ਭਾਰਤ-ਚੀਨ ਵਿਚਾਲੇ ਤਣਾਅ ‘ਤੇ ਅਮਰੀਕਾ ਦਾ ਐਲਾਨ

Image Courtesy : ਏਬੀਪੀ ਸਾਂਝਾ

ਪੂਰਬੀ ਲੱਦਾਖ ‘ਚ ਭਾਰਤ ਤੇ ਚੀਨੀ ਫੌਜਾਂ ਵਿਚਾਲੇ ਹੋਏ ਖ਼ੂਨੀ ਟਕਰਾਅ ਦੇ ਵਿਚਕਾਰ ਸੰਯੁਕਤ ਰਾਜ ਅਮਰੀਕਾ ਨੇ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਦੀਆਂ ਸਥਿਤੀਆਂ ‘ਤੇ ਪੂਰੀ ਨਿਗਰਾਨੀ ਰੱਖ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਦੋਵੇਂ ਦੇਸ਼ ਆਪਣੇ ਮਤਭੇਦ ਸ਼ਾਂਤੀਪੂਰਵਕ ਸੁਲਝਣਗੇ।
ਵਾਸ਼ਿੰਗਟਨ: ਪੂਰਬੀ ਲੱਦਾਖ ‘ਚ ਭਾਰਤ ਤੇ ਚੀਨੀ ਫੌਜਾਂ ਵਿਚਾਲੇ ਹੋਏ ਖ਼ੂਨੀ ਟਕਰਾਅ ਦੇ ਵਿਚਕਾਰ ਸੰਯੁਕਤ ਰਾਜ ਅਮਰੀਕਾ ਨੇ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਦੀਆਂ ਸਥਿਤੀਆਂ ‘ਤੇ ਪੂਰੀ ਨਿਗਰਾਨੀ ਰੱਖ ਰਿਹਾ ਹੈ।
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਅਸਲ ਕੰਟਰੋਲ ਰੇਖਾ ਦੇ ਨਾਲ-ਨਾਲ ਭਾਰਤੀ ਤੇ ਚੀਨੀ ਫੌਜਾਂ ਦਰਮਿਆਨ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਅਧਿਕਾਰੀ ਨੇ ਕਿਹਾ ਕਿ
LAC ‘ਤੇ ਚੀਨ ਨਾਲ ਝੜਪ ‘ਚ ਭਾਰਤ ਦੇ 20 ਜਵਾਨ ਸ਼ਹੀਦ, ਚੀਨ ਦੇ 43 ਫੌਜੀ ਮਾਰੇ ਗਏ
ਭਾਰਤੀ ਫੌਜ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੈਨਿਕ ਅਧਿਕਾਰੀ ਗਲਵਾਨ ਦੀ ਇਸ ਸਥਿਤੀ ਤੇ ਐਲਏਸੀ ਦੀ ਮੌਜੂਦਾ ਸਥਿਤੀ ‘ਤੇ ਗੱਲਬਾਤ ਕਰ ਰਹੇ ਹਨ, ਤਾਂ ਜੋ ਤਣਾਅ ਦਾ ਹੱਲ ਹੋ ਸਕੇ। ਚੀਨ ਦੇ ਭਾਰਤੀ ਸੈਨਿਕਾਂ ‘ਤੇ ਐਲਏਸੀ ਦਾ ਘਿਰਾਓ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ, ਭਾਰਤ ਨੇ ਸਪੱਸ਼ਟ ਕੀਤਾ ਕਿ ਉਹ ਤਣਾਅ ਘਟਾਉਣ ਲਈ ਗੱਲਬਾਤ ਕਰਨ ਲਈ ਤਿਆਰ ਹੈ ਪਰ ਚੀਨੀ ਕਾਰਵਾਈਆਂ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਇਸ ਪਹੁੰਚ ਦੇ ਜ਼ਰੀਏ ਭਾਰਤ ਨੇ ਚੀਨ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਸੈਨਿਕ ਤਾਕਤ ਦੀ ਸਹਾਇਤਾ ਨਾਲ ਸਰਹੱਦੀ ਵਿਵਾਦ ਨੂੰ ਮੁੜ ਲਿਖਣ ਦੀ ਚੀਨ ਦੀ ਚਾਲ ਨੂੰ ਸਵੀਕਾਰ ਨਹੀਂ ਕਰੇਗਾ।
ਚੀਨ ਨੇ ਝੜਪ ਨੂੰ ਲੈ ਕੇ ਭਾਰਤ ‘ਤੇ ਲਾਏ ਵੱਡੇ ਇਲਜ਼ਾਮ, ਕਿਹਾ- ਭਾਰਤੀ ਫੌਜ ਨੇ ਜਾਣਬੁੱਝ ਕੇ ਕੀਤਾ ਹਮਲਾ
ਭਾਰਤ ਤੇ ਚੀਨ ਵਿਚਾਲੇ ਹਿੰਸਕ ਝੜਪ ਦੀ ਇਹ ਘਟਨਾ ਅਸਾਧਾਰਨ ਹੈ ਕਿਉਂਕਿ 45 ਸਾਲਾਂ ਬਾਅਦ ਪਹਿਲੀ ਵਾਰ ਸਰਹੱਦੀ ਵਿਵਾਦ ‘ਚ ਐਲਏਸੀ ‘ਤੇ ਅਜਿਹੀ ਕੋਈ ਘਟਨਾ ਵਾਪਰੀ। ਦਿਨ ‘ਚ ਗਲਵਨ ਘਾਟੀ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਨਾਲ ਝੜਪ ਵਿੱਚ ਭਾਰਤੀ ਫੌਜ ਦੇ ਅਧਿਕਾਰੀ ਤੇ ਦੋ ਸੈਨਿਕ ਮਾਰੇ ਗਏ। ਇਸ ਦੇ ਨਾਲ ਹੀ ਭਾਰਤੀ ਫੌਜ ਨੇ ਇਹ ਵੀ ਕਿਹਾ ਕਿ ਚੀਨੀ ਪੱਖ ਨੂੰ ਵੀ ਇਸ ਵਿੱਚ ਜਾਨੀ ਨੁਕਸਾਨ ਹੋਇਆ ਹੈ।

News Credit : ਏਬੀਪੀ ਸਾਂਝਾ