
ਟਿਕਟਾਕ ਸਮੇਤ 59 ਚੀਨੀ ਐਪਸ ਨੂੰ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ। ਇਨ੍ਹਾ੬ 59 ਐਪਲੀਕੇਸ਼ਨਜ਼ ‘ਚ ਸਭ ਤੋਂ ਜ਼ਿਆਦਾ ਚਰਚਾ ਟਿਕਟੌਕ ‘ਤੇ ਹੋ ਰਹੀ ਹੈ ਜੋ ਪਹਿਲਾ੬ ਤੋਂ ਹੀ ਕਾਫ਼ੀ ਸੁਰਖ਼ੀਆ੬ ‘ਚ ਹੈ। ਦਰਅਸਲ, ਟਿਕਟੌਕ ਚੀਨੀ ਐਪ ਹੋਣ ਦੇ ਨਾਲ-ਨਾਲ ਆਪਣੇ ਕੌਨਟੈਂਟ ਦੇ ਕਾਰਨ ਵੀ ਚਰਚਾ ‘ਚ ਰਿਹਾ। ਟਿਕਟੌਕ ਇੱਕ ਅਜਿਹਾ ਪਲੈੱਟਫ਼ੌਰਮ ਹੈ ਜਿਥੇ ਕਈ ਆਮ ਯੂਜ਼ਰਜ਼ ਨੇ ਬੌਲੀਵੁਡ ਹਸਤੀਆ੬ ਤੋਂ ਵੀ ਜ਼ਿਆਦਾ ਫ਼ੈਨ ਫ਼ੌਲੋਇੰਗ ਬਣਾ ਕੇ ਰੱਖੀ ਹੋਈ ਹੈ। ਕਈ ਅਜਿਹੇ ਵੀ ਯੂਜ਼ਰਜ਼ ਹਨ ਜਿਨ੍ਹਾ੬ ਦੇ ਫ਼ੌਲੋਅਰਜ਼ ਕਰੋੜਾ੬ ‘ਚ ਹਨ ਅਤੇ ਉਨ੍ਹਾ੬ ਦੇ ਲਾਈਕਸ ਦੀ ਗਿਣਤੀ ਵੀ ਅਰਬਾ੬ ‘ਚ ਪਹੁੰਚ ਗਈ ਹੈ। ਅਜਿਹੇ ‘ਚ ਜਾਣਦੇ ਹਾ੬ ਕਿ ਭਾਰਤ ਦੇ ਟੌਪ 10 ਫ਼ੌਲੋਅਰਜ਼ ਕਿਹੜੇ-ਕਿਹੜੇ ਹਨ: ਰਿਆਜ਼ ਅਲੀ – ਰਿਆਜ਼ ਅਲੀ ਫ਼ੌਲੋਅਰਸ ‘ਚ ਸਭ ਤੋਂ ਉੱਪਰ ਹੈ ਜਿਨ੍ਹਾ੬ ਦੇ 42.9 ਮਿਲੀਅਨ ਯਾਨੀ ਕਿ 4 ਕਰੋੜ 29 ਲੱਖ ਫ਼ੌਲੋਅਰਜ਼ ਹਨ। ਨਾਲ ਹੀ ਉਨ੍ਹਾ੬ ਦੇ ਲਾਈਕਸ 2 ਬਿਲੀਅਨ ਯਾਨੀ ਕਿ 2 ਅਰਬ ਪਹੁੰਚ ਗਏ ਹਨ। ਫ਼ੈਸਲ ਸ਼ੇਖ਼ – ਫ਼ੈਸਲ ਸ਼ੇਖ਼ ਦੇ 31.5 ਮਿਲੀਅਨ ਯਾਨੀਕਿ 3 ਕਰੋੜ 15 ਲੱਖ ਫ਼ੌਲੋਅਰਜ਼ ਹਨ ਅਤੇ 2 ਅਰਬ ਲਾਈਕਸ ਹੋ ਚੁੱਕੇ ਹਨ। ਅਰਸ਼ਿਫ਼ਾ ਖ਼ਾਨ – ਅਰਸ਼ਿਫ਼ਾ ਖ਼ਾਨ ਨੇ ਵੀ ਟਿਕਟੌਕ ‘ਤੇ ਇੱਕ ਖ਼ਾਸ ਪਛਾਣ ਬਣਾਈ ਹੋਈ ਹੈ ਅਤੇ ਉਸ ਦੇ ਲਾਈਕਸ ਤਕਰੀਬਨ 75 ਕਰੋੜ ਹਨ। ਜੰਨਤ ਜ਼ੁਬੈਰ ਰਹਿਮਾਨੀ – ਜੰਨਤ ਜ਼ੁਬੈਰ ਰਹਿਮਾਨੀ ਦੇ 27.9 ਮਿਲੀਅਨ ਯਾਨੀ ਕਿ 2 ਕਰੋੜ 79 ਲੱਖ ਫ਼ੌਲੋਅਰਜ਼ ਹਨ। ਉਸ ਦੇ ਲਾਈਕਸ ਕਰੀਬ 740 ਮਿਲੀਅਨ ਯਾਨੀ ਕਿ 74 ਕਰੋੜ ਹਨ। ਆਵੇਜ਼ ਦਰਬਾਰ – ਆਵੇਜ਼ ਦਰਬਾਰ ਦੇ 25.8 ਮਿਲੀਅਨ ਯਾਨੀ 2 ਕਰੋੜ 58 ਲੱਖ ਫ਼ੌਲੋਅਰਜ਼ ਹਨ। ਉਨ੍ਹਾ੬ ਦੇ ਲਾਈਕਸ ਕਰੀਬ 1.1 ਬਿਲੀਅਨ ਯਾਨੀ ਕਿ 1 ਅਰਬ ਤੋਂ ਜ਼ਿਆਦਾ ਹਨ। ਸਮੀਸ਼ਾ ਸੂਦ – ਸਮੀਸ਼ਾ ਸੂਦ ਦੇ 24.3 ਮਿਲੀਅਨ ਯਾਨੀਕਿ 2 ਕਰੋੜ 43 ਲੱਖ ਫ਼ੌਲੋਅਰਜ਼ ਹਨ। ਉਨ੍ਹਾ੬ ਦੇ ਲਾਈਕਸ ਕਰੀਬ 1.2 ਬਿਲੀਅਨ ਯਾਨੀ ਕਿ 1 ਅਰਬ ਤੋਂ ਜ਼ਿਆਦਾ ਹਨ। ਅਵਨੀਤ ਕੌਰ – ਅਵਨੀਤ ਕੌਰ ਦੇ 22.3 ਮਿਲੀਅਨ ਯਾਨੀਕਿ 2 ਕਰੋੜ 23 ਲੱਖ ਫ਼ੌਲੋਅਰਜ਼ ਹਨ। ਉਨ੍ਹਾ੬ ਦੇ ਲਾਈਕਸ ਕਰੀਬ 550.6 ਮਿਲੀਅਨ ਯਾਨੀ ਕਿ 55 ਕਰੋੜ ਹਨ। ਪ੍ਰਿਯੰਕਾ ਕੌਰ – ਪ੍ਰਿਯੰਕਾ ਕੌਰ ਦੇ 22.4 ਮਿਲੀਅਨ ਯਾਨੀਕਿ 2 ਕਰੋੜ 24 ਲੱਖ ਫ਼ੌਲੋਅਰਜ਼ ਹਨ। ਉਨ੍ਹਾ੬ ਦੇ ਲਾਈਕਸ ਕਰੀਬ 455 ਮਿਲੀਅਨ ਯਾਨੀ ਕਿ 45 ਕਰੋੜ ਹਨ। ਬਿਊਟੀ ਖ਼ਾਨ – ਬਿਊਟੀ ਖ਼ਾਨ ਦੇ 21.3 ਮਿਲੀਅਨ ਯਾਨੀ ਕਿ 2 ਕਰੋੜ 13 ਲੱਖ ਫ਼ੌਲੋਅਰਜ਼ ਹਨ। ਉਨ੍ਹਾ੬ ਦੇ ਲਾਈਕਸ ਕਰੀਬ 637.6 ਮਿਲੀਅਨ ਯਾਨੀ ਕਿ 63 ਕਰੋੜ ਹਨ।











