ਭਾਰਤੀ ਫੌਜ ਦਾ ਦਾਅਵਾ: ਕੋਈ ਜਵਾਨ ਨਹੀਂ ਲਾਪਤਾ, ਚੀਨ ਨੇ ਰਿਹਾਅ ਕੀਤੇ 10 ਭਾਰਤੀ ਫੌਜੀ

Image Courtesy : ਏਬੀਪੀ ਸਾਂਝਾ

ਸੋਮਵਾਰ ਰਾਤ ਭਾਰਤ ਤੇ ਚੀਨ ਵਿਚਾਲੇ ਲੱਦਾਖ ਦੀ ਗਲਵਾਨ ਘਾਟੀ ‘ਚ ਹੋਈ ਝੜਪ ‘ਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ ਜਦਕਿ 75 ਤੋਂ ਵੱਧ ਜ਼ਖਮੀ ਹੋ ਗਏ ਸਨ।
ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਹੋਏ ਵਿਵਾਦ ਦੌਰਾਨ ਭਾਰਤੀ ਫੌਜ ਦੇ ਦੋ ਅਫ਼ਸਰਾਂ ਸਣੇ 10 ਜਵਾਨ ਚੀਨ ਨੇ ਰਿਹਾਅ ਕਰ ਦਿੱਤੇ ਹਨ। ਸੂਤਰਾਂ ਮੁਤਾਬਕ 10 ਜਵਾਨ ਲਾਪਤਾ ਸਨ ਜਿੰਨ੍ਹਾਂ ਨੂੰ ਵੀਰਵਾਰ ਮੇਜਰ ਜਨਰਲ ਪੱਧਰ ‘ਤੇ ਹੋਈ ਵਾਰਤਾ ਤੋਂ ਬਾਅਦ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ।
ਸੋਮਵਾਰ ਰਾਤ ਭਾਰਤ ਤੇ ਚੀਨ ਵਿਚਾਲੇ ਲੱਦਾਖ ਦੀ ਗਲਵਾਨ ਘਾਟੀ ‘ਚ ਹੋਈ ਝੜਪ ‘ਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ ਜਦਕਿ 75 ਤੋਂ ਵੱਧ ਜ਼ਖਮੀ ਹੋ ਗਏ ਸਨ। ਇਸ ਦੌਰਾਨ ਚੀਨੀ ਫੌਜੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਹਾਲਾਂਕਿ ਇਸ ਦੀ ਗਿਣਤੀ ਬਾਰੇ ਪੁਸ਼ਟੀ ਨਹੀਂ ਹੋਈ। ਚੀਨ ਨਾਲ ਝੜਪ ਤੋਂ ਬਾਅਦ ਭਾਰਤੀ ਫੌਜ ਦੇ ਕੁਝ ਜਵਾਨ ਲਾਪਤਾ ਸਨ।
ਹਾਲਾਂਕਿ ਅਜੇ ਤਕ ਸਰਕਾਰ ਜਾਂ ਭਾਰਤੀ ਫੌਜ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਆਇਆ ਕਿ ਚੀਨ ਵੱਲੋਂ ਜਵਾਨ ਰਿਹਾਅ ਕੀਤੇ ਗਏ ਹਨ। ਹਾਲਾਂਕਿ ਭਾਰਤੀ ਫੌਜ ਵੱਲੋਂ ਇਹ ਦਾਅਵਾ ਜ਼ਰੂਰ ਕੀਤਾ ਗਿਆ ਸੀ ਕਿ ਭਾਰਤ ਦਾ ਕੋਈ ਵੀ ਜਵਾਨ ਲਾਪਤਾ ਨਹੀਂ ਹੋਇਆ। ਅਜਿਹੇ ‘ਚ ਇਹ ਵੀ ਵੱਡਾ ਸਵਾਲ ਹੈ ਕਿ ਜੇਕਰ ਕੋਈ ਜਵਾਨ ਲਾਪਤਾ ਹੀ ਨਹੀਂ ਹੋਇਆ ਤਾਂ ਚੀਨ ਨੇ ਕਿਹੜੇ 10 ਜਣਿਆਂ ਨੂੰ ਰਿਹਾਅ ਕੀਤਾ ਹੈ।
News Credit : ਏਬੀਪੀ ਸਾਂਝਾ