ਦਿੱਲੀ: ਏਮਜ਼ ‘ਚ ਇਕ ਮਰੀਜ਼ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Image Courtesy :jagbani(punjabkesar)

ਨਵੀਂ ਦਿੱਲੀ- ਰਾਜਧਾਨੀ ਸਥਿਤ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ‘ਚ ਦਾਖ਼ਲ ਇਕ ਮਰੀਜ਼ ਨੇ ਵੀਰਵਾਰ ਤੜਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਦੱਖਣੀ ਦਿੱਲੀ ਦੇ ਪੁਲਸ ਅਧਿਕਾਰੀ ਅਤੁਲ ਠਾਕੁਰ ਨੇ ਦੱਸਿਆ ਕਿ ਖ਼ੁਦਕੁਸ਼ੀ ਦੀ ਜਾਣਕਾਰੀ ਤੜਕੇ 5 ਵਜੇ ਮਿਲੀ। ਖ਼ੁਦਕੁਸ਼ੀ ਕਰਨ ਵਾਲੇ ਦੀ ਪਛਾਣ ਰਾਜਮਣੀ ਪਟੇਲ (32) ਦੇ ਰੂਪ ‘ਚ ਕੀਤੀ ਗਈ ਹੈ। ਉਹ ਹਸਪਤਾਲ ‘ਚ ਕੁਝ ਦਿਨਾਂ ਤੋਂ ਦਾਖ਼ਲ ਸੀ ਅਤੇ ਉਸ ਨੇ ਬਾਥਰੂਮ ਦੀ ਖਿੜਕੀ ਦੀ ਗਰਿੱਲ ਨਾਲ ਕੱਪੜੇ ਦੇ ਸਹਾਰੇ ਲਟਕ ਕੇ ਖ਼ੁਦਕੁਸ਼ੀ ਕਰ ਲਈ।
ਉਨ੍ਹਾਂ ਨੇ ਦੱਸਿਆ ਕਿ ਰਾਜਮਣੀ ਮੱਧ ਪ੍ਰਦੇਸ਼ ਦੇ ਸਤਨਾ ਦਾ ਰਹਿਣ ਵਾਲਾ ਸੀ। ਪਿਛਲੇ ਸਾਲ ਉਸ ਦੀ ਅੰਤੜੀ ਦੀ ਸਰਜਰੀ ਹੋਈ ਸੀ ਅਤੇ ਮੁੜ ਇਸੇ ਸਿਲਸਿਲੇ ‘ਚ ਇਲਾਜ ਲਈ ਬੁੱਧਵਾਰ ਨੂੰ ਏਮਜ਼ ‘ਚ ਦਾਖ਼ਲ ਹੋਇਆ ਸੀ। ਐਤਵਾਰ ਦੇਰ ਰਾਤ ਉਹ ਗਾਇਬ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਭਾਲ ਕੀਤੀ ਗਈ। ਹਸਪਤਾਲ ਕਾਮਿਆਂ ਨੇ ਉਸ ਨੂੰ ਬਾਥਰੂਮ ‘ਚ ਫਾਹੇ ਨਾਲ ਲਟਕਿਆ ਦੇਖਿਆ। ਉਸ ਨੂੰ ਤੁਰੰਤ ਐਮਰਜੈਂਸੀ ਵਾਰਡ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

News Credit :jagbani(punjabkesar)