ਬ੍ਰੀਦ ਇਨ ਟੂ ਦਾ ਸ਼ੈਡੋਜ਼ ਦਾ ਟਰੇਲਰ ਰਿਲੀਜ਼

ਬ੍ਰੀਦ ਇਨ ਟੂ ਦਾ ਸ਼ੈਡੋਜ਼ ਇੱਕ 12 ਐਪੀਸੋਡ ਦੀ ਐਮਾਜ਼ੋਨ ਓਰੀਜਿਨਲ ਸੀਰੀਜ਼ ਹੈ ਜਿਸ ‘ਚ ਇੱਕ ਹਤਾਸ਼ ਪਿਤਾ ਦਾ ਸਫ਼ਰ ਦਿਖਾਇਆ ਜਾਵੇਗਾ, ਜੋ ਆਪਣੀ ਲਾਪਤਾ ਬੇਟੀ ਨੂੰ ਲੱਭਣ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਇਸ ਸੀਰੀਜ਼ ਦਾ ਟਰੇਲਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ। ਅਬੁੰਦੰਤੀਆ ਐਂਟਰਟੇਨਮੈਂਟ ਦੁਆਰਾ ਰਚਿਤ ਅਤੇ ਬਣਾਈ ਗਈ ਆਲ-ਨਿਊ ਸਾਈਕੋਲੌਜੀਕਲ ਕ੍ਰਾਈਮ ਥ੍ਰਿਲਰ ਦੇ ਨਾਲ ਅਦਾਕਾਰ ਅਭਿਸ਼ੇਕ ਬੱਚਨ ਡਿਜੀਟਲ ਔਨ-ਸਕ੍ਰੀਨ ਡੈਬਿਊ ਕਰ ਰਹੇ ਹਨ ਅਤੇ ਇੱਕ ਹਤਾਸ਼ ਪਿਤਾ ਦੀ ਭੂਮਿਕਾ ਨਿਭਾ ਰਹੇ ਹਨ। ਇਸ ‘ਚ ਅਦਾਕਾਰ ਅਮਿਤ ਸਾਧ ਫ਼ਿਰ ਇੰਸਪੈਕਟਰ ਕਬੀਰ ਸਾਵੰਤ ਦੀ ਆਪਣੀ ਪੁਰਸਕਾਰ ਜੇਤੂ ਭੂਮਿਕਾ ‘ਚ ਨਜ਼ਰ ਆਉਣਗੇ। ਇਸ ‘ਚ ਦੱਖਣ ਭਾਰਤ ਦੀ ਪ੍ਰਮੁੱਖ ਕਲਾਕਾਰ ਨਿਤਯਾ ਮੈਨਨ ਵੀ ਹੈ ਜੋ ਖ਼ੁਦ ਵੀ ਆਪਣਾ ਡਿਜੀਟਲ ਡੈਬਿਊ ਕਰ ਰਹੀ ਹੈ। ਅਦਾਕਾਰਾ ਸੈਆਮੀ ਖੇਰ ਵੀ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ੬। ਭਾਰਤ ‘ਚ 200 ਅਤੇ ਦੇਸ਼ ਤੇ ਪ੍ਰਦੇਸ਼ਾ੬ ਦੇ ਪ੍ਰਾਈਮ ਮੈਂਬਰ ਇਸ ਦੇ ਸਾਰੇ 12 ਐਪੀਸੋਡ 10 ਜੁਲਾਈ ਤੋਂ ਹਿੰਦੀ, ਤਮਿਲ ਅਤੇ ਤੇਲਗੁ ਵਰਗੀਆ੬ ਕਈ ਭਾਰਤੀ ਭਾਸ਼ਾਵਾ੬ ‘ਚ ਵੇਖ ਸਕਦੇ ਹਨ। ਇਹ ਮਯੰਕ ਸ਼ਰਮਾ ਦੁਆਰਾ ਰਚਿਤ ਅਤੇ ਨਿਰਦੇਸ਼ਤ ਕੀਤੀ ਗਈ ਹੈ। ਸ਼ੋਅ ਨੂੰ ਭਵਾਨੀ ਅਈਅਰ, ਵਿਕਰਮ ਤੁਲੀ, ਅਰਸ਼ਦ ਸੈਯਦ ਅਤੇ ਮਯੰਕ ਸ਼ਰਮਾ ਨੇ ਚਤੁਰਾਈ ਨਾਲ ਲਿਖਿਆ ਹੈ। ਇਸ ਸੀਰੀਜ਼ ਦਾ ਟਰੇਲਰ ਅਵਿਨਾਸ਼ ਸਭਰਵਾਲ (ਅਭਿਸ਼ੇਕ ਬੱਚਨ) ਦੇ ਸਫ਼ਰ ਦਾ ਅਨੁਸਰਣ ਕਰਦਾ ਹੈ ਜਿੱਥੇ ਉਹ ਅਤੇ ਉਨ੍ਹਾ੬ ਦੀ ਪਤਨੀ ਆਪਣੀ ਅਗਵਾ ਬੇਟੀ ਸੀਆ ਦੇ ਮਾਮਲੇ ‘ਚ ਉਲਝੇ ਹੋਏ ਹਨ। ਨਿਆ੬ ਦੀ ਖੋਜ ‘ਚ ਦਿੱਲੀ ਅਪਰਾਧ ਸ਼ਾਖਾ ਦੇ ਦੁਸ਼ਮਣੀ ਵਾਲੇ ਮਾਹੌਲ ਦੇ ‘ਚ ਸੀਨੀਅਰ ਨਿਰੀਖਕ ਕਬੀਰ ਸਾਵੰਤ (ਅਮਿਤ ਸਾਧ) ਮਾਮਲੇ ਦੀ ਅਗਵਾਈ ਕਰਦੇ ਹਨ। ਜਾ੬ਚ ਦਾ ਹਰ ਮੋੜ ਰੁਕਾਵਟਾ੬ ਨਾਲ ਲੈੱਸ ਹੈ ਅਤੇ ਜਿਵੇਂ-ਜਿਵੇਂ ਇਹ ਪਤੀ-ਪਤਨੀ ਸੱਚਾਈ ਦੇ ਕਰੀਬ ਪੁੱਜਦੇ ਹਨ, ਉਸੇ ਤਰ੍ਹਾ੬ ਹੀ ਅਗਵਾਕਾਰ ਦੀ ਆਸਾਧਰਣ ਮੰਗ ਉਨ੍ਹਾ੬ ਨੂੰ ਗੰਭੀਰ ਹਲਾਤਾ੬ ਦੀ ਇੱਕ ਲੜੀ ‘ਚ ਉਲਝਾ ਦਿੰਦੀ ਹੈ।