ਵਾਧੂ ਪਾਣੀ ਪੀਣ ਨਾਲ ਵੀ ਹੋ ਸਕਦੀਆਂ ਨੇ ਬਿਮਾਰੀਆਂ

thudi-sahat-300x150ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਸੋਣ ਤੋਂ ਪਹਿਲਾਂ ਅਤੇ ਸਵੇਰੇ ਉਠਣ ਤੋਂ ਬਾਅਦ ਬਹੁਤ ਜ਼ਿਆਦਾ ਪਾਣੀ ਪੀਂਦੇ ਹਨ, ਕਿਉਂਕਿ ਉਨ੍ਹਾਂ ਦਾ ਸੋਚਣਾ ਹੈ ਕਿ ਇਸ ਤਰ੍ਹਾਂ ਭਾਰ ਜਲਦੀ ਘੱਟ ਹੁੰਦਾ ਹੈ ਅਤੇ ਉਹ ਪਤਲੇ ਨਜ਼ਰ ਆਉਣਗੇ। ਇਸ ਲਈ ਉਹ ਸਭ ਕੁਝ ਖਾਣਾ ਪੀਣਾ ਛੱਡ ਕੇ ਸਿਰਫ਼ ਪਾਣੀ ‘ਤੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਤੁਹਾਨੂੰ ਦੱਸ ਦਈਏ ਕਿ ਕੁਝ ਖਾਦੇ ਪੀਤੇ ਸਰੀਰ ‘ਚ ਊਰਜਾ ਨਹੀਂ ਰਹਿੰਦੀ। ਇਸ ਨਾਲ ਤੁਸੀਂ ਸੁਸਤ ਅਤੇ ਨੀਰਸ ਮਹਿਸੂਸ ਕਰਦੇ ਹੋ। ਕਮਜ਼ੋਰੀ ਹੋਣ ਕਾਰਨ ਤੁਸੀਂ ਡਿੱਗ ਵੀ ਸਕਦੇ ਹੋ। ਇੱਕਲਾ ਪਾਣੀ ਪੀਣ ਨਾਲ ਸਿਰ ਦਰਦ ਹੋਣ ਲੱਗਦਾ ਹੈ। ਇਸ ਨਾਲ ਤੁਹਾਨੂੰ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਲੰਬੇ ਸਮੇਂ ਤੱਕ ਵਾਟਰੀ ਡਾਇਟ ਲੈਣ ਨਾਲ ਇਮਊਨ ਸਿਸਟਮ ਕਮਜ਼ੋਰ ਹੋ ਲੱਗਦਾ ਹੈ। ਜਿਸ ਨਾਲ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਕਿਡਨੀ ਲੀਵਰ ਵੀ ਕਮਜ਼ੋਰ ਹੋ ਸਕਦੇ ਹਨ। ਸਰੀਰ ਨੂੰ ਪੂਰਨ ਮਾਤਰਾ ‘ਚ ਪ੍ਰੋਟੀਨ ਨਾ ਮਿਲਣ ਨਾਲ ਮਸਲਸ ਵੀ ਕਮਜ਼ੋਰ ਹੋਣ ਲੱਗਦੇ ਹਨ।