
ਬੌਲੀਵੁਡ ਅਦਾਕਾਰ ਅਤੇ ਪ੍ਰੋਡਿਊਸਰ ਅਜੇ ਦੇਵਗਨ ਲੱਦਾਖ ਦੀ ਗਲਵਾਨ ਘਾਟੀ ‘ਚ ਭਾਰਤ-ਚੀਨੀ ਫ਼ੌਜ ਵਿਚਾਲੇ ਹੋਈ ਝੜਪ ‘ਤੇ ਫ਼ਿਲਮ ਬਣਾਉਣਗੇ। ਇਸ ਫ਼ਿਲਮ ‘ਚ ਸ਼ਹੀਦ ਹੋਏ 20 ਭਾਰਤੀ ਜਵਾਨਾ੬ ਦੇ ਬਲੀਦਾਨ ਦੀ ਕਹਾਣੀ ਨੂੰ ਬਿਆਨ ਕੀਤਾ ਜਾਵੇਗਾ। ਹਾਲਾ੬ਕਿ ਫ਼ਿਲਮ ਦਾ ਨਾ੬ ਅਤੇ ਕਾਸਟ ਹੁਣ ਤਕ ਤੈਅ ਨਹੀਂ ਹੋਈ। ਇਹ ਵੀ ਤੈਅ ਨਹੀਂ ਹੋਇਆ ਕਿ ਅਜੇ ਦੇਵਗਨ ਇਸ ਨੂੰ ਸਿਰਫ਼ ਪ੍ਰੋਡਿਊਸ ਕਰਨਗੇ ਜਾ੬ ਇਸ ‘ਚ ਅਦਾਕਾਰੀ ਵੀ ਕਰਨਗੇ। ਦੱਸ ਦਈਏ ਕਿ ਫ਼ਿਲਮ ਆਲੋਚਕ ਅਤੇ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾ੬ ਨੇ ਟਵੀਟ ‘ਚ ਲਿਖਿਆ, ”ਅਜੇ ਦੇਵਗਨ ਗਲਵਾਨ ਘਾਟੀ ਵਿਵਾਦ ‘ਤੇ ਫ਼ਿਲਮ ਬਣਾਉਣਗੇ। ਫ਼ਿਲਮ ਦਾ ਨਾ੬ਅ ਹਾਲੇ ਤਕ ਨਹੀਂ ਰੱਖਿਆ ਗਿਆ। ਫ਼ਿਲਮ ‘ਚ 20 ਭਾਰਤੀ ਫ਼ੌਜ ਦੇ ਜਵਾਨਾ੬ ਦੇ ਬਲੀਦਾਨ ਨੂੰ ਦਿਖਾਇਆ ਜਾਵੇਗਾ ਜਿਨ੍ਹਾਂ ਨੇ ਚੀਨੀ ਫ਼ੌਜ ਨਾਲ ਗਹਿਗੱਚ ਮੁਕਾਬਲਾ ਕੀਤਾ ਸੀ। ਫ਼ਿਲਮ ਦੀ ਕਾਸਟ ਵੀ ਅਜੇ ਤਕ ਫ਼ਾਈਨਲ ਨਹੀਂ ਹੋਈ। ਇਸ ਫ਼ਿਲਮ ਦੀ ਪ੍ਰੋਡਿਊਸਰ ਅਜੇ ਦੇਵਗਨ ਦੀ ਪ੍ਰੋਡਕਸ਼ਨ ਕੰਪਨੀ ਹੋਵੇਗੀ। ਦੱਸਣਯੋਗ ਹੈ ਕਿ ਬੀਤੀ 15 ਜੂਨ ਨੂੰ ਲੱਦਾਖ ਦੇ ਪੂਰਬੀ ਹਿੱਸੇ ‘ਚ ਸਥਿਤ ਗਲਵਾਨ ਘਾਟੀ ‘ਚ ਚੀਨੀ ਫ਼ੌਜ ‘ਤੇ ਭਾਰਤੀ ਫ਼ੌਜ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਝੜਪ ‘ਚ ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।











