ਨਵਜੋਤ ਸਿੱਧੂ ਦੀਆਂ ਵੱਧ ਸਕਦੀਆਂ ਮੁਸ਼ਕਲਾਂ, ਬਿਹਾਰ ਪੁਲਿਸ ਨੇ ਘਰ ਦੇ ਬਾਹਰ ਚਿਪਕਾਇਆ ਨੋਟਿਸ

Image Courtesy : ਏਬੀਪੀ ਸਾਂਝਾ

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕੱਲਾਂ ਵੱਧ ਸਕਦੀਆਂ ਹਨ।ਦਰਅਸਲ, ਬਿਹਾਰ ਪੁਲਿਸ ਸਿੱਧੂ ਨੂੰ ਮਿਲਣ ਲਈ ਪਿਛਲੇ ਸੱਤਾਂ ਦਿਨਾਂ ਤੋਂ ਚੱਕਰ ਕੱਟ ਰਹੀ ਹੈ
ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕੱਲਾਂ ਵੱਧ ਸਕਦੀਆਂ ਹਨ।ਦਰਅਸਲ, ਬਿਹਾਰ ਪੁਲਿਸ ਸਿੱਧੂ ਨੂੰ ਮਿਲਣ ਲਈ ਪਿਛਲੇ ਸੱਤਾਂ ਦਿਨਾਂ ਤੋਂ ਚੱਕਰ ਕੱਟ ਰਹੀ ਹੈ ਪਰ ਸਿੱਧੂ ਨਾਲ ਮੁਲਾਕਾਤ ਨਹੀਂ ਹੋ ਪਾ ਰਹੀ। ਅੱਜ ਬਿਹਾਰ ਪੁਲਿਸ ਨੇ ਸਿੱਧੂ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ।
ਪਿਛਲੇ ਸੱਤ ਦਿਨਾਂ ਤੋਂ ਸਿੱਧੂ ਦੇ ਘਰ ਦੇ ਬਾਹਰ ਬੈਠੀ ਬਿਹਾਰ ਪੁਲਿਸ ਦੇ ਅਧਿਕਾਰੀਆਂ ਦਾ ਸਬਰ ਹੁਣ ਟੁੱਟ ਗਿਆ ਹੈ।ਤੁਹਾਨੂੰ ਦਸ ਦੇਈਏ ਕਿ ਸਿੱਧੂ ਖਿਲਾਫ਼ ਲੋਕ ਸਭਾ ਚੋਣਾਂ ਦੌਰਾਨ ਕਟਿਹਾਰ ਵਿੱਚ ਇੱਕ ਭਾਈਚਾਰੇ ਖਿਲਾਫ ਬੋਲਣ ਤੋਂ ਬਾਅਦ ਇੱਕ ਕੇਸ ਦਰਜ ਕੀਤਾ ਗਿਆ ਸੀ।ਇਸੇ ਕੇਸ ਵਿੱਚ, ਬਿਹਾਰ ਪੁਲਿਸ ਨੇ 18 ਜੂਨ ਤੋਂ ਰੋਜ਼ਾਨਾ 4-5 ਘੰਟੇ ਨਵਜੋਤ ਸਿੱਧੂ ਦੇ ਘਰ ਜ਼ਮਾਨਤ ਦੇਣ ਲਈ ਇੰਤਜ਼ਾਰ ਕੀਤਾ।
ਪਰ ਨਵਜੋਤ ਸਿੰਘ ਸਿੱਧੂ ਕੋਲ ਇੰਨਾਂ ਟਾਇਮ ਨਹੀਂ ਕਿ ਆਪਣੀ ਜ਼ਮਾਨਤ ਕਰਵਾ ਸਕਣ।ਹੁਣ ਬਿਹਾਰ ਪੁਲਿਸ ਨੇ ਥੱਕ ਹਾਰ ਕਿ ਸਿੱਧੂ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ ਅਤੇ ਆਪਣੇ ਉੱਚ ਅਧਿਕਾਰੀਆਂ ਦੇ ਆਦੇਸ਼ ਦਾ ਇੰਤਜ਼ਾਰ ਕਰ ਰਹੀ ਹੈ।

News Credit : ਏਬੀਪੀ ਸਾਂਝਾ