ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਅਤੇ ਬੌਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਫ਼ਿਰ ਤੋਂ ਇਕ ਹੋਣ ਦੀਆਂ ਖਬਰਾਂ ‘ਤੇ ਰੋਕ ਲਗ ਗਈ ਹੈ। ਇਹ ਰੋਕ ਕਿਸੇ ਹੋਰ ਨੇ ਨਹੀਂ ਸਗੋਂ ਅਨੁਸ਼ਕਾ ਨੇ ਲਗਾਈ ਹੈ। ਜੀ ਹਾਂ, ਖਬਰ ਹੈ ਕਿ ਅਨੁਸ਼ਕਾ ਨੂੰ ਡਰ ਹੈ ਕਿ ਵਿਰਾਟ ਕੋਹਲੀ ਇਕ ਵਾਰ ਫ਼ਿਰ ਉਸ ਦਾ ਦਿਲ ਤੋੜ ਸਕਦੇ ਹਨ। ਇਸ ਲਈ ਉਨ੍ਹਾਂ ਦੇ ਨਾਲ ਪੈਚਅਪ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਹ ਉਨ੍ਹਾਂ ‘ਤੇ ਭਰੋਸਾ ਨਹੀਂ ਕਰ ਸਕਦੀ।
ਅਨੁਸ਼ਕਾ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੇ ਇੱਕਲੇ ਰਹਿਣ ਦਾ ਮਨ ਬਣਾ ਲਿਆ ਹੈ ਅਤੇ ਉਨ੍ਹਾਂ ਕੋਲ ਇਨ੍ਹਾਂ ਸਭ ਲਈ ਜ਼ਿਆਦਾ ਸਮਾਂ ਨਹੀਂ ਹੈ। ਮੰਨਿਆ ਜਾ ਰਿਹਾ ਸੀ ਕਿ ਜਦੋਂ ਅਨੁਸ਼ਕਾ ਦਾ ਸੋਸ਼ਲ ਮੀਡੀਆ ‘ਤੇ ਮਜ਼ਾਕ ਬਣਾਏ ਜਾਣ ‘ਤੇ ਵਿਰਾਟ ਕੋਹਲੀ ਨੇ ਲੋਕਾਂ ਨੂੰ ਫ਼ਿਟਕਾਰ ਲਗਾਈ, ਤਾਂ ਉਨ੍ਹਾਂ ਦੇ ਪੈਚਅਪ ਦੀ ਪੁਸ਼ਟੀ ਹੋਣ ਲੱਗੀ। ਪਰ ਹੁਣ ਅਨੁਸ਼ਕਾ ਦੇ ਬਿਆਨ ਨਾਲ ਇਨ੍ਹਾਂ ਦੇ ਫ਼ਿਰ ਇਕ ਹੋਣ ਦੀ ਸੰਭਾਵਨਾ ਘੱਟ ਦਿਖ ਰਹੀ ਹੈ।
ਸੂਤਰਾਂ ਦੇ ਮੁਤਾਬਕ, ਅਨੁਸ਼ਕਾ ਆਪਣੇ ਕਰੀਅਰ ‘ਤੇ ਫ਼ੋਕਸ ਕਰ ਰਹੀ ਹੈ। ਅਨੁਸ਼ਕਾ ਅਜੇ ਦੋ ਫ਼ਿਲਮਾਂ ‘ਚ ਬਿਜ਼ੀ ਹੈ। ਉਨ੍ਹਾਂ ਦਾ ਕਰੀਅਰ ਵਿਰਾਟ ਅਤੇ ਉਨ੍ਹਾਂ ਵਿੱਚਾਲੇ ਦੂਰੀ ਦੀ ਵੱਡੀ ਵਜ੍ਹਾ ਬਣਿਆ ਹੋਇਆ ਹੈ। ਦਰਅਸਲ, ਅਨੁਸ਼ਕਾ ਵਿਆਹ ਦੀ ਬਜਾਏ ਅਜੇ ਆਪਣੇ ਕਰੀਅਰ ਨੂੰ ਸਮਾਂ ਦੇਣਾ ਚਾਹੁੰਦੀ ਹੈ, ਜਦੋਂਕਿ ਵਿਰਾਟ ਇਸ ਲਈ ਰਾਜ਼ੀ ਨਹੀਂ ਹੈ।











