ਤਿੰਨ ਬੱਚਿਆਂ ਦੀ ਮਾਂ ਬਣੀ, ਸ਼ਾਹਰੁਖ ਖਾਨ ਦੀ ਹੀਰੋਈਨ

6ਮੁੰਬਈ : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇਨਾਂ ਦਿਨੀਂ ਆਪਣੀ ਅਗਾਮੀ ਫਿਲਮ ਫੈਨ ਨੂੰ ਲੈ ਕੇ ਸੁਰਖੀਆਂ ‘ਚ ਹਨ। ਪਿਛਲੇ ਦਿਨੀਂ ਫਿਲਮ ਦੇ ਜੀਰੀ ਕੀਤੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਚੈਨਲਸ ‘ਤੇ ਫਿਲਮ ਦੇ ਗਾਣਿਆਂ ਦੀ ਧੂਮ ਹੈ। ਦੱਸ ਦਈਏ ਕਿ ਸ਼ਾਹਰੁਖ ਡਬਲ ਰੋਲ ‘ਚ ਨਜ਼ਰ ਆਉਣਗੇ। ਫਿਲਮ ਫੈਨ ‘ਚ ਸ਼ਾਹਰੁਖ ਦੇ ਇਲਾਵਾ ਜੋ ਅਕਰਸ਼ਕ ਕੇਂਦਰ ਹੋਵੇਗਾ ਉਹ ਫਿਲਮ ਦੀ ਹੀਰੋਈਨ ਹੈ। ਜੀ, ਸ਼ਾਹਰੁਖ ਅਜਿਹੀ ਅਭਿਨੇਤਰੀ ਨਾਲ ਰੁਮਾਂਸ ਕਰ ਰਹੇ ਹਨ ਜੋ ਤਿੰਨ ਬੱਚਿਆਂ ਦੀ ਮਾਂ ਹੈ, ਤਲਾਕਸ਼ੁਦਾ ਹੈ। ਇਹ ਹੈ ਮਾਡਲ ਵਲੁਸ਼ਵਾ ਡਿਸੂਜਾ। ਉਹ ਜਿਸ ਉਮਰ ਵਿੱਚ ਬਾਲੀਵੁੱਡ ਵਿਚ ਡੇਬਊ ਕਰਨ ਜਾ ਰਹੀ ਹੈ ਉਸ ਉਮਰ ਵਿੱਚ ਅਮੂਮਨ ਹੀਰੋਈਨ ਪਰਦੇ ਤੋਂ ਲਗਭਗ ਗਾਇਬ ਹੋਣ ਲਗਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਵਲੁਸ਼ਵਾ 33 ਸਾਲ ਦੀ ਹੈ ਤੇ ਤਿੰਨ ਬੱਚਿਆਂ ਸ਼ਨੇਲ, ਬਰੁਕਲਿਨ ਤੇ ਸਿਏਨਾ ਦੀ ਮਾਂ ਵੀ ਹੈ। ਜਦੋਂ ਉਹ 19 ਸਾਲ ਦੀ ਸੀ ਤਾਂ ਉਨਾਂ ਨੇ ਸਾਲ 2002 ‘ਚ ਸੁਪਰ ਮਾਡਲ ਮਾਰਕ ਰਾਬਿਨਸਨ ਤੋਂ ਵਿਆਹ ਕਰ ਲਿਆ ਸੀ। ਇਹ ਸ਼ਾਦੀ 2013 ਤੱਕ ਚਲੀ। ਉਸਦੇ ਬਾਅਦ ਦੋਵੇਂ ਆਪਸੀ ਸਹਿਮਤੀ ਤੋਂ ਅਲਗ ਹੋ ਗਏ।