ਦੁੱਧ ‘ਚ ਦੋ ਚੁਟਕੀਆਂ ਹਲਦੀ ਦਾ ਕਮਾਲ

Image Courtesy :jagbani(punjabkesar)

ਆਯੁਰਵੇਦ ‘ਚ ਹਲਦੀ ਨੂੰ ਬੇਹਿਤਰੀਨ ਨੈਚੁਰਲ ਐਂਟੀ-ਬਾਇਓਟਿਕ ਮੰਨਿਆ ਗਿਆ ਹੈ। ਹਲਦੀ ਦੀ ਚਮੜੀ, ਪੇਟ ਅਤੇ ਸ਼ਰੀਰ ਦੇ ਕਈ ਹੋਰ ਰੋਗਾਂ ‘ਚ ਵਰਤੋਂ ਕੀਤੀ ਜਾਂਦੀ ਹੈ। ਸ਼ਰੀਰ ਲਈ ਹਲਦੀ ਤੇ ਦੁੱਧ ਦੋਵੇ੬ ਗੁਣਕਾਰੀ ਹਨ, ਪਰ ਜੇਕਰ ਇਨ੍ਹਾਂ ਦੋਹਾਂ ਨੂੰ ਇਕੱਠਾ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਇਨ੍ਹਾਂ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ। ਹਲਦੀ ਵਾਲਾ ਦੁੱਧ ਪੀਣ ਨਾਲ ਕੇਵਲ ਦਰਦ ‘ਚ ਹੀ ਨਹੀਂ ਸਗੋਂ ਗੰਭੀਰ ਬੀਮਾਰੀਆਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਹਲਦੀ ‘ਚ ਵਾਇਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਔਕਸੀਡੈਂਟਸ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਪਾਏ ਜਾਂਦੇ ਹਨ। ਇੱਕ ਗਿਲਾਸ ਦੁੱਧ ਵਿੱਚ ਦੋ ਚੁਟਕੀਆਂ ਹਲਦੀ ਮਿਲਾਕੇ ਦਿਨ ਚ ਇੱਕ ਵਾਰ ਦੁਪਹਿਰੇ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਫ਼ਾਇਦਾ ਹੋਵੇਗਾ। ਅਸੀਂ ਇਨ੍ਹਾਂ ਕਾਲਮਾਂ ‘ਚ ਤੁਹਾਨੂੰ ਹਲਦੀ ਵਾਲਾ ਦੁੱਧ ਪੀਣ ਨਾਲ ਦੂਰ ਹੋਣ ਵਾਲਿਆਂ ਸਮੱਸਿਆਵਾਂ ਬਾਰੇ ਦੱਸਣ ਜਾ ਰਹੇ ਹਾਂ …
ਹੱਡੀਆਂ ਲਈ ਫ਼ਾਇਦੇਮੰਦ – ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਸ਼ਰੀਰ ਨੂੰ ਲੋੜੀਂਦੀ ਮਾਤਰਾ ‘ਚ ਕੈਲਸ਼ੀਅਮ ਮਿਲਦਾ ਹੈ। ਇਸ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਗਠੀਏ ਦਾ ਦਰਦ ਹੋਵੇ ਦੂਰ – ਹਲਦੀ ਵਾਲੇ ਦੁੱਧ ਨੂੰ ਗਠੀਏ ਨਾਲ ਹੋਣ ਵਾਲੀ ਸੋਜ ਨੂੰ ਦੂਰ ਕੀਤਾ ਜਾਂਦਾ ਹੈ। ਇਹ ਜੋੜਾਂ ਅਤੇ ਮਾਸਪੇਸ਼ੀਆਂ ਨੂੰ ਲਚੀਲਾ ਬਣਾਉਂਦਾ ਹੈ ਅਤੇ ਦਰਦ ਨੂੰ ਘੱਟ ਕਰਨ ‘ਚ ਵੀ ਸਹਾਇਕ ਹੰਦਾ ਹੈ। ਕੀਮੋਥਰੈਪੀ ਦੇ ਪ੍ਰਭਾਵ ਨੂੰ ਕਰੇ ਘੱਟ – ਇੱਕ ਸੋਧ ਮੁਤਾਬਿਕ, ਹਲਦੀ ‘ਚ ਮੌਜ਼ੂਦ ਤੱਤ ਕੈਂਸਰ ਕੋਸ਼ਿਕਾਵਾਂ ‘ਚੋਂ DNA ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ ਅਤੇ ਕਿਮੋਥਰੈਪੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਦਾ ਹੈ। ਚਿਹਰਾ ਬਣਾਵੇ ਚਮਕਦਾਰ – ਰੋਜ਼ਾਨਾ ਹਲਦੀ ਵਾਲੇ ਦੁੱਧ ਪੀਣ ਨਾਲ ਚਿਹਰਾ ਚਮਕਣ ਲੱਗਦਾ ਹੈ। ਰੂੰ ਦੇ ਫ਼ੰਬੇ ਨੂੰ ਹਲਦੀ ਵਾਲੇ ਦੁੱਧ ‘ਚ ਭਿਉਂ ਕੇ ਇਸ ਨੂੰ ਚਿਹਰੇ ‘ਤੇ ਲਾਓ ਜਿਸ ਨਾਲ ਤੁਹਾਡਾ ਚਿਹਰਾ ਨਿਖਰ ਜਾਵੇਗਾ। ਬਲੱਡ ਸਰਕੂਲੇਸ਼ਨ ਰੱਖੇ ਠੀਕ – ਆਯੁਰਵੇਦ ਮੁਤਾਬਿਕ, ਹਲਦੀ ਨੂੰ ਬਲੱਡ ਪਿਊਯੋਫ਼ਾਇਰ ਮੰਨਿਆ ਗਿਆ ਹੈ। ਇਹ ਸ਼ਰੀਰ ‘ਚ ਬਲੱਡ ਸਰਕੂਲੇਸ਼ਨ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਖ਼ੂਨ ਨੂੰ ਪਤਲਾ ਕਰਨ ਵਾਲਾ ਅਤੇ ਖ਼ੂਨ ਵਾਹਿਕਾਂ ਦੀ ਗੰਦਗੀ ਨੂੰ ਸਾਫ਼ ਕਰਦਾ ਹੈ। ਲਿਵਰ ਨੂੰ ਬਣਾਉਂਦਾ ਹੈ ਮਜ਼ਬੂਤ – ਹਲਦੀ ਵਾਲਾ ਦੁੱਧ ਲਿਵਰ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਲਿਵਰ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਸ਼ਰੀਰ ਦੀ ਰੱਖਿਆ ਕਰਦਾ ਹੈ। ਮਹਾਵਾਰੀ ‘ਚ ਹੋਣ ਵਾਲੇ ਦਰਦ ਤੋਂ ਮਿਲੇ ਰਾਹਤ – ਹਲਦੀ ਵਾਲਾ ਦੁੱਧ ਮਹਾਮਾਰੀ ‘ਚ ਹੋਣ ਵਾਲੇ ਦਰਦ ਤੋਂ ਕਾਫ਼ੀ ਰਾਹਤ ਦਿੰਦਾ ਹੈ। ਇਸ ਨਾਲ ਕਈ ਬੀਮਾਰੀਆਂ ਠੀਕ ਹੋ ਸਕਦੀਆਂ ਹਨ। ਸ਼ਰੀਰ ਨੂੰ ਬਣਾਵੇ ਸੁਡੋਲ – ਰੋਜ਼ਾਨਾ ਇੱਕ ਗਿਲਾਸ ਦੁੱਧ ‘ਚ ਅੱਧਾ ਚਮਚ ਹਲਦੀ ਮਿਲਾ ਕੇ ਲੈਣ ਨਾਲ ਸ਼ਰੀਰ ਸਡੋਲ ਹੁੰਦਾ ਹੈ। ਕੋਸੇ ਦੁੱਧ ਨਾਲ ਹਲਦੀ ਦੇ ਸੇਵਨ ਨਾਲ ਸ਼ਰੀਰ ‘ਚ ਇੱਕੱਠਾ ਹੋਇਆ ਮੋਟਾਪਾ ਘੱਟਦਾ ਹੈ। ਇਸ ਵਿੱਚ ਕਈ ਤੱਤ ਹੁੰਦੇ ਹਨ ਜੋ ਸ਼ਰੀਰ ਦਾ ਵਜ਼ਨ ਘੱਟ ਕਰਨ ਲਈ ਮਦਦ ਕਰਦੇ ਹਨ। ਗੈਸ ਅਤੇ ਐਸੀਡਿਟੀ ਦੀ ਸਮੱਸਿਆ – ਜੇਕਰ ਗੈਸ ਅਤੇ ਐਸੀਡੀਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਹਲਦੀ ਵਾਲਾ ਦੁੱਧ ਪੀਣਾ ਬੰਦ ਕਰ ਦਿਓ। ਕਿਉਂਕਿ ਹਲਦੀ ਵਾਲਾ ਦੁੱਧ ਇਸ ਸਮੱਸਿਆ ਨੂੰ ਵਧਾ ਦਿੰਦਾ ਹੈ ਅਤੇ ਐਸੀਡਿਟੀ ਦੀ ਦਵਾਈ ਦਾ ਅਸਰ ਵੀ ਘੱਟ ਕਰ ਦਿੰਦਾ ਹੈ। ਇਮਿਊਨ ਸਿਸਟਮ – ਇਹ ਸੰਭਾਵਨਾ ਹੈ ਕਿ ਇਮਿਊਨ ਸਿਸਟਮ ਸਟ੍ਰੌਂਗ ਹੁੰਦਾ ਹੈ। ਇਸ ਨਾਲ ਸ਼ਰੀਰ ਵਿੱਚ ਇਨਫ਼ੈਕਸ਼ਨ ਅਤੇ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਕੈਂਸਰ ਦੇ ਮਰੀਜ਼ਾਂ ਲਈ ਲਾਭਦਾਇਕ – ਨਿਯਮਿਤ ਤੌਰ ‘ਤੇ ਹਲਦੀ ਵਾਲਾ ਦੁੱਧ ਖ਼ੂਨ ਵਧਾਉਣ ‘ਚ ਮਦਦ ਕਰਦਾ ਹੈ। ਇਹ ਦੁੱਧ ਕੈਂਸਰ ਦੇ ਮਰੀਜ਼ਾਂ ਲਈ ਵਧੇਰੇ ਲਾਭਦਾਇੱਕ ਹੋ ਸਕਦਾ ਹੈ। ਸੂਰਜਵੰਸ਼ੀ