ਅੱਜ ਦੇ ਸਮੇਂ ‘ਚ ਜ਼ਿਆਦਾਤਰ ਘਰਾਂ ‘ਚ ਚੌਲ ਬਣਾਉਣ ਲਈ ਪ੍ਰੈੱਸ਼ਰ ਕੁੱਕਰ ਜਾਂ ਫ਼ਿਰ ਇਲੈਕਟ੍ਰੋਨਿਕ ਕੁੱਕਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਪਹਿਲੇ ਸਮੇਂ ‘ਚ ਲੋਕ ਖੁੱਲ੍ਹੇ ਅਤੇ ਗਹਿਰੇ ਭਾਂਡੇ ‘ਚ ਚੌਲ ਬਣਾਇਆ ਕਰਦੇ ਸਨ ਹਾਲਾਂਕਿ ਕੀ ਕੁਝ ਪੇਂਡੂ ਇਲਾਕਿਆਂ ‘ਚ ਅੱਜ ਵੀ ਲੋਕ ਇਸ ਤਰ੍ਹਾਂ ਦੇ ਚੌਲ ਬਣਾਉਂਦੇ ਹਨ ਇਸ ਤਰ੍ਹਾਂ ਨਾਲ ਚੌਲ ਬਣਾਉਣ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਸ ਨਾਲ ਚੌਲਾਂ ਦੇ ਪਾਣੀ ਨੂੰ ਕਈ ਤਰ੍ਹਾਂ ਨਾਲ ਵਰਤੋਂ ‘ਚ ਲਿਆਂਦਾ ਜਾ ਸਕਦਾ ਹੈ। ਚੌਲਾਂ ਦੇ ਪਾਣੀ ਨੂੰ ਕਈ ਥਾਵਾਂ ‘ਤੇ ਮਾਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਚੌਲਾਂ ਦਾ ਪਾਣੀ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਚੌਲਾਂ ‘ਚ ਮੌਜੂਦ ਸਾਰੇ ਪੋਸ਼ਕ ਤੱਤ ਇਸ ‘ਚ ਘੁੱਲੇ ਹੁੰਦੇ ਹਨ ਅਤੇ ਇਸ ਦੀ ਵਰਤੋਂ ਨਾਲ ਉਹ ਸਾਰੇ ਪੋਸ਼ਕ ਤੱਤ ਤੁਹਾਨੂੰ ਤਰਲ ਰੂਪ ‘ਚ ਮਿਲ ਜਾਂਦੇ ਹਨ।
ਚੌਲਾਂ ਦਾ ਪਾਣੀ ਪੀਣ ਦੇ ਫ਼ਾਇਦੇਂ
1. ਚੌਲਾਂ ਦੇ ਪਾਣੀ ‘ਚ ਕਾਰਬੋਹਾਈਡ੍ਰੇਟ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਸਰੀਰ ਨੂੰ ਦਿਨ ਭਰ ਦੇ ਕੰਮਾਂ ਨੂੰ ਕਰਨ ਲਈ ਊਰਜਾਵਾਨ ਬਣਾਏ ਰੱਖਦਾ ਹੈ।
2. ਚੌਲਾਂ ‘ਚ ਅੋਰੀਜੇਨਾਲ ਨਾਂ ਦਾ ਤੱਤ ਪਾਇਆ ਜਾਂਦਾ ਹੈ। ਇਹ ਤੱਤ ਨੂੰ ਯੂਵੀ ਕਿਰਣਾਂ ਤੋਂ ਸੁਰੱਖਿਅਤ ਰੱਖਣ ‘ਚ ਮਦਦਗਾਰ ਹੁੰਦਾ ਹੈ। ਸੂਰਜ ਦੀ ਗਰਮੀ ਤੋਂ ਬੱਚਣ ਲਈ ਵੀ ਚੌਲਾਂ ਦਾ ਪਾਣੀ ਪੀ ਸਕਦੇ ਹੋ।
3. ਜੇਕਰ ਤੁਹਾਨੂੰ ਦਸਤ ਹੋ ਰਹੀ ਹੈ ਤਾਂ ਵੀ ਚੌਲਾਂ ਦਾ ਪਾਣੀ ਪੀਣਾ ਫ਼ਾਇਦੇਮੰਦ ਰਹੇਗਾ।
4. ਗਰਮੀਆਂ ‘ਚ ਪਸੀਨੇ ਦੇ ਮਾਧਿਅਮ ਨਾਲ ਸਾਡੇ ਸਰੀਰ ਦਾ ਬਹੁਤ ਸਾਰਾ ਤਰਲ ਬਾਹਰ ਨਿਕਲ ਜਾਂਦਾ ਹੈ। ਗਰਮੀਆਂ ‘ਚ ਚੌਲਾਂ ਦਾ ਪਾਣੀ ਪੀਣ ਨਾਲ ਡੀਹਾਈਡ੍ਰੇਸ਼ਨ ਦਾ ਸ਼ਿਕਾਇਤ ਨਹੀਂ ਹੁੰਦੀ ਹੈ।
5. ਚੌਲਾਂ ਦਾ ਪਾਣੀ ਡਾਈਰੀਆ ਦੀ ਰੋਕਥਾਮ ‘ਚ ਵੀ ਫ਼ਾਇਦੇਮੰਦ ਹੁੰਦਾ ਹੈ। ਭਾਰਤ ਦੇ ਕਈ ਇਲਾਕਿਆਂ ‘ਚ ਬੱਚਿਆਂ ਨੂੰ ਚੌਲਾਂ ਦਾ ਪਾਣੀ ਦਿੱਤਾ ਜਾਂਦਾ ਹੈ।
6. ਚੌਲਾਂ ਦੇ ਪਾਣੀ ‘ਚ ਹੀਲਿੰਗ ਦਾ ਗੁਣ ਹੁੰਦਾ ਹੈ। ਕਈ ਛੋਟੇ-ਵੱਡੇ ਇੰਫ਼ੈਕਸ਼ਨ ‘ਚ ਵੀ ਇਕ ਦੀ ਵਰਤੋਂ ਕਰਨਾ ਫ਼ਾਇਦੇਮੰਦ ਰਹਿੰਦਾ ਹੈ।










