ਕਿਰਦਾਰ ਲਈ ਪਤਾਲ ਲੋਕ ਵਿੱਚ ਪੀਤੀ ਸਿਗਰਟ – ਜਗਜੀਤ ਸੰਧੂ

Image Courtesy :punjabipost

ਪੰਜਾਬੀ ਸਿਨੇਮਾ ਤੋਂ ਹਿੰਦੀ ਇੰਡਸਟਰੀ ਵੱਲ ਜਾ ਚੁੱਕੇ ਅਭਿਨੇਤਾ ਜਗਜੀਤ ਸੰਧੂ ਪਤਾਲ ਲੋਕ ਵੈੱਬ ਸੀਰੀਜ਼ ਨਾਲ ਆਪਣੀ ਪਛਾਣ ਬਣਾ ਚੁੱਕੈ। ਉਸ ਦਾ ਕਿਰਦਾਰ ਤੋਪ ਸਿੱਘ ਕਾਫ਼ੀ ਚਰਚਾ ਵਿੱਚ ਹੈ। ਉਂਝ ਜਗਜੀਤ ਦੇ ਲਈ ਉਸ ਵਿੱਚ ਇੱਕ ਸੀਨ ਕਰਨਾ ਬੇਹੱਦ ਮੁਸ਼ਕਿਲ ਸੀ। ਸ਼ੋਅ ਵਿੱਚ ਜਗਜੀਤ ਦੇ ਕਿਰਦਾਰ ਨੂੰ ਸਿਗਰਟ ਪੀਣ ਦੀ ਆਦਤ ਹੁੰਦੀ ਹੈ ਜਦ ਕਿ ਅਸਲ ਜ਼ਿੰਦਗੀ ਵਿੱਚ ਜਗਜੀਤ ਸਿਗਰਟ ਕਦੇ ਨਹੀਂ ਪੀਂਦਾ। ਉਸ ਦਾ ਕਹਿਣਾ ਹੈ ਕਿ ਔਡੀਸ਼ਨ ਵਿੱਚ ਮੈਂ੬ ਸਿਗਰਟ ਦਾ ਕੱਸ਼ ਅੰਦਰ ਨਹੀਂ ਲੈਂਦਾ ਸੀ, ਪਰ ਸੀਨ ਵਿੱਚ ਅਸਲੀਅਤ ਦਿਖਾਉਣ ਲਈ ਕੱਸ਼ ਲੈਣਾ ਪਿਆ ਜਿਸ ਕਾਰਨ ਕਾਫ਼ੀ ਦਿੱਕਤਾਂ੬ ਹੋ ਗਈਆਂ੬। ਜਗਜੀਤ ਦੱਸਦੈ ਕਿ ਉਹ ਆਪਣਾ ਕੰਮ ਬਹੁਤ ਚੁਣ ਕੇ ਕਰਦਾ ਹੈ। ਉਹ ਹਰ ਪ੍ਰੌਜੈਕਟ ਦੇ ਲਈ ਔਡੀਸ਼ਨ ਨਹੀਂ ਦਿੰਦਾ। ਜੇ ਉਸ ਨੂੰ ਲੱਗਦਾ ਹੈ ਕਿ ਉਹ ਕਿਰਦਾਰ ਉਸ ਲਈ ਬਿਹਤਰ ਹੈ ਤਾਂ੬ ਹੀ ਉਹ ਔਡੀਸ਼ਨ ਦਿੰਦਾ ਹੈ। ਜਗਜੀਤ ਦਾ ਕਹਿਣਾ ਹੈ ਕਿ ਉਹ ਪੈਸਿਆਂ੬ ਦੇ ਪਿੱਛੇ ਨਹੀਂ ਦੌੜਦਾ। ਅਕਸਰ ਪੰਜਾਬ ਦੇ ਕਲਾਕਾਰ ਐਕਟਿੰਗ ਤੋਂ ਇਲਾਵਾ ਗਾਣੇ ਵੀ ਗਾਉਂਦੇ ਹਨ, ਪਰ ਜਗਜੀਤ ਨੇ ਤੈਅ ਕੀਤਾ ਹੋਇਆ ਸੀ ਕਿ ਆਪਣੀ ਐਕਟਿੰਗ ਦੇ ਦਮ ‘ਤੇ ਹੀ ਇੰਡਸਟਰੀ ਵਿੱਚ ਆਵੇਗਾ ਅਤੇ ਗਾਣਾ ਨਹੀਂ ਗਾਵੇਗਾ। ਹਿੰਦੀ ਫ਼ਿਲਮ ਇੰਡਸਟਰੀ ਵਿੱਚ ਜਗਜੀਤ ਇਰਫ਼ਾਨ ਦੇ ਨਾਲ ਕੰਮ ਕਰਨਾ ਚਾਹੁੰਦਾ ਸੀ, ਪਰ ਉਸ ਦੀ ਇਹ ਇੱਛਾ ਅਧੂਰੀ ਹੀ ਰਹਿ ਗਈ।