਼ਿਰ ਅਕਸਰ ਤੁਹਾਨੂੰ ਮਾਊਥ ਅਲਸਰ ਦੀ ਸਮੱਸਿਆ ਰਹਿੰਦੀ ਹੈ ਤਾਂ ਅਮਰੂਦ ਦੀਆਂ ਨਵੀਆਂ-ਨਵੀਆਂ ਕੋਮਲ ਪੱਤੀਆਂ ਦਾ ਸੇਵਨ ਕਰੋ। ਇਸ ਨਾਲ ਆਰਾਮ ਮਿਲਦਾ ਹੈ।
ਸੂਰਜਵੰਸ਼ੀ










