
ਹਰ ਸਬਜ਼ੀ ‘ਚ ਪਾਏ ਜਾਣ ਵਾਲੇ ਆਲੂ ਗੁਣਾਂ ਨਾਲ ਭਰਪੂਰ ਹੁੰਦੇ ਹਨ। ਆਲੂ ਵਿੱਚ ਪਾਏ ਜਾਣ ਵਾਲੇ ਪੋਟੈਸ਼ੀਅਮ, ਕੈਲਸ਼ੀਅਮ, ਲੋਹਾ ਅਤੇ ਫ਼ਾਸਫ਼ੋਰਸ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਆਲੂਆਂ ‘ਚ ਵਾਇਟਾਮਿਨ-A, B, ਅਤੇ C ਪਾਏ ਜਾਂਦੇ ਹਨ ਜੋ ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਲਾਭਕਾਰੀ ਹੁੰਦੇ ਹਨ। ਬਹੁਤ ਸਾਰੇ ਲੋਕ ਆਲੂਆਂ ਦੀ ਵਰਤੋਂ ਕਰਨ ਮਗਰੋਂ ਇਸ ਦੇ ਛਿਲਕੇ ਉਤਾਰ ਕੇ ਸੁੱਟ ਦਿੰਦੇ ਹਨ। ਕੀ ਤੁਸੀਂ ਕਦੇ ਆਲੂ ਦੇ ਛਿਲਕਿਆਂ ਨੂੰ ਖਾਣ ਬਾਰੇ ਸੋਚਿਆ ਹੈ? ਜਿੰਨੇ ਆਲੂ ਗੁਣਾਂ ਨਾਲ ਭਰਪੂਰ ਹੁੰਦੇ ਹਨ, ਓਨੇ ਹੀ ਇਸ ਦੇ ਛਿਲਕੇ ਵੀ ਫ਼ਾਇਦੇਮੰਦ ਹੁੰਦੇ ਹਨ। ਜੇਕਰ ਹੁਣ ਤਕ ਨਹੀਂ ਸੋਚਿਆ ਤਾਂ ਹੁਣ ਸੋਚ ਲਵੋ। ਜਿੰਨੀ ਵਾਰ ਵੀ ਘਰ ‘ਚ ਸਬਜ਼ੀ ਬਣਾਓ ਤਾਂ ਆਲੂ ਦੇ ਛਿਲਕਿਆਂ ਦੀ ਜ਼ਰੂਰ ਵਰਤੋਂ ਕਰੇ। ਆਲੂ ਦੇ ਛਿਲਕੇ ਦੀ ਵਰਤੋਂ ਕਰਨ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅਸੀਂ ਤੁਹਾਨੂੰ ਆਲੂਆਂ ਦੇ ਨਾਲ-ਨਾਲ ਆਲੂ ਦੇ ਛਿਲਕਿਆਂ ਦੇ ਫ਼ਾਇਦਿਆਂ ਬਾਰੇ ਵੀ ਦੱਸਣ ਜਾ ਰਹੇ ਹਾਂ। ਪੱਥਰੀ ਦੇ ਇਲਾਜ ਲਈ ਲਾਹੇਵੰਦ – ਗੁਰਦੇ ਦੀ ਪੱਥਰੀ ਮੁੱਖ ਰੂਪ ਨਾਲ ਖ਼ੂਨ ‘ਚ ਯੂਰਿਕ ਐਸਿਡ ਦਾ ਪੱਧਰ ਵੱਧਣ ਦੇ ਨਾਲ ਬਣਦੀ ਹੈ। ਆਲੂਆਂ ਦਾ ਸੇਵਨ ਖ਼ੂਨ ‘ਚ ਯੂਰਿਕ ਐਸਿਡ ਦੇ ਪੱਧਰ ਨੂੰ ਬੈਲੰਸ ‘ਚ ਰੱਖਦਾ ਹੈ ਜਿਸ ਨਾਲ ਪੱਥਰੀ ਦੀ ਸਮੱਸਿਆ ਨਹੀਂ ਹੁੰਦੀ। ਇਸ ਦੇ ਨਾਲ ਹੀ ਆਲੂਆਂ ‘ਚ ਮੌਜੂਦ ਲੋਹਾ ਅਤੇ ਕੈਲਸ਼ੀਅਮ ਗੁਰਦੇ ‘ਚ ਮੌਜੂਦ ਪੱਥਰੀ ਨੂੰ ਘੱਟ ਕਰਨ ਦਾ ਕੰਮ ਵੀ ਕਰਦਾ ਹੈ। ਬਲੱਡ ਪ੍ਰੈਸ਼ਰ ‘ਤੇ ਕੰਟਰੋਲ – ਆਲੂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ‘ਚ ਬੇਹੱਦ ਲਾਹੇਵੰਦ ਹੁੰਦੇ ਹਨ। ਆਲੂਆਂ ‘ਚ ਵਧੀਆ ਮਾਤਰਾ ‘ਚ ਪੋਟੈਸ਼ੀਅਮ ਪਾਇਆ ਜਾਂਦਾ ਹੈ। ਪੋਟੈਸ਼ੀਅਮ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ‘ਚ ਮਦਦ ਕਰਦਾ ਹੈ। ਦਿਮਾਗ਼ ਕਰੇ ਮਜ਼ਬੂਤ – ਦਿਮਾਗ਼ੀ ਕੋਸ਼ਿਕਾਵਾਂ ਨੂੰ ਸਿਹਤਮੰਦ ਰੱਖਣ ਲਈ ਗਲੂਕੋਜ਼, ਵਾਇਟਾਮਿਨਸ, ਔਕਸੀਜਨ, ਓਮੈਗਾ-3 ਅਤੇ ਕਈ ਤਰ੍ਹਾਂ ਦੇ ਫ਼ੈਟੀ ਐਸਿਡ ਦੀ ਲੋੜ ਪੈਂਦੀ ਹੈ। ਆਲੂਆਂ ‘ਚ ਇਹ ਸਾਰੇ ਤੱਤ ਪਾਏ ਜਾਂਦੇ ਹਨ। ਆਲੂ ਦਿਮਾਗ ਨੂੰ ਥਕਣ ਤੋਂ ਰੋਕਦੇ ਹਨ ਅਤੇ ਤੁਹਾਨੂੰ ਹਰ ਸਮੇ੬ ਚੌਕਸ ਰੱਖਦੇ ਹਨ। ਭਾਰ ਘੱਟ ਕਰਨ ‘ਚ ਮਦਦਗਾਰ – ਉਂਝ ਤਾਂ ਆਲੂ ਖਾਣ ਨਾਲ ਭਾਰ ਵਧਦਾ ਹੈ, ਪਰ ਇਸ ਦੇ ਛਿਲਕੇ ਖਾਣ ਨਾਲ ਭਾਰ ਘੱਟਦਾ ਹੈ। ਕੋਲੈਸਟਰੋਲ ਨੂੰ ਘੱਟ ਕਰੇ – ਸ਼ਰੀਰ ‘ਚ ਕੋਲੈਸਟਰੋਲ ਦੇ ਵਧਣ ਕਾਰਨ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਆਲੂ ਦੇ ਛਿਲਕੇ ‘ਚ ਉੱਚਿਤ ਮਾਤਰਾ ‘ਚ ਫ਼ਾਈਬਰ ਪਾਇਆ ਜਾਂਦਾ ਹੈ ਜੋ ਕਿ ਸ਼ਰੀਰ ‘ਚ ਕੋਲੈਸਟਰੋਲ ਦੀ ਮਾਤਰਾ ਨੂੰ ਨਿਯਮਿਤ ਰੱਖਦਾ ਹੈ। ਚਮੜੀ ਦੇ ਜਲਣ ‘ਤੇ ਇਸ ਦੀ ਵਰਤੋਂ ਕਰੋ – ਚਮੜੀ ਦੇ ਜਲਣ ‘ਤੇ ਆਲੂ ਦਾ ਛਿਲਕਾ ਲਗਾਓ। ਇਸ ਨਾਲ ਦਰਦ ‘ਚ ਬਹੁਤ ਅਰਾਮ ਮਿਲੇਗਾ। ਮਟੈਬਲਿਜ਼ਮ ਲਈ ਲਾਹੇਵੰਦ – ਆਲੂਆਂ ਦੇ ਛਿਲਕੇ ਮਟੈਬਲਿਜ਼ਮ ਨੂੰ ਵੀ ਠੀਕ ਰੱਖਣ ‘ਚ ਮਦਦ ਕਰਦੇ ਹਨ। ਮਾਹਿਰਾਂ ਦੀ ਮੰਨੀਏ ਤਾਂ ਆਲੂਆਂ ਦੇ ਛਿਲਕੇ ਖਾਣ ਨਾਲ ਨਵਰਸਨੈੱਸ ਵੀ ਘੱਟ ਹੁੰਦੀ ਹੈ। ਅਨੀਮੀਆ ਲਈ ਮਦਦਗਾਰ – ਆਲੂ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ। ਬਾਕੀ ਸਬਜ਼ੀਆਂ ਨਾਲੋਂ ਆਲੂਆਂ ਦੇ ਛਿਲਕੇ ਖਾਣੇ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਆਲੂਆਂ ਦੇ ਛਿਲਕਿਆਂ ‘ਚ ਆਇਰਨ ਦੀ ਮਾਤਰਾ ਬਹੁਤ ਹੁੰਦੀ ਹੈ ਜਿਸ ਨਾਲ ਅਨੀਮੀਆ ਦਾ ਖ਼ਤਰਾ ਘੱਟ ਜਾਂਦਾ ਹੈ। ਸ਼ਰੀਰ ‘ਚ ਲਿਆਣ ਤਾਕਤ – ਆਲੂਆਂ ਦੇ ਛਿਲਕਿਆਂ ‘ਚ ਭਰਪੂਰ ਮਾਤਰਾ ‘ਚ ਵਾਇਟਾਮਿਨ B ਪਾਇਆ ਜਾਂਦਾ ਹੈ। ਵਾਇਟਾਮਿਨ B ਤਾਕਤ ਦੇਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਨੈਸੀਨ ਕੌਰਬੋਜ਼ ਐਨਰਜੀ ਦਿੰਦੇ ਹਨ। ਕੈਂਸਰ ਤੋਂ ਬਚਾਅ – ਲਾਲ ਆਲੂਆਂ ‘ਚ ਫ਼ਲੈਵੋਨਾਈਡਜ਼, ਐਂਟੀਔਕਸੀਡੈਂਟਸ, ਫ਼ੋਲੇਟ ਅਤੇ ਵਾਇਟਾਮਿਨ- A ਭਰਪੂਰ ਮਾਤਰਾ ‘ਚ ਉਪਲਬਧ ਹੁੰਦੇ ਹਨ ਜੋ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਣ ‘ਚ ਮਦਦ ਕਰਦੇ ਹਨ।










