ਹੁਣ ਮਜ਼ਦੂਰੀ ਕਰੇਗੀ ਆਲਿਆ ਭੱਟ

alia_bhatt_3-ll-435x311ਬੌਲੀਵੁੱਡ ਸਟਾਰ ਦੀ ਨਵੀਂ ਫ਼ਿਲਮ ‘ਉੜ੍ਹਤਾ ਪੰਜਾਬ’ ‘ਚ ਕਰੀਨਾ ਕਪੂਰ, ਦਿਲਜੀਤ ਦੁਸਾਂਝ ਅਤੇ ਸ਼ਾਹਿਦ ਕਪੂਰ ਸ਼ਾਮਿਲ ਹਨ। ਇਨ੍ਹਾਂ ਸਟਾਰਸ ਤੋਂ ਇਲਾਵਾ ਆਲਿਆ ਭੱਟ ਵੀ ਇਸ ਫ਼ਿਲਮ ‘ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਖਾਸ ਗੱਲ ਇਹ ਹੈ ਕਿ ਆਲਿਆ ਇਸ ਫ਼ਿਲਮ ‘ਚ ਆਪਣੀ ਪਹਿਲੀ ਲੁੱਕ ਨਾਲੋਂ ਵੱਖ ਨਜ਼ਰ ਆਵੇਗੀ। ਕਿਉਂਕਿ ਆਲਿਆ ਇਸ ਫ਼ਿਲਮ ‘ਚ ਇੱਕ ਬਿਹਾਰੀ ਮਜ਼ਦੂਰ ਦਾ ਰੋਲ ਨਿਭਾ ਰਹੀ ਹੈ, ਜੋ ਕਿ ਪੰਜਾਬ ‘ਚ ਆ ਕੇ ਕੰਮ ਕਰ ਰਹੀ ਹੈ।
ਸੋਚਣ ਵਾਲੀ ਗੱਲ ਇਹ ਹੈ ਕਿ ਆਲਿਆ ਇਸ ਲੁੱਕ ‘ਚ ਕਿਹੋ ਜਿਹੀ ਨਜ਼ਰ ਆਵੇਗੀ? ਦੱਸਣਯੋਗ ਹੈ ਆਲਿਆ ਦਾ ਇਸ ਫ਼ਿਲਮ ‘ਚ ਰੰਗ ਸਾਵਂਲਾ ਦਿਖਾਇਆ ਜਾਵੇਗਾ ਅਤੇ ਉਨ੍ਹਾਂ ਦੇ ਵਾਲਾਂ ਨੂੰ ਵੀ ਭੂਰਾ ਕੀਤਾ ਜਾਵੇਗਾ। ਆਲਿਆ ਇਸ ਫ਼ਿਲਮ ‘ਚ ਭੋਜਪੁਰੀ ਬੋਲਦੀ ਨਜ਼ਰ ਆਵੇਗੀ। ਅਤੇ ਫ਼ਿਲਮ ‘ਚ ਆਲਿਆ ਗਰੀਬੀ ਕਾਰਨ ਨਸ਼ੇ ਦੀ ਸ਼ਿਕਾਰ ਹੋ ਜਾਂਦੀ ਹੈ। ਸੂਤਰਾਂ ਮੁਤਾਬਕ ਇਸ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਅਤੇ ਤਰਨਤਾਰਨ ‘ਚ ਹੋਈ ਹੈ।