ਨਵੀਂ ਦਿੱਲੀ: ਕ੍ਰਿਕਟ ਅਜਿਹੀ ਖੇਡ ਹੈ ਜਿਸ ਦਾ ਜਨੂੰਨ ਪੂਰੀ ਦੁਨੀਆ ‘ਚ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇਸ ਰੋਮਾਂਚਕ ਖੇਡ ‘ਚ ਅਜੀਬੋ-ਗਰੀਬ ਕਿੱਸੇ ਦੇਖਣ ਨੂੰ ਮਿਲਦੇ ਹਨ। 1988-1989 ‘ਚ ਜਦੋਂ ਨਿਊਜ਼ੀਲੈਂਡ ਦੀ ਟੀਮ ਭਾਰਤ ਦੌਰੇ ‘ਤੇ ਆਈ ਤਾਂ ਬੰਗਲੋਰ ਟੈਸਟ ਦੇ ਦੌਰਾਨ ਇਕ ਅਜਿਹਾ ਹੀ ਕਿੱਸਾ ਦੇਖਣ ਨੂੰ ਮਿਲਿਆ।
ਦਰਅਸਲ ਬੈਂਗਲੋਰ ਟੈਸਟ ਤੋਂ ਪਹਿਲਾਂ ਹੀ ਨਿਊਜ਼ੀਲੈਂਡ ਦੀ ਟੀਮ ਦੇ 4 ਖਿਡਾਰੀਆਂ ਦਾ ਪੇਟ ਖਰਾਬ ਹੋ ਗਿਆ ਜਿਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਟਾਇਲਟ ਜਾਣਾ ਪਿਆ ਸੀ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਯੂਵਨ ਚੈਟਫ਼ੀਲਡ ਦਾ ਪੇਟ ਇੰਨਾ ਜ਼ਿਆਦਾ ਖਰਾਬ ਹੋਇਆ ਕਿ ਉਹ ਦੌੜੇ ਤਾਂ ਗੇਂਦਬਾਜ਼ੀ ਦੇ ਲਈ ਪਰ ਅੰਪਾਇਰ, ਬੱਲੇਬਾਜ਼, ਵਿਕਟ ਕੀਪਰ ਸਾਰਿਆਂ ਨੂੰ ਪਾਰ ਕਰਦੇ ਹੋਏ ਸਿੱਧੇ ਡ੍ਰੈਸਿੰਗ ਰੂਮ ਦੇ ਬਾਥਰੂਮ ‘ਚ ਜਾ ਕੇ ਰੁਕੇ।ਚੈਟਫ਼ੀਲਡ 15 ਮਿੰਟ ਬਾਅਦ ਜਦੋਂ ਗੇਂਦਬਾਜ਼ੀ ਦੇ ਲਈ ਵਾਪਸ ਮੈਦਾਨ ‘ਤੇ ਉਤਰੇ ਤਾਂ ਉਹ ਨਵੀਂ ਡ੍ਰੈੱਸ ‘ਚ ਸਨ। ਦਰਅਸਲ, ਬਾਲਿੰਗ ਦੇ ਲਈ ਰਨਅਪ ਲੈਂਦੇ ਸਮੇਂ ਉਨ੍ਹਾਂ ਦਾ ਪੇਟ ਏਨੀ ਤੇਜ਼ੀ ਨਾਲ ਖਰਾਬ ਹੋਇਆ ਕਿ ਉਨ੍ਹਾਂ ਦੀ ਪੈਂਟ ਹੀ ਗੰਦੀ ਹੋ ਚੁੱਕੀ ਸੀ।












