
ਇਨਸਟਾਗ੍ਰੈਮ ਰਿਚ ਲਿਸਟ 2020 ਜਾਰੀ ਹੋ ਗਈ ਹੈ। ਇਸ ਲਿਸਟ ‘ਚ ਪ੍ਰਿਯੰਕਾ ਚੋਪੜਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਜਗ੍ਹਾ ਬਣਾਈ ਹੈ। ਇਸ ਲਿਸਟ ‘ਚ ਫ਼ਿਲਮੀ ਸਿਤਾਰੇ ਅਤੇ ਉਨ੍ਹਾ੬ ਦੇ ਪ੍ਰਸ਼ੰਸਕਾ੬ ਅਤੇ ਉਨ੍ਹਾ੬ ਵਲੋਂ ਸ਼ੇਅਰ ਕੀਤੀਆ੬ ਪੋਸਟਾ੬ ਦੀ ਕਮਾਈ ਦਾ ਬਿਓਰਾ ਦਿੱਤਾ ਗਿਆ ਹੈ। ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਨੂੰ ਇਸ ‘ਚ 26ਵੇਂ ਨੰਬਰ ‘ਤੇ ਜਗ੍ਹਾ ਮਿਲੀ ਹੈ। ਵਿਰਾਟ ਕੋਹਲੀ ਨੇ ਇਸ ਸੂਚੀ ‘ਚ ਪ੍ਰਿਯੰਕਾ ਚੋਪੜਾ ਨੂੰ ਮਾਤ ਦੇ ਕੇ ਇਹ ਸਥਾਨ ਹਾਸਿਲ ਕੀਤਾ ਹੈ। ਇਸ ਸੂਚੀ ‘ਚ ਬੌਲੀਵੁਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ 28ਵੇਂ ਨੰਬਰ ‘ਤੇ ਹੈ। ਵਿਰਾਟ ਦੇ ਫ਼ੌਲੋਅਰਜ਼ ਦੀ ਗੱਲ ਕਰੀਏ ਤਾ੬ ਵਿਰਾਟ ਕੋਹਲੀ 66.2 ਮਿਲੀਅਨ ਫ਼ੌਲੋਅਰਜ਼ ਨਾਲ 26ਵੇਂ ਨੰਬਰ ‘ਤੇ ਹੈ। ਉਹ ਆਪਣੀ ਇੱਕ ਇਨਸਟਾਗ੍ਰੈਮ ਪੋਸਟ ਲਈ 2.2 ਕਰੋੜ ਲੈਂਦਾ ਹੈ। ਪ੍ਰਿਯੰਕਾ ਚੋਪੜਾ ਅਤੇ ਵਿਰਾਟ ਕੋਹਲੀ ਦੀ ਕਮਾਈ ‘ਚ ਕੋਈ ਜ਼ਿਆਦਾ ਅੰਤਰ ਨਹੀਂ। ਦੱਸ ਦੇਈਏ ਕਿ ਇਨਸਟਾਗ੍ਰਾਮਰ ਰਿਚ ਲਿਸਟ 2020 ‘ਚ ਹੌਲੀਵੁਡ ਦੇ ਐਗਰੀਗੇਟਰ ਡਵੈਨ ਜੌਨਸਨ ਪਹਿਲੇ ਨੰਬਰ ‘ਤੇ ਹਨ। ਜਦ ਕਿ ਕਾਇਲੀ ਜੈਨਰ ਨੂੰ ਦੂਜੇ ਨੰਬਰ ‘ਤੇ ਜਗ੍ਹਾ ਮਿਲੀ ਹੈ। ਚੋਟੀ ਦੇ 10 ਦੀ ਸੂਚੀ ‘ਚ ਬੇਯੌਨਸੇ, ਸੇਲੀਨਾ ਗੋਮੇਜ਼, ਕਿਮ ਕਾਰਡੈਸ਼ੀਐਨ, ਜਸਟਿਨ ਬੀਬਰ, ਟੇਲਰ ਸਵਿੱਫ਼ਟ ਅਤੇ ਫ਼ੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਵਰਗੇ ਨਾਮ ਸ਼ਾਮਿਲ ਹਨ।











