ਦਰਸ਼ਕਾਂ ਨੂੰ ਟਾਈਗਰ ਸ਼ਰੌਫ਼ ਤੋਂ ਚੰਗਾ ਐਕਸ਼ਨ ਦੇ ਸਕਦੇ ਹਾਂ – ਸਿਧਾਂਤ

Image Courtesy :indiatvnews

ਗਲੀ ਬੁਆਏ ਵਿੱਚ ਐੱਮ ਸੀ ਸ਼ੇਰ ਸਿੰਘ ਦਾ ਰੋਲ ਨਿਭਾ ਕੇ ਆਪਣੀ ਪਛਾਣ ਬਣਾ ਚੁੱਕੇ ਸਿਧਾਂਤ ਚਤੁਰਵੇਦੀ ਕੋਲ ਇਸ ਸਮੇਂ੬ ਕਈ ਫ਼ਿਲਮਾਂ੬ ਹਨ ਜਿਨ੍ਹਾਂ੬ ਵਿੱਚ ਇੱਕ ਐਕਸ਼ਨ ਫ਼ਿਲਮ ਵੀ ਹੈ। ਆਪਣੀ ਆਉਣ ਵਾਲੀ ਐਕਸ਼ਨ ਫ਼ਿਲਮ ਬਾਰੇ ਵੀ ਉਹ ਕਾਫ਼ੀ ਉਤਸ਼ਾਹਿਤ ਹੈ। ਪੇਸ਼ ਹਨ ਸਿਧਾਂਤ ਚਤੁਰਵੇਦੀ ਨਾਲ ਹੋਈ
ਗੱਲਬਾਤਾਂ ਦੇ ਕੁਝ ਅੰਸ਼
ਲੌਕਡਾਊਨ ਨੇ ਜ਼ਿੰਦਗੀ ਕਿੰਨੀ ਕੁ ਬਦਲ ਦਿੱਤੀ ਹੈ?
– ਗਲੀ ਬੁਆਏ ਕਰਨ ਪਿੱਛੋਂ੬ ਬੀਤਿਆ ਇੱਕ ਸਾਲ ਕਾਫ਼ੀ ਵਧੀਆ ਨਿਕਲਿਆ ਵਰਨਾ ਉਸ ਤੋਂ ਪਹਿਲਾਂ੬ ਦੀ ਜ਼ਿੰਦਗੀ ਤਾਂ੬ ਬਿਲਕੁਲ ਲੌਕਡਾਊਨ ਵਰਗੀ ਹੀ ਸੀ। ਚਾਰਟਰਡ ਐਕਾਊਂਟੈਂਟ ਦੀ ਪੜ੍ਹਾਈ ਦੇ ਦਿਨਾਂ੬ ਵਿੱਚ ਮੇਰੀ ਰੁਟੀਨ ਇਹ ਹੀ ਸੀ 12-12 ਘੰਟੇ ਪੜ੍ਹਨ ਦੀ ਅਤੇ ਘਰੋਂ੬ ਬਾਹਰ ਹੀ ਨਾ ਨਿਕਲਣ ਦੀ। ਸਕੂਲ ਦੇ ਟਾਈਮ ‘ਤੇ ਵੀ ਇਹੀ ਰੁਟੀਨ ਸੀ। ਹਫ਼ਤੇ ‘ਚ ਇੱਕ ਦੋ ਔਡੀਸ਼ਨਜ਼ ਹੀ ਦੇ ਪਾਉਂਦਾ ਸੀ ਅਤੇ ਬਾਕੀ ਦਿਨਾਂ੬ ਵਿੱਚ ਘਰੇ ਹੀ ਰਹਿੰਦਾ ਸੀ। ਫ਼ਿਰ ਗਲੀ ਬੁਆਏ ਮਿਲੀ ਜਿਸ ਤੋਂ ਬਾਅਦ ਕਈ ਹੋਰ ਫ਼ਿਲਮਾਂ੬ ਵਿੱਚ ਬਿਜ਼ੀ ਹੋ ਗਿਆ।
ਇਸ ਸਮੇਂ ਤੁਹਾਡੀਆਂ੬ ਕਿੰਨੀਆਂ ਫ਼ਿਲਮਾਂ੬ ਲਟਕੀਆਂ੬ ਹੋਈਆਂ ਹਨ?
– ਫ਼ਿਲਹਾਲ ਤਿੰਨ ਫ਼ਿਲਮਾਂ੬ ਲਟਕੀਆਂ ਹਨ। ਇੱਕ ਸ਼ਕੁਨ ਬੱਤਰਾ ਦੀ ਫ਼ਿਲਮ ਹੈ ਦੀਪਿਕਾ ਨਾਲ। ਬੰਟੀ ਔਰ ਬਬਲੀ 2 ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ। ਇਸ ਦੇ ਕੁਝ ਹਿੱਸੇ ਦੀ ਸ਼ੂਟਿੰਗ ਬਚੀ ਸੀ ਜਿਸ ਲਈ ਅਸੀਂ੬ ਲੋਕ ਇੱਕ ਮਹੀਨੇ ਲਈ ਸ਼੍ਰੀ ਲੰਕਾ ਜਾਣ ਵਾਲੇ ਸੀ, ਪਰ ਅੱਗੋਂ ਜਦ ਸ਼ੂਟਿੰਗ ਸ਼ੁਰੂ ਹੋਵੇਗੀ ਤਾਂ ਅਸੀਂ੬ ਲੋਕ ਮੁੰਬਈ ਵਾਲਾ ਪੋਰਸ਼ਨ ਹੀ ਪਹਿਲਾ੬ ਸ਼ੂਟ ਕਰਾਂਗੇ। ਇਹ ਗਾਣੇ ਦਾ ਸੀਕਵੈਂਸ ਹੈ ਜਿਸ ਨੂੰ ਯਸ਼ਰਾਜ ਸਟੂਡੀਓਜ਼ ਵਿੱਚ ਸ਼ੂਟ ਕੀਤਾ ਜਾਏਗਾ।
ਤੁਹਾਡੀ ਕੋਈ ਐਕਸ਼ਨ ਫ਼ਿਲਮ ਵੀ ਸੀ ਸ਼ਾਇਦ?
– ਉਸ ਲਈ ਅਸੀਂ੬ਂ ਇੱਕ ਐਨਾਊਸਮੈਂਟ ਵੀਡੀਓ ਸ਼ੂਟ ਕਰ ਲਿਆ ਸੀ। ਮੈਂ੬ ਖ਼ੁਦ ਉਸ ਫ਼ਿਲਮ ਬਾਰੇ ਕਾਫ਼ੀ ਐਕਸਾਈਟਿਡ ਸੀ ਕਿਉਂਕਿ ਐਕਸ਼ਨ ਮੈਨੂੰ ਬਹੁਤ ਪਸੰਦ ਹੈ। ਉਸ ਦੇ ਬਹੁਤੇ ਹਿੱਸੇ ਦੀ ਸ਼ੂਟਿੰਗ ਇੰਟਰਨੈਸ਼ਨਲੀ ਹੋਣੀ ਸੀ। ਦੇਖਦੇ ਹਾਂ੬ ਕਿ ਉਸ ਨੂੰ ਅਸੀਂ੬ ਲੋਕ ਕਿਵੇਂ੬ ਸ਼ੂਟ ਕਰਦੇ ਹਾਂ। ਇੱਕ ਹੌਰਰ ਕੌਮੇਡੀ ਵੀ ਹੈ ਜਿਸ ਨੂੰ ਅਸੀਂ੬ ਐਨਾਊਂਸ੬ ਕਰਨ ਵਾਲੇ ਸੀ।
ਇਹ ਕਿਸ ਤਰ੍ਹਾਂ ਦੀ ਐਕਸ਼ਨ ਫ਼ਿਲਮ ਹੈ, ਕੀ ਇਸ ਵਿੱਚ ਬੌਲੀਵੁਡ ਦਾ ਤੜਕਾ ਵੀ ਹੈ?
– ਨਹੀਂ, ਇਹ ਕਿਸੇ ਤੋਂ ਇਨਸਪਾਇਰਡ ਨਹੀਂ। ਇਸ ਵਿੱਚ ਅਸੀਂ੬ ਨਵੇਂ੬ ਤਰ੍ਹਾਂ੬ ਦਾ ਸਟਰੀਟ ਐਕਸ਼ਨ ਲਿਆਉਣ ਵਾਲੇ ਹਾਂ੬। ਅਸੀਂ੬ ਇਸ ‘ਤੇ ਇਹ ਸੋਚ ਕੇ ਕੰਮ ਕੀਤਾ ਕਿ ਕੀ ਅਸੀਂ੬ ਪਬਲਿਕ ਨੂੰ ਟਾਈਗਰ ਸ਼ਰੌਫ਼ ਤੋਂ ਚੰਗਾ ਐਕਸ਼ਨ ਦੇ ਸਕਦੇ ਹਾਂ।